ਨਵੀਂ ਦਿੱਲੀ (ਵਾਰਤਾ) : ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਆਸਟਰੇਲੀਆ ਤੋਂ ਆਪਣੇ ਦੇਸ਼ ਪਰਤ ਆਏ ਹਨ ਪਰ ਸਿਡਨੀ ਵਿਚ ਤੀਜੇ ਟੈਸਟ ਮੈਚ ਦੌਰਾਨ ਕੁੱਝ ਦਰਸ਼ਕਾਂ ਦੇ ਭਾਰਤੀ ਖਿਡਾਰੀਆਂ ’ਤੇ ਨਸਲੀ ਟਿੱਪਣੀ ਕਰਣ ਨੂੰ ਲੈ ਕੇ ਭੜਕੇ ਹੋਏ ਹਨ। ਵਿਰਾਟ ਨੇ ਇਸ ਮਾਮਲੇ ਵਿਚ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਐਤਵਾਰ ਨੂੰ ਟਵਿਟਰ ’ਤੇ ਕਿਹਾ, ‘ਨਸਲੀ ਟਿੱਪਣੀ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਬਾਊਂਡਰੀ ’ਤੇ ਫੀਲਡਿੰਗ ਕਰਦੇ ਸਮਾਂ ਮੈਂ ਕਈ ਵਾਰ ਅਜਿਹੀਆਂ ਚੀਜਾਂ ਤੋਂ ਲੰਘਿਆ ਹਾਂ। ਇਹ ਵੇਖਣਾ ਅਫਸੋਸਜਨਕ ਹੈ ਕਿ ਮੈਦਾਨ ’ਤੇ ਅਜਿਹੀਆਂ ਘਟਨਾਵਾਂ ਹੋਈਆਂ ਹਨ।’
ਇਹ ਵੀ ਪੜ੍ਹੋ : ਹਰਭਜਨ ਦਾ ਆਸਟ੍ਰੇਲੀਆਈ ਦਰਸ਼ਕਾਂ ’ਤੇ ਵੱਡਾ ਬਿਆਨ, ਕਿਹਾ-ਮੇਰੇ ਰੰਗ ਅਤੇ ਧਰਮ ’ਤੇ ਵੀ ਕੀਤੀ ਸੀ ਟਿੱਪਣੀ
ਇਹ ਵੀ ਪੜ੍ਹੋ : IND v AUS: ਸਿਡਨੀ ’ਚ ਮੁੜ ਸਿਰਾਜ ’ਤੇ ਹੋਈ ਨਸਲੀ ਟਿੱਪਣੀ, ਵਿਚਾਲੇ ਰੋਕਣਾ ਪਿਆ ਮੈਚ
ਸਿਡਨੀ ਵਿਚ ਤੀਜੇ ਟੈਸਟ ਦੇ ਤੀਜੇ ਅਤੇ ਚੌਥੇ ਦਿਨ ਦਰਸ਼ਕਾਂ ਦੇ ਇਕ ਗਰੁੱਪ ਨੇ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ’ਤੇ ਨਸਲੀ ਟਿੱਪਣੀ ਕੀਤੀ। ਭਾਰਤੀ ਟੀਮ ਨੇ ਤੀਜੇ ਦਿਨ ਦੀ ਖੇਡ ਦੇ ਬਾਅਦ ਇਸ ਮਾਮਲੇ ’ਤੇ ਅਧਿਕਾਰਤ ਸ਼ਿਕਾਇਤ ਦਰਜ ਕਰਾਈ ਹੈ। ਐਤਵਾਰ ਨੂੰ ਚੌਥੇ ਦਿਨ ਇਹ ਘਟਨਾ ਫਿਰ ਹੋਣ ’ਤੇ ਸਿਰਾਜ ਨੇ ਅੰਪਾਇਰਾਂ ਦਾ ਧਿਆਨ ਇਸ ਪਾਸੇ ਦਿਵਾਇਆ ਜਿਸ ਦੇ ਬਾਅਦ ਕੁੱਝ ਦੇਰ ਲਈ ਖੇਡ ਰੋਕਿਆ ਗਿਆ। 6 ਦਰਸ਼ਕਾਂ ਨੂੰ ਸਟੇਡੀਅਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਦਿਨ ਦੇ ਖੇਡ ਦੇ ਬਾਅਦ ਭਾਰਤੀ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਖਿਡਾਰੀਆਂ ’ਤੇ ਨਸਲੀ ਟਿੱਪਣੀ ਮਾਮਲਾ, ਆਸਟ੍ਰੇਲੀਆ ਨੇ ਭਾਰਤ ਤੋਂ ਮੰਗੀ ਮਾਫ਼ੀ, ਕਿਹਾ-ਦੋਸ਼ੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਵਿਰਾਟ ਨੇ ਇਕ ਹੋਰ ਟਵੀਟ ਕਰਕੇ ਕਿਹਾ, ‘ਇਸ ਘਟਨਾ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਜ਼ਰੂਰਤ ਹੈ ਅਤੇ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਰਵਾਈ ਕਰਣ ਦੀ ਜ਼ਰੂਰਤ ਹੈ ਤਾਂ ਕਿ ਇਨ੍ਹਾਂ ਨੂੰ ਹਮੇਸ਼ਾ ਲਈ ਰੋਕਿਆ ਜਾ ਸਕੇ।’
ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND v AUS : ਖਿਡਾਰੀਆਂ ’ਤੇ ਨਸਲੀ ਟਿੱਪਣੀ ਮਾਮਲਾ, ਆਸਟ੍ਰੇਲੀਆ ਨੇ ਭਾਰਤ ਤੋਂ ਮੰਗੀ ਮਾਫ਼ੀ
NEXT STORY