ਦਾਮਬੁਲਾ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਜਾਨਵਰਾਂ ਨਾਲ ਕਾਫੀ ਲਗਾਅ ਹੈ। ਸ਼੍ਰੀਲੰਕਾ ਨੂੰ ਪਹਿਲੇ ਵਨਡੇ 'ਚ ਹਰਾਉਣ ਦੇ ਬਾਅਦ ਖਿਡਾਰੀ ਮੌਜ-ਮਸਤੀ ਕਰ ਰਹੇ ਹਨ। ਖੁਦ ਕਪਤਾਨ ਕੋਹਲੀ ਵੀ ਸ਼੍ਰੀਲੰਕਾ ਦੀ ਕੁਦਰਤੀ ਸੁੰਦਰਤਾ ਦਾ ਬਹੁਤ ਆਨੰਦ ਮਾਣ ਰਹੇ ਹਨ। ਆਪਣੇ ਟਵਿੱਟਰ 'ਤੇ ਉਨ੍ਹਾਂ ਨੇ ਹਾਥੀਆਂ ਦੀ ਟੋਲੀ ਵੱਲੋਂ ਮਸਤੀ ਕਰਨ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।
ਕੋਹਲੀ ਨੇ ਟਵੀਟ ਕੀਤਾ, ਭੱਦਰ ਅਤੇ ਬਹੁਤ ਸ਼ਕਤੀਸ਼ਾਲੀ ਇਸ ਸਮੂਹ ਦੇ ਨਾਲ ਰਿਹਾ ਇਹ ਹਾਲੀਆ ਡੇ ਆਊਟ। ਇਨ੍ਹਾਂ ਨੂੰ ਮਾਸੂਮੀਅਤ ਦੇ ਨਾਲ ਖੇਡ 'ਚ ਪੂਰੀ ਤਰ੍ਹਾਂ ਡੁੱਬੇ ਹੋਏ ਦੇਖਣਾ ਬਹੁਤ ਖੁਸ਼ੀ ਦੇਣ ਵਾਲਾ ਹੈ।''
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਕੋਹਲੀ ਨੂੰ ਮਿਲਣ ਉਨ੍ਹਾਂ ਦੀ ਗਰਲਫ੍ਰੈਂਡ ਅਨੁਸ਼ਕਾ ਸ਼ਰਮਾ ਵੀ ਸ਼੍ਰੀਲੰਕਾ ਪਹੁੰਚੀ ਸੀ। ਵਿਰਾਟ ਕੋਹਲੀ ਅਤੇ ਅਨੁਸ਼ਕਾ ਨੇ ਵੀ ਸ਼੍ਰੀਲੰਕਾ 'ਚ ਆਪਣੇ ਪ੍ਰਸ਼ੰਸਕਾਂ ਦੇ ਨਾਲ ਉਸ ਦੌਰਾਨ ਕਾਫੀ ਤਸਵੀਰਾਂ ਖਿਚਵਾਈਆਂ ਸਨ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਹੈ। ਸੀਰੀਜ਼ 'ਚ ਟੀਮ ਇੰਡੀਆ ਫਿਲਹਾਲ 1-0 ਨਾਲ ਅੱਗੇ ਚਲ ਰਹੀ ਹੈ। ਟੈਸਟ ਸੀਰੀਜ਼ 'ਚ ਵੀ ਭਾਰਤ ਨੇ ਸ਼੍ਰੀਲੰਕਾਈ ਟੀਮ ਨੂੰ 3-0 ਨਾਲ ਕਲੀਨ ਸਵੀਪ ਕਰ ਦਿੱਤਾ ਹੈ।
ਭਾਰਤੀ 'ਏ' ਟੀਮ 'ਚ ਇਸ ਆਟੋ ਚਾਲਕ ਦੇ ਬੇਟੇ ਨੇ ਦੱਖਣੀ ਅਫਰੀਕਾ ਖਿਲਾਫ ਮਚਾਈ ਧੂਮ
NEXT STORY