ਸਪੋਰਟਸ ਡੈਸਕ : ਇੰਗਲੈਂਡ ਖ਼ਿਲਾਫ਼ ਦੂਜੇ ਵਨਡੇ ਮੈਚ ’ਚ ਭਾਰਤੀ ਟੀਮ ਦਾ ਕਪਤਾਨ ਵਿਰਾਟ ਕੋਹਲੀ ਇਕ ਵਾਰ ਫਿਰ ਸੈਂਕੜੇ ਵਾਲੀ ਪਾਰੀ ਤੋਂ ਖੁੰਝ ਗਿਆ। ਕੋਹਲੀ ਨੇ ਇੰਗਲੈਂਡ ਖ਼ਿਲਾਫ਼ ਦੂੁਜੇ ਮੈਚ ’ਚ 66 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ 3 ਚੌਕੇ ਅਤੇ ਇਕ ਛੱਕਾ ਮਾਰਿਆ। ਵਿਰਾਟ ਭਾਵੇਂ ਹੀ ਇਸ ਮੈਚ ’ਚ ਸੈਂਕੜਾ ਨਹੀਂ ਲਾ ਸਕਿਆ ਪਰ ਉਸ ਨੇ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੌਰਾਨ ਹੀ ਆਪਣੇ ਨਾਂ ਇਕ ਵੱਡਾ ਰਿਕਾਰਡ ਦਰਜ ਕਰ ਲਿਆ। ਵਿਰਾਟ ਨੇ ਇਸ ਮੈਚ ’ਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦਿਆਂ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਉਹ ਅਜਿਹਾ ਕਰਨ ਵਾਲਾ ਤੀਜਾ ਖਿਡਾਰੀ ਬਣ ਗਿਆ।
ਦੇਖੋ ਵਿਰਾਟ ਦੇ ਰਿਕਾਰਡ-
ਇਕ ਕ੍ਰਮ ’ਤੇ ਬੱਲੇਬਾਜ਼ੀ ਕਰਦਿਆਂ ਸਭ ਤੋਂ ਵੱਧ ਸਕੋਰ
13,685- ਸਚਿਨ (ਨੰਬਰ 2) ’ਤੇ
12,662- ਪੋਂਟਿੰਗ (ਨੰਬਰ 3)*
10,000-ਕੋਹਲੀ (ਨੰਬਰ 3)
9747-ਸੰਗਾਕਾਰਾ (ਨੰਬਰ)
ਇਕ ਕ੍ਰਮ ’ਤੇ ਬੱਲੇਬਾਜ਼ੀ ਕਰਦਿਆਂ ਸਭ ਤੋਂ ਤੇਜ਼ 10,000 ਦੌੜਾਂ
190 ਪਾਰੀਆਂ : ਕੋਹਲੀ ਨੰਬਰ 3 ’ਤੇ
211 ਪਾਰੀਆਂ : ਸਚਿਨ ਨੰਬਰ 2 ’ਤੇ
253 ਪਾਰੀਆਂ : ਪੋਂਟਿੰਗ ਨੰਬਰ 3 ’ਤੇ
ਏਸ਼ੀਆ ’ਚ ਸਭ ਤੋਂ ਵੱਧ ਛੱਕੇ ਲਾਉਣ ਵਾਲੇ ਖਿਡਾਰੀ
1. ਅਫਰੀਦੀ-291
2. ਰੋਹਿਤ-262
3. ਧੋਨੀ-239
(8) ਕੋਹਲੀ-150
ਇੰਗਲੈਂਡ ਖ਼ਿਲਾਫ਼ ਸਭ ਤੋਂ ਵੱਧ 50+ ਸਕੋਰ ਬਣਾਉਣ ਵਾਲੇ ਕਪਤਾਨ
24-ਐਲਨ ਬਾਰਡਰ
21-ਵਿਰਾਟ ਕੋਹਲੀ *
20-ਰਿਕੀ ਪੋਂਟਿੰਗ
20-ਗ੍ਰੀਮ ਸਮਿਥ
17-ਐੱਮ. ਐੱਸ. ਧੋਨੀ
17-ਵਿਵ ਰਿਚਰਡਸ
ਬਤੌਰ ਕਪਤਾਨ ਸਭ ਤੋੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ
8497 : ਪੋਂਟਿੰਗ
6641 : ਧੋਨੀ
6295 : ਫਲੇਮਿੰਗ
5608 : ਰਾਣਾਤੁੰਗਾ
5442 : ਕੋਹਲੀ
5416 : ਗ੍ਰੀਮ
ਗੇਂਦ ’ਤੇ ਲਾਰ ਲਾਉਣ ’ਤੇ ਅੰਪਾਇਰ ਵਲੋਂ ਸਟੋਕਸ ਨੂੰ ਚੇਤਾਵਨੀ
NEXT STORY