ਨਵੀਂ ਦਿੱਲੀ : ਹਾਕੀ ਇੰਡੀਆ ਨੇ ਸ਼ਨੀਵਾਰ ਨੂੰ ਅਖਿਲ ਭਾਰਤੀ ਪੁਲਸ ਖੇਡ ਕੰਟਰੋਲ ਬੋਰਡ ਨਾਲ ਭੁਵਨੇਸ਼ਵਰ ਵਿਚ ਚੱਲ ਰਹੀ 68ਵੀਂ ਅਖਿਲ ਭਾਰਤੀ ਪੁਲਸ ਹਾਕੀ ਚੈਂਪੀਅਨਸ਼ਿਪ ਤੋਂ ਅਨੁਸ਼ਾਸਨਹੀਣਤਾ ਤੇ ਬਦਸਲੂਕੀ ਦੇ ਕਾਰਣ ਪੰਜਾਬ ਪੁਲਸ ਤੇ ਜੰਮੂ-ਕਸ਼ਮੀਰ ਪੁਲਸ ਨੂੰ ਤੁਰੰਤ ਹਟਾਉਣ ਲਈ ਕਿਹਾ। ਹਾਕੀ ਇੰਡੀਆ ਦੀ ਅਨੁਸ਼ਾਸਨ ਕਮੇਟੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਪੰਜਾਬ ਆਰਮ ਪੁਲਸ (ਪੀ. ਏ. ਪੀ.) ਜਲੰਧਰ ਤੇ ਜੰਮੂ-ਕਸ਼ਮੀਰ ਪੁਲਸ ਹਾਕੀ ਟੀਮਾਂ 'ਤੇ 3 ਮਹੀਨਿਆਂ ਲਈ ਸਾਰੇ ਅਖਿਲ ਭਾਰਤੀ ਟੂਰਨਾਮੈਂਟਾਂ ਵਿਚ ਹਿੱਸਾ ਲੈਣ 'ਤੇ ਰੋਕ ਲਾ ਦਿੱਤੀ ਸੀ। ਉਨ੍ਹਾਂ ਨੇ ਅਣਅਧਿਕਾਰਤ ਸਰਬੱਤ ਦਾ ਭਲਾ ਹਾਕੀ ਟੂਰਨਾਮੈਂਟ ਵਿਚ ਹਿੱਸਾ ਲਿਆ ਸੀ।

ਦਿੱਲੀ ਵਿਚ ਨਹਿਰੂ ਕੱਪ ਹਾਕੀ ਦੌਰਾਨ ਮੈਦਾਨ 'ਤੇ ਮਾਰਕੁੱਟ ਵਿਚ ਸ਼ਾਮਲ ਰਹੀ ਪੰਜਾਬ ਪੁਲਸ 'ਤੇ 10 ਮਾਰਚ 2020 ਤੋਂ 9 ਜੂਨ 2020 ਤਕ ਵਾਧੂ ਪਾਬੰਦੀ ਲਾਈ ਗਈ ਹੈ। ਅਦਾਲਤ ਦੇ ਅੱਜ ਦੇ ਫੈਸਲੇ ਤੋਂ ਬਾਅਦ ਹਾਕੀ ਇੰਡੀਆ ਨੇ ਕਿਹਾ, ''ਹਾਕੀ ਇੰਡੀਆ ਨੇ ਅਖਿਲ ਭਾਰਤੀ ਪੁਲਸ ਖੇਡ ਕੰਟਰੋਲ ਬੋਰਡ ਦੇ ਸਕੱਤਰ ਨੂੰ ਲਿਖਿਆ ਹੈ ਕਿ ਭੁਵਨੇਸ਼ਵਰ ਵਿਚ ਚੱਲ ਰਹੀ ਅਖਿਲ ਭਾਰਤੀ ਪੁਲਸ ਹਾਕੀ ਚੈਂਪੀਅਨਸ਼ਿਪ ਤੋਂ ਪੰਜਾਬ ਪੁਲਸ ਤੇ ਜੰਮੂ-ਕਸ਼ਮੀਰ ਪੁਲਸ ਨੂੰ ਤੁਰੰਤ ਹਟਾਇਆ ਜਾਵੇ।''

ਫੈਸਲਾਕੁੰਨ ਮੈਚ ਤੋਂ ਪਹਿਲਾਂ ਸ਼ਿਵਮ-ਹੋਲਡਰ ਟੇਬਲ ਟੈਨਿਸ 'ਚ ਭਿੜੇ, ਜਾਣੋ ਕਿਸਨੇ ਮਾਰੀ ਬਾਜ਼ੀ
NEXT STORY