ਲੀਡਸ— ਲਸਿਥ ਮਲਿੰਗਾ ਵਿਸ਼ਵ ਕੱਪ ਮੈਚ ਵਿਚ ਇੰਗਲੈਂਡ 'ਤੇ ਮਿਲੀ ਸ਼੍ਰੀਲੰਕਾ ਦੀ ਜਿੱਤ ਵਿਚ ਸਟਾਰ ਰਿਹਾ ਪਰ ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਗੇਂਦਬਾਜ਼ੀ ਵਿਚ ਕੁਝ ਵੀ ਨਵਾਂ ਨਹੀਂ ਕੀਤਾ। ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਨੇ 43 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਨਾਲ ਸ਼੍ਰੀਲੰਕਾ ਨੇ 232 ਦੌੜਾਂ ਦੇ ਟੀਚੇ ਦਾ ਚੰਗਾ ਬਚਾਅ ਕਰਦਿਆਂ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾ ਦਿੱਤਾ।
ਮਲਿੰਗਾ ਨੇ ਕਿਹਾ, ''ਅਸੀਂ ਜਾਣਦੇ ਹਾਂ ਕਿ ਬੇਨ ਸਟੋਕਸ ਕਿੰਨੀਆਂ ਜਾਨਦਾਰ ਸ਼ਾਟਾਂ ਲਾਉਂਦਾ ਹੈ। ਉਸ ਨੇ ਦੋ ਜਾਂ ਤਿੰਨ ਬਾਉਂਡਰੀਆਂ ਲਾਈਆਂ ਪਰ ਅਸੀਂ ਆਪਣੇ ਵਲੋਂ ਬਿਹਤਰੀਨ ਗੇਂਦਬਾਜ਼ੀ ਜਾਰੀ ਰੱਖੀ।'' ਉਸ ਨੇ ਕਿਹਾ, ''ਅਸੀਂ ਆਪਣੀ ਬੇਸਿਕਸ ਦੀ ਯੋਜਨਾ ਅਤੇ ਸਹੀ ਲਾਈਨ ਐਂਡ ਲੈਂਥ ਉੱਤੇ ਡਟੇ ਰਹੇ, ਕੋਈ ਲੂਜ਼ ਬਾਲ ਨਹੀਂ ਸੁੱਟੀ ਤੇ ਕੁਝ ਵੈਰੀਏਸ਼ਨ ਅਤੇ ਬਾਊਂਸਰਾਂ ਦਾ ਇਸਤੇਮਾਲ ਕੀਤਾ।''
CWC : ਇਨ੍ਹਾਂ 5 ਕਾਰਨਾਂ ਕਰਕੇ ਭਾਰਤ ਨੇ ਸਾਹ ਰੋਕ ਦੇਣ ਵਾਲੇ ਮੈਚ 'ਚ ਅਫਗਾਨਿਸਤਾਨ ਨੂੰ ਹਰਾਇਆ
NEXT STORY