ਕਰਾਚੀ— ਪਾਕਿਸਤਾਨ ਦੇ ਸਾਬਕਾ ਲੈੱਗ ਸਪਿਨਰ ਅਬਦੁਲ ਕਾਦਿਰ ਨੇ ਕਿਹਾ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਇਮਰਾਨ ਖਾਨ ਵਿਚਾਲੇ ਕਾਫੀ ਸਮਾਨਤਾਵਾਂ ਨਜ਼ਰ ਆ ਰਹੀਆਂ ਹਨ।

ਕਾਦਿਰ ਨੇ ਮੰਗਲਵਾਰ ਦੀ ਰਾਤ ਇਕ ਟੀ.ਵੀ. ਸ਼ੋਅ 'ਤੇ ਕਿਹਾ, ''ਜੇਕਰ ਵਿਰਾਟ ਕੋਹਲੀ ਨੂੰ ਬਤੌਰ ਬੱਲੇਬਾਜ਼ ਜਾਂ ਕਪਤਾਨ ਦੇਖਾਂ ਤਾਂ ਮੈਂ ਕਹਿ ਸਕਦਾ ਹਾਂ ਕਿ ਉਹ ਇਮਰਾਨ ਦੀ ਤਰ੍ਹਾਂ ਹੈ। ਇਮਰਾਨ ਵੀ ਆਪਣੀ ਮਿਸਾਲ ਪੇਸ਼ ਕਰਦਾ ਸੀ ਤਾਂ ਜੋ ਦੂਜੇ ਉਸ ਦੇ ਨਕਸ਼ੇ ਕਦਮ 'ਤੇ ਚੱਲਣ।''ਉਨ੍ਹਾਂ ਕਿਹਾ, ''ਮੈਂ ਦੋਹਾਂ ਦੀ ਤੁਲਨਾ ਨਹੀਂ ਕਰਾਂਗਾ ਪਰ ਕੋਹਲੀ 'ਚ ਵੀ ਮੋਰਚੇ ਤੋਂ ਅਗਵਾਈ ਕਰਨ ਦੀ ਸਮਰਥਾ ਹੈ।'' ਉਨ੍ਹਾਂ ਕਿਹਾ, ''ਕੋਹਲੀ ਵੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਆਪਣੇ ਪ੍ਰਦਰਸ਼ਨ ਨਾਲ ਮਿਸਾਲ ਪੇਸ਼ ਕਰਦਾ ਹੈ ਤਾਂ ਜੋ ਦੂਜੇ ਵੀ ਚੰਗਾ ਖੇਡਣ।''

ਇਸ ਤੋਂ ਪਹਿਲਾਂ ਭਾਰਤੀ ਕੋਚ ਰਵੀ ਸ਼ਾਸਤਰੀ ਨੇ ਕੋਹਲੀ ਦੀ ਤੁਲਨਾ ਸਰ ਵਿਵੀਅਨ ਰਿਚਰਡਸ ਅਤੇ ਇਮਰਾਨ ਖਾਨ ਨਾਲ ਕੀਤੀ ਸੀ। ਕਾਦਿਰ ਨੇ ਕਿਹਾ, ''ਇਮਰਾਨ ਦੀ ਸ਼ਖਸੀਅਤ ਅਜਿਹੀ ਸੀ ਕਿ ਉਹ ਦੂਜੇ ਖਿਡਾਰੀਆਂ ਤੋਂ ਚੰਗਾ ਪ੍ਰਦਰਸ਼ਨ ਕਰਾ ਲੈਂਦੇ ਸਨ। ਕੋਹਲੀ ਅਜੇ ਤਕ ਉੱਥੇ ਨਹੀਂ ਪਹੁੰਚਿਆ ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਉਹ ਮੋਰਚੇ ਤੋਂ ਅਗਵਾਈ ਕਰਦਾ ਹੈ।''
ਕੌਫੀ ਵਿਦ ਕਰਨ ਸ਼ੋਅ ਵਿਵਾਦ : ਪੰਡਯਾ-ਰਾਹੁਲ ਤੇ ਕਰਨ ਜੌਹਰ 'ਤੇ ਦਰਜ ਹੋਇਆ ਕੇਸ
NEXT STORY