ਨਵੀਂ ਦਿੱਲੀ— ਟੀਮ ਇੰਡੀਆ ਨੇ 71 ਸਾਲ ਬਾਅਦ ਆਸਟਰੇਲੀਆ ਨੂੰ ਉਸੇ ਦੀ ਧਰਤੀ 'ਤੇ ਮਾਤ ਦੇ ਕੇ ਇਤਿਹਾਸ ਰਚ ਦਿੱਤਾ ਹੈ। ਟੀਮ ਇੰਡੀਆ ਦੀ ਇਸ ਜਿੱਤ ਦੀ ਹਰ ਪਾਸੇ ਵਾਹਵਾਹੀ ਹੋ ਰਹੀ ਹੈ ਪਰ ਮੇਜ਼ਬਾਨ ਟੀਮ ਦਾ ਜੋ ਮੈਂਬਰ ਸਭ ਤੋਂ ਜ਼ਿਆਦਾ ਆਲੋਚਨਾਵਾਂ ਨਾਲ ਘਿਰਿਆ ਹੈ ਉਹ ਹੈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ। ਭਾਰਤੀ ਕਪਤਾਨ ਵਿਰਾਟ ਕੋਹਲੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਦੌਰਾਨ ਸਟਾਰਕ ਨੂੰ ਮਿਲੀਆਂ ਇੰਨੀ ਸਾਰੀਆਂ ਆਲੋਚਨਾਵਾਂ ਤੋਂ ਹੈਰਾਨ ਹਨ ਅਤੇ ਉਨ੍ਹਾਂ ਕਿਹਾ ਕਿ ਇੰਨੇ ਕਾਬਲ ਗੇਂਦਬਾਜ਼ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ, ਉਸ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ ਹੈ। ਕੋਹਲੀ ਨੇ 'ਕ੍ਰਿਕਟ ਡਾਟ ਕਾਮ ਡਾਟ ਇਊ' ਨੂੰ ਕਿਹਾ, ''ਉਹ ਕਾਫੀ ਪ੍ਰਤਿਭਾ ਵਾਲਾ ਗੇਂਦਬਾਜ਼ ਹੈ। ਉਹ ਮਾਨਸਿਕ ਤੌਰ 'ਤੇ ਹਾਂ ਪੱਖੀ ਹੈ। ਸਾਲਾਂ ਤੋਂ ਉਹ ਤੁਹਾਡਾ ਨੰਬਰ ਇਕ ਗੇਂਦਬਾਜ਼ ਰਿਹਾ ਹੈ।''

ਕੋਹਲੀ ਇੰਡੀਅਨ ਪ੍ਰੀਮੀਅਰ ਲੀਗ 'ਚ ਰਾਇਲ ਚੈਲੰਜਰ ਬੰਗਲੌਰ ਦੇ ਨਾਲ ਸਟਾਰਕ ਦੇ ਨਲ ਖੇਡ ਚੁੱਕੇ ਹਨ। ਭਾਰਤੀ ਕਪਤਾਨ ਨੇ ਕਿਹਾ, ''ਮੈਂ ਥੋੜ੍ਹਾ ਹੈਰਾਨ ਹਾਂ ਕਿ ਉਸ ਦੀ ਇੰਨੇ ਵੱਡੇ ਪੱਧਰ 'ਤੇ ਆਲੋਚਨਾ ਕੀਤਾ ਜਾ ਰਹੀ ਹੈ।'' ਉਨ੍ਹਾਂ ਕਿਹਾ ਕਿ ਜੇਕਰ ਉਸ ਦਾ ਸਮਰਥਨ ਨਹੀਂ ਕੀਤਾ ਗਿਆ ਤਾਂ ਉਹ ਦਬਾਅ 'ਚ ਆ ਜਾਵੇਗਾ ਅਤੇ ਆਸਟਰੇਲੀਆ ਨੂੰ ਨੁਕਸਾਨ ਹੀ ਹੋਵੇਗਾ। ਉਨ੍ਹਾਂ ਕਿਹਾ, ''ਜੇਕਰ ਉਹ ਤੁਹਾਡਾ ਸਰਵਸ੍ਰੇਸ਼ਠ ਗੇਂਦਬਾਜ਼ ਹੈ ਤਾਂ ਤੁਸੀਂ ਚੀਜ਼ਾਂ ਨੂੰ ਸਹੀ ਕਰਨ ਲਈ ਉਸ ਨੂੰ ਸਮਾਂ ਦਵੋ, ਉਸ 'ਤੇ ਦਬਾਅ ਨਾ ਵਧਾਓ, ਕਿਉਂਕਿ ਤੁਸੀਂ ਇੰਨੇ ਹੁਨਰਮੰਦ ਖਿਡਾਰੀ ਨੂੰ ਗੁਆਉਣਾ ਨਹੀਂ ਚਾਹੋਗੇ ਜੋ ਇੰਨੀ ਪ੍ਰਤਿਭਾ ਵਾਲਾ ਹੈ ਅਤੇ ਤੁਹਾਨੂੰ ਮੈਚਾਂ 'ਚ ਜਿੱਤ ਦਿਵਾਉਂਦਾ ਹੈ।''
ਸੀ.ਸੀ.ਆਈ. ਸਕੁਐਸ਼ 'ਚ ਭਾਰਤ ਦੀ ਅਗਵਾਈ ਕਰਨਗੇ ਘੋਸ਼ਾਲ
NEXT STORY