ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਦੌਰੇ 'ਤੇ ਜਾਣ ਤੋਂ ਪਹਿਲਾਂ ਕਈ ਅਹਿਮ ਬਿਆਨ ਦਿੱਤੇ ਹਨ। 21 ਨਵੰਬਰ ਤੋਂ ਆਸਟ੍ਰੇਲੀਆ ਖਿਲਾਫ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਨੇ ਜਿੱਤ ਦਾ ਝੰਡਾ ਲਹਿਰਾਉਣ ਦੀ ਗੱਲ ਕਹੀ। ਵਿਰਾਟ ਕੋਹਲੀ ਨੇ ਕਿਹਾ ਕਿ ਦਬਾਅ ਉਨ੍ਹਾਂ ਨੂੰ ਜਿੱਤ ਦੀ ਪ੍ਰੇਰਣਾ ਦਿੰਦਾ ਹੈ। ਵੈਸੇ ਪ੍ਰੈੱਸ ਕਾਨਫਰੈਂਸ 'ਚ ਹੈੱਡ ਕੋਚ ਰਵੀ ਸ਼ਾਸਤਰੀ ਦੀ ਵੀ ਖੂਬ ਤਾਰੀਫ ਕੀਤੀ। ਵਿਰਾਟ ਕੋਹਲੀ ਨੇ ਰਵੀ ਸ਼ਾਸਤਰੀ ਨੂੰ ਦੁਨੀਆ ਦੇ ਸਭ ਤੋਂ ਬਿਹਤਰੀਨ ਕੋਚਾਂ 'ਚੋਂ ਇਕ ਦੱਸਿਆ ਹੈ।
ਵਿਰਾਟ ਕੋਹਲੀ ਨੇ ਕਿਹਾ,' ਰਵੀ ਸ਼ਾਸਤਰੀ ਮੈਨ ਮੈਨਜਮੈਂਟ 'ਚ ਮਾਹਿਰ ਹਨ। ਉਨ੍ਹਾਂ ਦੀ ਵਜ੍ਹਾ ਨਾਲ ਖਿਡਾਰੀ ਆਪਣਾ ਬੈਸਟ ਪ੍ਰਦਰਸ਼ਨ ਕਰਦੇ ਹਨ,' ਵਿਰਾਟ ਕੋਹਲੀ ਨੇ ਆਪਣੀ ਚੰਗੀ ਬੱਲੇਬਾਜ਼ੀ ਦਾ ਸਿਹਰਾ ਵੀ ਕੋਚ ਰਵੀ ਸ਼ਾਸਤਰੀ ਨੂੰ ਦਿੱਤਾ ਹੈ। ਵਿਰਾਟ ਨੇ ਕਿਹਾ,' ਮੈਂ ਰਵੀ ਸ਼ਾਸਤਰੀ ਦੀ ਸਲਾਹ 'ਤੇ ਆਪਣੇ ਖੇਡ 'ਚ ਕੋਈ ਬਦਲਾਅ ਨਹੀਂ ਕੀਤਾ, ਜਿਸਦਾ ਮੈਨੂੰ ਫਾਇਦਾ ਹੋਇਆ।'ਵਿਰਾਟ ਕੋਹਲੀ ਨੇ ਆਸਟ੍ਰੇਲੀਆ 'ਚ ਚੰਗੇ ਪ੍ਰਦਰਸ਼ਨ ਦਾ ਦਾਅਵਾ ਵੀ ਕੀਤਾ, ਉਨ੍ਹਾਂ ਕਿਹਾ,' ਮੇਰੇ ਕੋਲ ਜਿੱਤ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਸਾਡੀ ਟੀਮ ਦੀ ਫਿਟਨੈੱਸ ਗਜ਼ਬ ਹੈ ਅਤੇ ਅਸੀਂ ਆਸਟ੍ਰੇਲੀਆ 'ਚ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ। ਵਿਰਾਟ ਦੀ ਤਰ੍ਹਾਂ ਹੈੱਡ ਕੋਚ ਰਵੀ ਸ਼ਾਸਤਰੀ ਨੇ ਵੀ ਆਸਟ੍ਰੇਲੀਆ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ ਜਤਾਈ। ਰਵੀ ਸ਼ਾਸਤਰੀ ਨੇ ਕਿਹਾ,' ਆਸਟ੍ਰੇਲੀਆ 'ਚ ਟੀਮ ਦੇ ਕੋਲ ਇਕਜੁਟ ਹੋ ਕੇ ਪ੍ਰਦਰਸ਼ਨ ਕਰਨ ਦਾ ਮੌਕਾ ਹੈ। ਅਸੀਂ ਇਸ ਦੌਰੇ ਅਤੇ ਵਰਲਡ ਕੱਪ 2019 ਲਈ ਵੀ ਤਿਆਰ ਹਾਂ।' ਤੁਹਾਨੂੰ ਦੱਸ ਦਈਏ ਕਿ ਭਾਰਤੀ ਟੀਮ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਰਵਾਨਾ ਹੋਵੇਗੀ। ਦੌਰੇ 'ਤੇ ਤਿੰਨ ਟੀ-20, ਚਾਰ ਟੈਸਟ ਮੈਚ ਅਤੇ ਤਿੰਨ ਵਨ ਡੇ ਮੈਚ ਖੇਡੇ ਜਾਣਗੇ।
-ਆਸਟ੍ਰੇਲੀਆ ਦੌਰੇ ਦਾ ਸ਼ੈਡਿਊਲ
ਟੀ-20 ਸੀਰੀਜ਼- ਟੀਮ ਇੰਡੀਆ ਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਟੀ-20 ਗਾਬਾ 'ਚ 21 ਨਵੰਬਰ ਨੂੰ ਹੋਵੇਗਾ।
2. ਦੂਜਾ ਟੀ-20 ਐੱਮ.ਸੀ.ਜੀ. 'ਚ 23 ਨਵੰਬਰ ਨੂੰ ਹੋਵੇਗਾ।
3. ਤੀਜੇ ਟੀ-20 ਐੱਸ.ਸੀ.ਜੀ. 'ਚ 25 ਨਵੰਬਰ ਨੂੰ ਹੋਵੇਗਾ।
ਟੈਸਟ ਸੀਰੀਜ਼ 'ਚ ਏਡੀਲੈਡ 'ਚ ਪਹਿਲਾਂ ਟੈਸਟ ਖੇਡਿਆ ਜਾਵੇਗਾ। 14 ਦਸਬੰਰ ਨੂੰ ਪਾਰਥ 'ਚ ਦੂਜਾ ਟੈਸਟ ਹੋਵੇਗਾ। 26 ਦਸੰਬਰ ਨੂੰ ਬਾਕਸਿੰਗ ਡੇ ਟੈਸਟ ਐੱਮ.ਸੀ.ਜੀ. 'ਚ ਹੋਵੇਗਾ। 3 ਜਨਵਰੀ 2019 ਨੂੰ ਸਿਡਨੀ ਕ੍ਰਿਕਟ ਗਰਾਊਂਡ 'ਚ ਸੀਰੀਜ਼ ਦਾ ਆਖਰੀ ਟੈਸਟ ਹੋਵੇਗਾ। 12 ਜਨਵਰੀ ਨੂੰ ਐੱਸ.ਸੀ.ਜੀ. 'ਚ ਪਹਿਲਾਂ ਵਨ ਡੇ ਖੇਡਿਆ ਜਾਵੇਗਾ। 15 ਜਨਵਰੀ ਨੂੰ ਦੂਜਾ ਵਨ ਡੇ ਏਡੀਲੈਡ ਓਵਲ 'ਚ ਹੋਵੇਗਾ। ਤੀਜਾ ਵਨ ਡੇ 18 ਜਨਵਰੀ ਨੂੰ ਮੇਲਬੋਰਨ ਕ੍ਰਿਕਟ ਗਰਾਊਂਡ 'ਚ ਹੋਵੇਗਾ।
ਪੁਰਸ਼ ਹਾਕੀ ਵਿਸ਼ਵ ਕੱਪ ਨੂੰ ਲੈ ਕੇ ਕਪਤਾਨ ਮਨਪ੍ਰੀਤ ਨੇ ਦਿੱਤਾ ਇਹ ਬਿਆਨ
NEXT STORY