ਸਪੋਰਟਸ ਡੈਸਕ- ਰਾਇਲ ਚੈਲੰਜਰਜ਼ ਬੰਗਲੁਰੂ (ਆਰਸੀਬੀ) ਨੇ ਆਈਪੀਐਲ 2025 ਦੇ ਮੈਚ 'ਚ ਪੰਜਾਬ ਕਿੰਗਜ਼ (ਪੀਬੀਕੇਐਸ) ਨੂੰ ਸੱਤ ਵਿਕਟਾਂ ਨਾਲ ਹਰਾਇਆ। ਪ੍ਰਸ਼ੰਸਕਾਂ ਦੇ ਉਤਸ਼ਾਹ ਦੇ ਵਿਚਕਾਰ, ਵਿਰਾਟ ਕੋਹਲੀ ਦੀ ਪ੍ਰੀਤੀ ਜ਼ਿੰਟਾ ਨਾਲ ਗੱਲਬਾਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦੋਵਾਂ ਨੇ ਕੁਝ ਦਿਲ ਨੂੰ ਛੂਹ ਲੈਣ ਵਾਲੇ ਪਲ ਸਾਂਝੇ ਕੀਤੇ, ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਨ ਬਣਾ ਦਿੱਤਾ।
ਪੀਬੀਕੇਐਸ ਦੀ ਸਹਿ-ਮਾਲਕ ਅਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਨੂੰ ਚੰਡੀਗੜ੍ਹ ਦੇ ਮੁੱਲਾਂਪੁਰ ਸਟੇਡੀਅਮ ਵਿੱਚ ਮੈਦਾਨ 'ਤੇ ਵਿਰਾਟ ਨੂੰ ਮਿਲਦੇ ਦੇਖਿਆ ਗਿਆ। ਜਿੱਥੇ ਕ੍ਰਿਕਟਰ ਆਪਣੇ ਫ਼ੋਨ 'ਤੇ ਪ੍ਰੀਤੀ ਨੂੰ ਆਪਣੇ ਬੱਚਿਆਂ ਵਾਮਿਕਾ ਅਤੇ ਅਕਾਏ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਦੇਖਿਆ ਗਿਆ। ਅਨੁਸ਼ਕਾ ਅਤੇ ਵਿਰਾਟ ਦੇ ਬੱਚਿਆਂ ਦੀਆਂ ਤਸਵੀਰਾਂ ਦੇਖ ਕੇ ਪ੍ਰੀਤੀ ਵੀ ਮੁਸਕਰਾਉਂਦੀ ਦਿਖਾਈ ਦਿੱਤੀ।
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਨਿੱਜੀ ਰੱਖਿਆ ਹੈ, ਉਹ ਕਦੇ ਵੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਕਰਦੇ। ਇਸ ਮੈਚ ਦੀ ਗੱਲ ਕਰੀਏ ਤਾਂ 158 ਦੌੜਾਂ ਦਾ ਪਿੱਛਾ ਕਰਦੇ ਹੋਏ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 7 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਕੋਹਲੀ ਨੇ 54 ਗੇਂਦਾਂ ਵਿੱਚ ਅਜੇਤੂ 73 ਦੌੜਾਂ ਬਣਾਈਆਂ, ਇਸ ਪਾਰੀ ਵਿੱਚ ਕੋਹਲੀ ਨੇ 1 ਛੱਕਾ ਅਤੇ 7 ਚੌਕੇ ਲਗਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਾਕੜ ਕ੍ਰਿਕਟਰ ਨੂੰ ਹੋਈ 4 ਸਾਲ ਦੀ ਕੈਦ, ਲੱਗੇ ਗੰਭੀਰ ਦੋਸ਼
NEXT STORY