ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਹੈਮਿਲਟਨ ਦੇ ਸੇਡਨ ਪਾਰਕ 'ਚ ਖੇਡਿਆ ਜਾ ਰਿਹਾ ਹੈ। ਜਿੱਥੇ ਮੇਜ਼ਬਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਦੂਜੇ ਪਾਸੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤਾਂ ਹੁਣ ਹੌਲੀ-ਹੌਲੀ ਅਜਿਹਾ ਖਿਡਾਰੀ ਬਣਦਾ ਜਾ ਰਿਹਾ ਹਨ ਜਿਸ ਦੇ ਮੈਦਾਨ 'ਚ ਬਸ ਉਤਰਨ ਦੀ ਜਰੂਰਤ ਹੁੰਦੀ ਹੈ ਬਾਕੀ ਰਿਕਾਰਡ ਤਾਂ ਆਪਣੇ ਆਪ ਹੀ ਬਣਦੇ ਜਾਂਦੇ ਹਨ। ਇਸ ਮੈਚ 'ਚ ਵੀ ਕੋਹਲੀ ਨੇ ਕਪਤਾਨੀ ਪਾਰੀ ਖੇਡ ਬਤੌਰ ਕਪਤਾਨ ਦੌੜਾਂ ਦੇ ਮਾਮਲ 'ਚ ਸਾਬਕਾ ਕਪਤਾਨ ਗਾਂਗੂਲੀ ਨੂੰ ਪਿੱਛੇ ਛੱਡ ਵਨ ਡੇ ਕ੍ਰਿਕਟ 'ਚ ਇਕ ਵੱਡਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ। 
ਬਤੌਰ ਕਪਤਾਨ ਕੋਹਲੀ ਨੇ ਛੱਡਿਆ ਗਾਂਗੂਲੀ ਨੂੰ ਪਿੱਛੇ
ਆਸਟਰੇਲੀਆ ਖਿਲਾਫ ਵਨ-ਡੇ ਸੀਰੀਜ਼ 'ਚ ਕਈ ਰਿਕਾਰਡਜ਼ ਆਪਣੇ ਨਾਂ ਕਰਨ ਤੋਂ ਬਾਅਦ ਨਿਊਜ਼ੀਲੈਂਡ ਖਿਲਾਫ ਵਨ-ਡੇ ਸੀਰੀਜ਼ 'ਚ ਉਤਰਨ ਦੇ ਨਾਲ ਹੀ ਪਹਿਲੇ ਹੀ ਮੈਚ 'ਚ ਵਿਰਾਟ ਕੋਹਲੀ ਨੇ ਇਕ ਹੋਰ ਕੀਰਤੀਮਾਨ ਹਾਸਲ ਕੀਤਾ ਹੈ। ਕਪਤਾਨ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਖੇਡੇ ਜਾ ਰਹੇ ਪਹਿਲੇ ਵਨ ਡੇ ਮੈਚ 'ਚ ਅਰਧ ਸੈਂਕੜੇ ਵਾਲੀ ਪਾਰੀ ਖੇਡ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ 'ਚ ਸੌਰਵ ਗਾਂਗੁਲੀ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਉਹ ਸੌਰਵ ਗਾਂਗੁਲੀ ਨੂੰ ਪਿੱਛੇ ਛੱਡਦਾ ਹੋਇਆ ਤੀਜੇ ਨੰਬਰ 'ਤੇ ਆ ਗਿਆ। ਇਸ ਤੋਂ ਪਹਿਲਾਂ ਸਾਬਕਾ ਕਪਤਾਨ ਗਾਂਗੂਲੀ ਨੇ ਭਾਰਤ ਲਈ ਬਤੌਰ ਕਪਤਾਨ 5104 ਦੌੜਾਂ ਬਣਾਈਆਂ ਸਨ। ਕੋਹਲੀ ਨੇ ਦੀਆਂ ਵਨ ਡੇ ਫਾਰਮੈਟ 'ਚ 5243 ਦੌੜਾਂ ਹੋ ਗਈਆਂ ਹਨ।
ਭਾਰਤ ਲਈ ਵਿਰਾਟ ਕੋਹਲੀ ਵਨ ਡੇ ਫਾਰਮੈਟ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਤੀਜਾ ਬੱਲੇਬਾਜ਼ ਬਣ ਗਿਆ ਹੈ। ਵਿਰਾਟ ਕੋਹਲੀ ਤੋਂ ਅੱਗੇ ਹੁਣ ਮਹਿੰਦਰ ਸਿੰਘ ਧੋਨੀ ਅਤੇ ਮੁਹੰਮਦ ਅਜ਼ਹਰੂੱਦੀਨ ਮੌਜੂਦ ਹਨ। ਮਹਿੰਦਰ ਸਿੰਘ ਧੋਨੀ ਨੇ ਭਾਰਤ ਲਈ ਵਨ ਡੇ ਕ੍ਰਿਕਟ 'ਚ 6641 ਦੌੜਾਂ ਦੇ ਨਾਲ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਤਾਂ ਉਥੇ ਹੀ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂੱਦੀਨ ਨੇ ਬਤੌਰ ਕਪਤਾਨ 5243 ਦੌੜਾਂ ਬਣਾਈਆਂ ਹਨ। ਜਿਸ ਤਰ੍ਹਾਂ ਨਾਲ ਵਿਰਾਟ ਕੋਹਲੀ ਬੱਲੇਬਾਜ਼ੀ ਕਰ ਰਿਹਾ ਹੈ ਉਸ ਨੂੰ ਵੇਖਦੇ ਹੋਏ ਆਉਣ ਵਾਲੇ ਦਿਨਾਂ 'ਚ ਹੀ ਮੁਹੰਮਦ ਅਜ਼ਹਰੂੱਦੀਨ ਨੂੰ ਇਸ ਮਾਮਲੇ 'ਚ ਪਛਾੜ ਦੇਵੇਗਾ ਤਾਂ ਉਥੇ ਹੀ ਮਹਿੰਦਰ ਸਿੰਘ ਧੋਨੀ ਦੇ ਰਿਕਾਰਡ ਤੋਂ ਵੀ ਜ਼ਿਆਦਾ ਪਿੱਛੇ ਨਹੀਂ ਹੈ।
ਭਾਰਤ ਲਈ ਬਤੌਰ ਕਪਤਾਨ ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਕਪਤਾਨ ਦੌੜਾਂ
ਮਹਿੰਦਰ ਸਿੰਘ ਧੋਨੀ 6641
ਮੁਹੰਮਦ ਅਜ਼ਹਰੂੱਦੀਨ 5243
ਵਿਰਾਟ ਕੋਹਲੀ 5123*
ਸੌਰਵ ਗਾਂਗੁਲੀ 5104
ਪ੍ਰਿਥਵੀ ਸ਼ਾਹ ਅਤੇ ਮਯੰਕ ਨੇ ਆਪਣੇ ਡੈਬਿਊ ਮੈਚ 'ਚ ਓਪਨਿੰਗ ਕਰ ਬਣਾਇਆ ਇਹ ਰਿਕਾਰਡ
NEXT STORY