ਸਪੋਰਟਸ ਡੈਸਕ— ਆਈ.ਪੀ.ਐੱਲ. 2019 ਦੇ ਸੀਜ਼ਨ ਦਾ ਰੋਮਾਂਚ ਜਾਰੀ ਹੈ। ਐਤਵਾਰ ਨੂੰ ਪਹਿਲਾ ਮੁਕਾਬਲਾ ਬੈਂਗਲੁਰੂ ਅਤੇ ਦਿੱਲੀ ਵਿਚਾਲੇ ਖੇਡਿਆ ਗਿਆ। ਸਕੋਰ ਬੋਰਡ 'ਚ ਸਭ ਤੋਂ ਆਖਰੀ ਸਥਾਨ 'ਤੇ ਚਲ ਰਹੀ ਵਿਰਾਟ ਬ੍ਰਿਗੇਡ ਲਈ ਇਹ ਮੁਕਾਬਲਾ 'ਕਰੋ ਜਾਂ ਮਰੋ' ਦਾ ਸੀ। ਪਰ ਬਦਲੀ ਹੋਈ ਜਰਸੀ ਦੇ ਬਾਵਜੂਦ ਵਿਰਾਟ ਕੋਹਲੀ ਦੀ ਕਿਸਮਤ ਨਾ ਬਦਲ ਸਕੀ ਅਤੇ ਉਨ੍ਹਾਂ ਨੇ ਆਪਣੇ ਨਾਂ ਦਰਜ ਕਰਵਾ ਲਿਆ ਇਕ ਸ਼ਰਮਨਾਕ ਰਿਕਾਰਡ। ਐੱਨ. ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਵਿਰਾਟ ਦੀ ਅਗਵਾਈ ਵਾਲੀ ਟੀਮ ਬੈਂਗਲੁਰੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਦੇ ਨਾਲ ਹੀ ਹੁਣ ਬੈਂਗਲੁਰੂ ਦੀ ਟੀਮ ਲਗਾਤਾਰ ਸ਼ੁਰੂਆਤੀ 6 ਮੈਚ ਹਾਰਨ ਵਾਲੀ ਦੂਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ 2013 'ਚ ਦਿੱਲੀ ਦੀ ਟੀਮ ਲਗਾਤਾਰ 6 ਮੈਚਾਂ 'ਚ ਹਾਰ ਝੱਲ ਚੁੱਕੀ ਹੈ।

ਛੇਵੀਂ ਹਾਰ ਦੇ ਬਾਅਦ ਹੁਣ ਕੋਹਲੀ ਦੀ ਟੀਮ ਦਾ ਟੂਰਨਾਮੈਂਟ 'ਚ ਵਾਪਸੀ ਕਰਨਾ ਲਗਭਗ ਨਾਮੁਮਕਿਨ ਹੋ ਗਿਆ ਹੈ। ਇਸ ਸੀਜਨ 'ਚ ਲਗਾਤਾਰ ਪੰਜ ਮੈਚ ਹਾਰਦੇ ਹੀ ਬੈਂਗਲੁਰੂ ਨੇ ਹੈਦਰਾਬਾਦ (ਡੇਕਨ ਚਾਰਜਰਜ਼) ਅਤੇ ਮੁੰਬਈ ਦੀ ਬਰਾਬਰੀ ਕਰ ਲਈ ਸੀ। ਡੇਕਨ ਨੇ 2012 'ਚ ਆਪਣੇ ਸ਼ੁਰੂਆਤੀ ਪੰਜ ਮੈਚ ਗੁਆਏ ਸਨ ਤਾਂ ਮੁੰਬਈ ਨਾਲ ਅਜਿਹਾ 2014 'ਚ ਹੋਇਆ ਸੀ। ਮੁੰਬਈ ਨੇ 2014 'ਚ ਸ਼ੁਰੂਆਤੀ ਪੰਜ ਮੈਚ ਗੁਆਉਣ ਦੇ ਬਾਅਦ ਪਲੇ-ਆਫ 'ਚ ਪਹੁੰਚ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਇਸ ਦੇ ਬਾਅਦ ਉਸ ਦਾ ਸਫਰ ਖਤਮ ਹੋ ਗਿਆ। ਅਜਿਹੇ 'ਚ ਟੀਮ ਇੰਡੀਆ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਵਿਰਾਟ ਕੋਹਲੀ ਦੇ ਸਾਹਮਣੇ ਵੀ ਇੰਡੀਅਨ ਟੀ-20 ਲੀਗ 'ਚ ਆਪਣੀ ਟੀਮ ਨੂੰ ਸਨਮਾਨਜਨਕ ਪੱਧਰ 'ਤੇ ਲਿਆਉਣ ਦਾ ਦਬਾਅ ਹੋਵੇਗਾ। ਇਨ੍ਹਾਂ ਸਭ ਦੇ ਬਾਵਜੂਦ ਬੈਂਗਲੁਰੂ ਦੇ ਪ੍ਰਸ਼ੰਸਕ ਜੇਕਰ ਆਪਣੀ ਟੀਮ ਨੂੰ ਪਲੇ-ਆਫ ਦੀ ਰੇਸ 'ਚ ਦੇਖਣਾ ਚਾਹੁੰਦੇ ਹਨ ਤਾਂ ਵਿਰਾਟ ਬ੍ਰਿਗੇਡ ਨੂੰ ਜ਼ੋਰਦਾਰ ਵਾਪਸੀ ਕਰਦੇ ਹੋਏ ਆਪਣੇ ਬਾਕੀ ਦੇ 8 ਮੁਕਾਬਲਿਆਂ 'ਚ ਜਿੱਤ ਦਰਜ ਕਰਨੀ ਹੋਵੇਗੀ।
ਕੋਹਲੀ ਸ਼ਾਨਦਾਰ ਖਿਡਾਰੀ ਪਰ ਬਤੌਰ ਕਪਤਾਨ ਉਸ ਦਾ ਪ੍ਰਦਰਸ਼ਨ ਖਰਾਬ : ਗੰਭੀਰ
NEXT STORY