ਕੋਲਕਾਤਾ- ਵੈਸਟਇੰਡੀਜ਼ ਦੇ ਵਿਰੁੱਧ ਦੂਜੇ ਟੀ-20 ਮੈਚ ਵਿਚ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਬੱਲੇ ਤੋਂ ਅਰਧ ਸੈਂਕੜਾ ਦੇਖਣ ਨੂੰ ਮਿਲਿਆ। ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ 52 ਦੌੜਾਂ ਦੀ ਪਾਰੀ ਖੇਡੀ। ਆਪਣੀ ਇਸ ਪਾਰੀ ਦੇ ਦੌਰਾਨ ਵਿਰਾਟ ਨੇ 7 ਚੌਕੇ ਅਤੇ ਇਕ ਛੱਕਾ ਲਗਾਇਆ। ਇਸ ਦੇ ਨਾਲ ਹੀ ਵਿਰਾਟ ਕੋਹਲੀ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਦੇ ਮਾਮਲੇ ਵਿਚ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਦੀ ਬਰਾਬਰੀ ਕਰ ਲਈ ਹੈ।
ਇਹ ਖ਼ਬਰ ਪੜ੍ਹੋ- IND v WI : ਦੂਜੇ ਟੀ20 ਮੈਚ 'ਚ ਵਿੰਡੀਜ਼ ਕਪਤਾਨ ਪੋਲਾਰਡ ਬਣਾਉਣਗੇ ਇਹ ਵੱਡਾ ਰਿਕਾਰਡ
ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਟੀ-20 ਫਾਰਮ ਵਿਚ 30 ਅਰਧ ਸੈਂਕੜੇ ਹਨ। ਇਸ ਦੌਰਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਵਿਰੁੱਧ ਅਰਧ ਸੈਂਕੜਾ ਲਗਾ ਕੇ ਉਸਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਵਿਰਾਟ ਕੋਗਸੀ ਦੇ ਵੀ ਹੁਣ 30 ਅਰਧ ਸੈਂਕੜੇ ਹੋ ਚੁੱਕੇ ਹਨ। ਇਸ ਦੇ ਨਾਲ ਹੀ ਵਿਰਾਟ ਦਾ ਇਹ ਵੈਸਟਇੰਡੀਜ਼ ਟੀਮ ਦੇ ਵਿਰੁੱਧ 6ਵਾਂ ਅਰਧ ਸੈਂਕੜਾ ਹੈ। ਦੇਖੋਂ ਰਿਕਾਰਡ-
ਟੀ-20 ਵਿਚ ਸਭ ਤੋਂ ਜ਼ਿਆਦਾ 50 ਪਲਸ ਸਕੋਰ
30- ਵਿਰਾਟ ਕੋਹਲੀ
30- ਰੋਹਿਤ ਸ਼ਰਮਾ
26- ਬਾਬਰ ਆਜ਼ਮ
ਇਹ ਖ਼ਬਰ ਪੜ੍ਹੋ-AUS vs SL : ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
ਟੀ-20 ਵਿਚ ਇਕ ਟੀਮ ਵਿਰੁੱਧ ਸਭ ਤੋਂ ਜ਼ਿਆਦਾ 50 ਪਲਸ ਸਕੋਰ ਵਾਲੇ ਭਾਰਤੀ ਬੱਲੇਬਾਜ਼
7- ਵਿਰਾਟ ਕੋਹਲੀ ਬਨਾਮ ਆਸਟਰੇਲੀਆ
6- ਵਿਰਾਟ ਕੋਹਲੀ ਬਨਾਮ ਵੈਸਟਇੰਡੀਜ਼
6- ਰੋਹਿਤ ਸ਼ਰਮਾ ਬਨਾਮ ਨਿਊਜ਼ੀਲੈਂਡ
5- ਰੋਹਿਤ ਸ਼ਰਮਾ ਬਨਾਮ ਵੈਸਟਇੰਡੀਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਰਾਟ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਮੈਂ ਉਸ ਤੋਂ ਬਹੁਤ ਖੁਸ਼ ਹਾਂ : ਰੋਹਿਤ ਸ਼ਰਮਾ
NEXT STORY