ਸਪੋਰਟਸ ਡੈਸਕ— ਵਰਲਡ ਕੱਪ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਚੰਗੀ ਲੈਅ 'ਚ ਵਿੱਖ ਰਹੇ ਹਨ। ਅਫਗਾਨਿਸਤਾਨ ਦੇ ਖਿਲਾਫ ਖੇਡੇ ਜਾ ਰਹੇ ਮੈਚ 'ਚ ਵਿਰਾਟ ਕੋਹਲੀ ਨੇ ਇਸ ਵਰਲਡ ਕੱਪ ਦਾ ਲਗਾਤਾਰ ਤੀਜਾ ਅਰਧ ਸੈਂਕੜਾ ਲਾ ਦਿੱਤਾ ਹੈ। ਇਸ ਤੋਂ ਪਹਿਲਾਂ ਦੇ ਦੋ ਮੈਚਾਂ 'ਚ ਵੀ ਕੋਹਲੀ ਨੇ ਦੋ ਅਰਧ ਸੈਂਕੜੇ ਲਗਾਏ ਸਨ।
ਕੋਹਲੀ ਨੇ ਮੁਹੰਮਦ ਅਜ਼ਰੂਦੀਨ ਦੀ ਕੀਤੀ ਬਰਾਬਰੀ
ਵਿਰਾਟ ਕੋਹਲੀ ਨੇ ਭਾਰਤੀ ਕਪਤਾਨ ਦੇ ਤੌਰ ਤੇ ਵਰਲਡ ਕੱਪ 'ਚ 2019 'ਚ ਅਫਗਾਨਿਸਤਾਨ ਖਿਲਾਫ ਆਪਣਾ ਤੀਜਾ ਅਰਧ ਸੈਂਕੜਾ ਲਗਾਇਆ। ਕੋਹਲੀ ਤੋਂ ਪਹਿਲਾਂ ਵਰਲਡ ਕੱਪ 'ਚ ਇਹ ਕਮਾਲ ਸਿਰਫ ਭਾਰਤ ਦੇ ਮੁਹੰਮਦ ਅਜ਼ਹਰੂਦੀਨ ਨੇ ਕੀਤਾ ਸੀ। ਹੁਣ ਵਿਰਾਟ ਕੋਹਲੀ ਅਫਗਾਨਿਸਤਾਨ ਦੇ ਖਿਲਾਫ ਆਪਣੇ ਇਸ ਅਰਧ ਸੈਂਕੜੇ ਤੋਂ ਬਾਅਦ ਅਜ਼ਹਰ ਦੀ ਬਰਾਬਰੀ 'ਤੇ ਆ ਗਏ ਹਨ। ਕੋਹਲੀ ਭਾਰਤ ਵਲੋਂ ਵਿਸ਼ਵ ਕੱਪ 'ਚ ਲਗਾਤਾਰ ਤਿੰਨ ਅਰਧ ਸੈਂਕੜੇ ਲਗਾਉਣ ਵਾਲੇ ਨੌਵੇਂ ਭਾਰਤੀ ਖਿਡਾਰੀ ਬਣ ਗਏ ਹਨ।
ਇਸ ਟੂਰਨਾਮੈਂਟ 'ਚ ਕੋਹਲੀ ਦਾ ਪ੍ਰਦਰਸ਼ਨ
ਇਸ ਟੂਰਨਾਮੈਂਟ 'ਚ ਕੋਹਲੀ ਨੇ ਪਹਿਲੇ ਪੰਜ ਮੈਚਾਂ 'ਚ ਲਗਾਤਾਰ ਤਿੰਨ ਅਰਧ ਸੈਂਕੜੇ ਲਗਾਏ ਹਨ। ਕੋਹਲੀ ਨੇ ਇਸ ਟੂਰਨਾਮੈਂਟ 'ਚ ਹੁਣ ਤਕ ਦੱਖਣੀ ਅਫਰੀਕਾ ਖਿਲਾਫ 18 ਦੌੜਾਂ, ਆਸਟਰੇਲੀਆ ਦੇ ਖਿਲਾਫ 82 ਦੌੜਾਂ ਤੇ ਆਪਣੇ ਸਭ ਤੋਂ ਪੁਰਾਣੇ ਦੁਸ਼ਮਨ ਪਾਕਿਸਤਾਨ ਖਿਲਾਫ 77 ਦੌੜਾਂ, ਅਫਗਾਨਿਸਤਾਨ ਖਿਲਾਫ 67 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਖਿਲਾਫ ਮੈਚ ਬਾਰਿਸ਼ ਕਾਰਨ ਰੱਦ ਹੋ ਗਿਆ ਸੀ।
ਭਾਰਤੀ ਹਾਕੀ ਟੀਮ ਨੇ ਓਲੰਪਿਕ ਕੁਆਲੀਫਾਇਰ ਦੇ ਆਖਰੀ ਦੌਰ 'ਚ ਸਥਾਨ ਪੱਕਾ ਕੀਤਾ
NEXT STORY