ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੈਦਾਨ ਦੇ ਅੰਦਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਆਪਣਾ ਹੀਰੋ ਦੱਸਿਆ ਹੈ, ਵਿਰਾਟ ਨੇ ਬੰਗਲੂਰ 'ਚ ਦੂਸਰੀ ਪੀੜੀ ਦੀ ਆਡੀ RS5 COUPE ਕਾਰ ਲਾਂਚ ਕਰਨ ਦੇ ਬਾਅਦ ਇਸਦਾ ਖੁਲਾਸਾ ਕੀਤਾ।
ਭਾਰਤੀ ਕਪਤਾਨ ਨੇ ਕਿਹਾ,' ਮੈਦਾਨ 'ਚ ਮੇਰੇ ਪਸੰਦੀਦਾ ਹੀਰੋ ਸਚਿਨ ਤੇਂਦੁਲਕਰ ਹੀ ਹਨ। ਮੈਨੂੰ ਉਨ੍ਹਾਂ ਤੋਂ ਬਹੁਤ ਪ੍ਰੇਰਣਾ ਮਿਲੀ ਹੈ। ਮੈਦਾਨ ਤੋਂ ਬਾਹਰ ਵੀ ਮੇਰੇ ਬਹੁਤ ਪ੍ਰੇਰਨਾਦਾਇਕ ਹਨ,' ਦੁਨੀਆ ਭਰ 'ਚ ਵਾਸਤਵ 'ਚ ਮੈਂ ਉਨ੍ਹਾਂ ਲੋਕਾਂ ਦਾ ਬਹੁਤ ਆਦਰ ਕਰਦਾ ਹਾਂ ਜੋ ਆਪਣੇ ਜੀਵਨ 'ਚ ਬਹੁਤ ਵੱਡੇ ਕੰਮ ਕਰ ਰਹੇ ਹਨ, ਬਹੁਤ ਪੈਸਾ ਕਮਾ ਰਹੇ ਹਨ ਪਰ ਚੈਰੀਟੇਬਲ ਕੰਮਾਂ ਦੇ ਬਾਰੇ 'ਚ ਵੀ ਸੋਚਦੇ ਹਨ ਅਤੇ ਆਪਣੀ ਕਮਾਈ ਦਾ ਵੱਡਾ ਹਿੱਸਾ ਅਜਿਹੇ ਕੰਮਾਂ 'ਚ ਲਗਾਉਂਦੇ ਹਨ।
ਏਜੰਸੀ ਦੇ ਮੁਤਾਬਕ ਵਿਰਾਟ ਨੇ ਨਵੀਂ ਆਡੀ RS5 ਨੂੰ ਲਾਂਚ ਕਰਨ ਦੇ ਬਾਅਦ ਮੁਸਕਰਾਉਂਦੇ ਹੋਏ ਕਿਹਾ,' ਮੈਂ ਇਸਨੂੰ (ਆਡੀ RS5 COUPE) ਹਜੇ ਡੀਲਰਸ਼ਿਪ 'ਚ ਲੈ ਰਿਹਾ ਹਾਂ, ਨਵੀਂ ਆਡੀ RS5 COUPE ਦੀ ਕੀਮਤ 1.10 ਕਰੋੜ ਰੁਪਏ ਹੈ ਅਤੇ ਇਹ ਸਾਰੇ ਭਾਰਤ 'ਚ ਆਡੀ ਦੀਆਂ ਸਾਰੀਆਂ ਡੀਲਰਸ਼ਿਪ 'ਚ ਉਪਲਬਧ ਹਨ।
ਲਗਜ਼ਰੀ ਕਾਰਾਂ ਦੀ ਆਪਣੀ ਪਸੰਦ ਦੇ ਬਾਰੇ 'ਚ ਵਿਰਾਟ ਨੇ ਕਿਹਾ,' ਮੈਂ ਦੋਨਾਂ ਤਰ੍ਹਾਂ ਦੀ ਲਗਜ਼ਰੀ ਕਾਰਾਂ-ਸਿਡਾਨ ਅਤੇ ਐੱਸ.ਯੂ.ਵੀ. ਦਾ ਵੱਡਾ ਫੈਨ ਹਾਂ, ਮੈਂ ਕਿੱਥੇ ਜਾ ਰਿਹਾ ਹਾਂ ਅਤੇ ਕੀ ਮੌਕਾ ਹੈ, ਇਸ ਤੇ ਨਿਰਭਰ ਕਰਦਾ ਹੈ ਕਿ ਮੈਂ ਕਿਹੜੀ ਕਾਰ ਲੈ ਕੇ ਜਾਵਾਂਗਾ। ਰੋਜ਼ਾਨਾ ਦੇ ਸਫਰ ਦੇ ਲਈ ਮੈਂ ਐੱਸ.ਯੂ.ਵੀ. 'ਚ ਜਾਣਾ ਪਸੰਦ ਕਰਦਾ ਹੈ। ਕਈ ਮੌਕਿਆ 'ਤੇ ਮੈਂ ਸਿਡਾਨ ਨੂੰ ਪਹਿਲ ਦਿੰਦਾ ਹਾਂ। ਬੇਸ਼ੱਕ ਮੈਨੂੰ ਲਗਜ਼ਰੀ ਕਾਰਾਂ ਪਸੰਦ ਹਨ।'
ਦੱਸ ਦਈਏ ਕਿ ਇਸ ਸਮੇਂ ਵਿਰਾਟ ਕੋਹਲੀ ਆਈ.ਪੀ.ਐੱਲ. ਖੇਡਣ 'ਚ ਵਿਅਸਥ ਹਨ ਅਤੇ ਪਹਿਲੇ ਮੈਚ 'ਚ ਉਨ੍ਹਾਂ ਦੀ ਟੀਮ ਨੂੰ ਰਾਈਲ ਚੈਲੇਜ਼ਰਸ ਬੰਗਲੂਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਹਾਰ ਦਾ ਸਾਹਮਣਾ ਕਰ ਪਿਆ ਹੈ।
ਜ਼ਿਕਰਯੋਗ ਹੈ ਕਿ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰ.ਸੀ.ਬੀ. ਨੇ 20 ਓਵਰਾਂ 'ਚ 7 ਵਿਕਟਾਂ ਗਵਾ ਕੇ 176 ਦੋੜਾਂ ਬਣਾਈਆਂ ਅਤੇ ਕੋਲਕਾਤਾ ਨਾਈਟ ਰਾਈਡਰਸ ਨੂੰ ਜਿੱਤ ਦੇ ਲਈ 177 ਦੋੜਾਂ ਦਾ ਟਾਰਗੇਟ ਦਿੱਤਾ। ਜਵਾਬ 'ਚ ਕੋਲਕਾਤਾ ਨਾਈਟ ਰਾਈਡਰਸ ਨੇ 18.5 ਓਵਰ 'ਚ ਹੀ 6 ਵਿਕਟਾਂ ਦੇ ਨੁਕਸਾਨ ਦਾ ਟੀਚਾ ਹਾਸਿਲ ਕਰਦੇ ਹੋਏ ਧਮਾਕੇਦਾਰ ਜਿੱਤ ਦਰਜ ਕਰ ਲਈ।
ਰਫੇਲ ਨਡਾਲ 'ਤੇ AO ਇੰਟਰਨੈਸ਼ਨਲ ਨੇ ਜਾਰੀ ਕੀਤੀ ਵੀਡੀਓ ਗੇਮ
NEXT STORY