ਸਪੋਰਟਸ ਡੈਸਕ— ਐਤਵਾਰ ਨੂੰ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਕਟਕ 'ਚ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਟੀਮਾਂ ਲਈ ਕਾਫ਼ੀ ਅਹਿਮ ਹੈ। ਇਸ ਸਮੇਂ ਮਹਿਮਾਨ ਅਤੇ ਮੇਜ਼ਬਾਨ ਦੋਵੇਂ 1-1 ਦੀ ਬਰਾਬਰੀ 'ਤੇ ਹਨ। ਆਖਰੀ ਮੁਕਾਬਲਾ ਸੀਰੀਜ਼ ਡਿਸਾਇਡਰ ਹੈ, ਅਜਿਹੇ 'ਚ ਵਿਰਾਟ ਐਂਡ ਕੰਪਨੀ ਪੂਰੀ ਤਾਕਤ ਦੇ ਨਾਲ ਮੈਦਾਨ 'ਚ ਉਤਰੇਗੀ। ਹਾਲਾਂਕਿ ਕੋਹਲੀ ਨੂੰ ਇੱਥੇ ਆਪਣੇ ਪੁਰਾਣੇ ਰਿਕਾਰਡ 'ਤੇ ਵੀ ਨਜ਼ਰ ਪਾ ਲੈਣੀ ਚਾਹੀਦੀ ਹੈ। ਇਸ ਮੈਦਾਨ 'ਤੇ ਵਿਰਾਟ ਦਾ ਬੱਲਾ ਜ਼ਿਆਦਾ ਨਹੀਂ ਚੱਲਿਆ ਹੈ। 
ਕਟਕ 'ਚ ਬਣਾਏ ਹਨ ਸਿਰਫ 34 ਦੌੜਾਂ
ਰਣ ਮਸ਼ੀਨ ਦੇ ਨਾਂ ਨਾਲ ਮਸ਼ਹੂਰ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਰੱਜ ਕੇ ਚੱਲਦਾ ਹੈ। ਹਾਲ ਹੀ 'ਚ ਖਤਮ ਹੋਈ ਟੀ-20 ਸੀਰੀਜ਼ 'ਚ ਕੋਹਲੀ ਨੇ ਕੈਰੇਬੀਆਈ ਗੇਂਦਬਾਜ਼ੀ ਦੀ ਰੱਜ ਕੇ ਕਲਾਸ ਲਾਈ ਹੈ। ਵਿਰਾਟ ਇਸ ਸਮੇਂ ਜ਼ਬਰਦਸਤ ਫ਼ਾਰਮ 'ਚ ਹੈ ਪਰ ਕੋਹਲੀ ਦਾ ਕਟਕ 'ਚ ਬੱਲੇਬਾਜ਼ੀ ਰਿਕਾਰਡ ਕਾਫ਼ੀ ਖ਼ਰਾਬ ਹੈ। ਵਿਰਾਟ ਨੇ ਬਾਰਾਬਤੀ 'ਚ ਕੁਲ 4 ਮੈਚ ਖੇਡੇ ਹਨ ਜਿਨ੍ਹਾਂ 'ਚ ਸਿਰਫ 34 ਦੌੜਾਂ ਬਣਾਈਆਂ ਹਨ। ਇੱਥੇ ਨਾ ਤਾਂ ਉਹ ਕੋਈ ਸੈਂਕੜਾ ਨਾ ਹੀ ਕੋਈ ਅਰਧ ਸੈਂਕੜਾ ਲਾ ਸਕਿਆ ਹੈ।
30 ਮਿੰਟ ਤੋਂ ਜ਼ਿਆਦਾ ਨਹੀਂ ਟਿਕਦੇ ਕ੍ਰਿਜ਼ 'ਤੇ ਕੋਹਲੀ
ਬਾਰਾਬਤੀ 'ਚ ਵਿਰਾਟ ਕੋਹਲੀ ਦੇ ਖ਼ਰਾਬ ਪ੍ਰਦਰਸ਼ਨ ਦਾ ਹਾਲ ਇਹ ਹੈ ਕਿ ਅਜੇ ਤਕ ਵਿਰਾਟ ਨੇ ਇੱਥੇ ਜਿੰਨੇ ਵੀ ਮੈਚ ਖੇਡੇ ਹਨ ਸਾਰਿਆਂ 'ਚ 30 ਮਿੰਟ ਤੋਂ ਜ਼ਿਆਦਾ ਕ੍ਰੀਜ਼ 'ਤੇ ਨਹੀਂ ਟਿਕੇ। ਭਾਰਤੀ ਕਪਤਾਨ ਨੇ ਕਟਕ 'ਚ ਪਹਿਲਾ ਵਨ-ਡੇ 2011 'ਚ ਵੈਸਟਇੰਡੀਜ਼ ਖਿਲਾਫ ਖੇਡਿਆ ਸੀ ਜਿਸ 'ਚ 13 ਮਿੰਟ ਹੀ ਬੱਲੇਬਾਜ਼ੀ ਕਰ ਸਿਰਫ 3 ਦੌੜਾਂ 'ਤੇ ਆਊਟ ਹੋਇਆ ਸੀ। ਇਸ ਤੋਂ ਬਾਅਦ 2014 'ਚ ਸ਼੍ਰੀਲੰਕਾ ਖਿਲਾਫ ਕਰੀਬ ਅੱਧਾ ਘੰਟਾ ਬੱਲੇਬਾਜ਼ੀ ਕਰ 22 ਦੌਡਾਂ ਬਣਾ ਕੇ ਚੱਲਦੇ ਬਣੇ, ਇਹ ਇਸ ਮੈਦਾਨ 'ਤੇ ਉਸ ਦਾ ਸਰਵਸ਼੍ਰੇਸ਼ਠ ਵਨ-ਡੇ ਸਕੋਰ ਹੈ। ਇਸ ਤੋ ਬਾਅਦ ਇਕ ਹੋਰ ਮੈਚ 'ਚ ਕੋਹਲੀ ਨੇ ਸਿਰਫ ਇਕ ਦੌੜ ਹੀ ਬਣਾ ਕੇ ਆਊਟ ਹੋ ਗਿਆ। ਉਥੇ ਹੀ 2017 'ਚ ਖੇਡੇ ਗਏ ਆਖਰੀ ਮੈਚ 'ਚ ਵਿਰਾਟ ਨੇ ਸਿਰਫ 8 ਦੌੜਾਂ ਬਣਾਈਆਂ ਸਨ।
ਹਾਕੀ ਇੰਡੀਆ ਨੇ ਅਖਿਲ ਭਾਰਤੀ ਪੁਲਸ ਹਾਕੀ ਤੋਂ ਪੰਜਾਬ ਤੇ ਜੰਮੂ-ਕਸ਼ਮੀਰ ਪੁਲਸ ਨੂੰ ਹਟਾਉਣ ਲਈ ਕਿਹਾ
NEXT STORY