ਸਪੋਰਟਸ ਡੈਸਕ : ਭਾਰਤੀ ਗੇਂਦਬਾਜ਼ਾਂ ਨੇ ਆਪਣੀ ਮਾਰਕ ਸਮਰੱਥਾ ਤੇ ਅਨੁਸ਼ਾਸ਼ਿਤ ਗੇਂਦਬਾਜ਼ੀ ਦਾ ਸ਼ਾਨਦਾਰ ਨਮੂਨਾ ਪੇਸ਼ ਕਰਕੇ ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਮੰਗਲਵਾਰ ਨੂੰ ਇੱਥੇ ਨਿਊਜ਼ੀਲੈਂਡ 'ਤੇ ਆਪਣੀ ਟੀਮ ਦਾ ਪੱਖ ਭਾਰੀ ਰੱਖਿਆ ਪਰ ਮੀਂਹ ਦੇ ਦਖਲ ਦੇ ਕਾਰਨ ਮੈਚ ਪੂਰਾ ਨਹੀਂ ਹੋ ਪਾਇਆ ਤੇ ਹੁਣ ਇਹ ਅੱਗੇ ਅੱਜ ਖੇਡਿਆ ਜਾਵੇਗਾ। ਅਜਿਹੇ 'ਚ ਗੇਂਦਬਾਜ਼ਾਂ ਦੇ ਇਸ ਪ੍ਰਦਰਸ਼ਨ ਨੂੰ ਵੇਖ ਕਪਤਾਨ ਕੋਹਲੀ ਵੀ ਕੂਲ ਅੰਦਾਜ 'ਚ ਵਿਖਾਈ ਦਿੱਤੇ ਤੇ ਮੈਦਾਨ 'ਚ ਹੀ ਡਾਂਸ ਕਰਨ ਲੱਗੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਈਰਲ ਹੋ ਰਹੀ ਹੈ।
ਦਰਅਸਲ ਜਦ ਨਿਊਜੀਲੈਂਡ ਬੱਲੇਬਾਜ਼ੀ ਕਰਨ ਦੇ ਮੈਦਾਨ 'ਚ ਆਈ ਤਾਂ ਉਸ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਗੁਪਟਿਲ ਤੇ ਨਿਕੋਲਸ ਦੀ ਜੋੜੀ 4 ਓਵਰ 'ਚ ਸਿਰਫ 1 ਹੀ ਦੌੜ ਬਣਾ ਸਕੀ ਸੀ ਤੇ ਬੁਮਰਾਹ ਨੇ ਗਪਟਿਲ ਨੂੰ ਪਵੇਲੀਅਨ ਦਾ ਰਸਤਾ ਵਿੱਖਾ ਦਿੱਤਾ ਸੀ। ਇਸ 'ਚ ਇਕ ਦਿਲਚਸਪ ਅੰਦਾਜ ਨਜ਼ਰ ਆਇਆ। ਕੋਹਲੀ ਦਰਸ਼ਕਾਂ ਦਾ ਉਤਸ਼ਾਹ ਵਧਾਉਣ ਲਈ ਡਾਂਸ ਕਰਦੇ ਨਜ਼ਰ ਆਏ। ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀ ਹੈ, ਜਿਸ 'ਤੇ ਫੈਂਸ ਕਈ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।
ਸੁਨੀਲ ਛੇਤਰੀ ਛੇਵੀਂ ਵਾਰ ਬਣੇ ਫੁੱਟਬਾਲਰ ਆਫ ਦ ਈਅਰ
NEXT STORY