ਸਪੋਰਟਸ ਡੈਸਕ– ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 2020 ਐਡੀਸ਼ਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਤਾਰੀਖ਼ਾਂ ਅਤੇ ਸਟੈਂਡਰਡ ਪ੍ਰੋਸੈਸਿਜ਼ ਆਫ ਆਪਰੇਸ਼ਨ (SOP) ਵਰਗੀਆਂ ਚੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਆਈ.ਪੀ.ਐੱਲ. 2020 19 ਸਤੰਬਰ ਤੋਂ 10 ਨਵੰਬਰ ਤਕ ਯੂ.ਏ.ਈ. ’ਚ ਖੇਡਿਆ ਜਾਵੇਗਾ। ਤਮਾਮ ਚੀਜ਼ਾਂ ਦੇ ਨਾਲ ਬੀ.ਸੀ.ਸੀ.ਆਈ. ਨੇ ਹਾਲ ਹੀ ’ਚ ਇਹ ਪੁਸ਼ਟੀ ਕੀਤੀ ਸੀ ਕਿ ਉਹ ਚਾਈਨੀਜ਼ ਮੋਬਾਇਲ ਕੰਪਨੀ ਵੀਵੋ ਅਤੇ ਚੀਨ ਨਾਲ ਜੁੜੇ ਕਿਸੇ ਵੀ ਸਪਾਂਸਰ ਤੋਂ ਅਲੱਗ ਨਹੀਂ ਹੋਣਗੇ।
ਵੀਵੋ ਇੰਡੀਅਨ ਪ੍ਰੀਮੀਅਰ ਲੀਗ ਦੀ ਸਟਾਈਟਲ ਸਪਾਂਸਰ ਹੈ। ਬੀ.ਸੀ.ਸੀ.ਆਈ. ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਾਫੀ ਹਲਚਲ ਵੇਖੀ ਗਈ ਸੀ। ਲੋਕਾਂ ਨੇ ਉਨ੍ਹਾਂ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਸੀ। ਆਮ ਪ੍ਰਸ਼ੰਸਕਾਂ ਦੇ ਨਾਲ ਹੀ ਤਮਾਮ ਰਾਜਨੇਤਾਵਾਂ ਅਤੇ ਵੱਡੀਆਂ ਹਸਤੀਆਂ ਨੇ ਵੀ ਬੀ.ਸੀ.ਸੀ.ਆਈ. ਦੇ ਇਸ ਫੈਸਲੇ ’ਤੇ ਨਾਰਾਜ਼ੀ ਜ਼ਾਹਰ ਕੀਤੀ ਸੀ। ਹੁਣ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵੀਵੋ ਨੇ ਆਈ.ਪੀ.ਐੱਲ. 2020 ਦੇ ਟਾਈਟਲ ਸਪਾਂਸਰਸ਼ਿਪ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਵੀਵੋ ਇਸ ਸਾਲ ਆਈ.ਪੀ.ਐੱਲ. ਦਾ ਟਾਈਟਲ ਸਪਾਂਸਰ ਨਹੀਂ ਹੋਵੇਗੀ ਪਰ ਸਾਲ 2021 ’ਚ ਸਪਾਂਸਰ ਰਹੇਗੀ। ਵੀਵੋ ਦਾ ਬੀ.ਸੀ.ਸੀ.ਆਈ. ਨਾਲ 5 ਸਾਲ ਲਈ ਕਰਾਰ ਹੋਇਆ ਜੋ ਪਹਿਲਾਂ 2022 ’ਚ ਖ਼ਤਮ ਹੋਣਾ ਸੀ ਪਰ ਇਸ ਸਾਲ ਆਈ.ਪੀ.ਐੱਲ. ਤੋਂ ਪਿੱਛੇ ਹਟਣ ਤੋਂ ਬਾਅਦ ਹੁਣ ਇਹ ਕਰਾਰ 2023 ਤਕ ਚੱਲੇਗਾ।
ਦੱਸ ਦੇਈਏ ਕਿ ਆਈ.ਪੀ.ਐੱਲ. ਟਾਈਟਲ ਸਪਾਂਸਰ ਵੀਵੋ ਹਰੇਕ ਸਾਲ ਕਰੀਬ 440 ਕਰੋੜ ਰੁਪਏ ਦਿੰਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਬੀ.ਸੀ.ਸੀ.ਆਈ. ਲਈ ਇਕ ਵੱਡਾ ਝਟਕਾ ਹੋਵੇਗਾ। ਕਿਉਂਕਿ ਅਜਿਹੀ ਔਖੀ ਘੜੀ ’ਚ ਬੀ.ਸੀ.ਸੀ.ਆਈ. ਲਈ ਇੰਨੀ ਜਲਦੀ ਕੋਈ ਨਵਾਂ ਸਪਾਂਸਰ ਲੱਭਣਾ ਬੇਹੱਦ ਮੁਸ਼ਕਲ ਹੈ।
IPL 2020: ਇਕ-ਦੋ ਵਾਰ ਨਹੀਂ, UAE ਜਾਣ ਤੋਂ ਪਹਿਲਾਂ 5 ਵਾਰ ਹੋਵੇਗਾ ਇਸ ਟੀਮ ਦਾ ਕੋਰੋਨਾ ਟੈਸਟ
NEXT STORY