ਮੋਹਾਲੀ- ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਬਿਹਤਰੀਨ ਫਾਰਮ 'ਚ ਚੱਲ ਰਿਹਾ ਹੈ ਤੇ ਉਹ ਇਸ ਫਾਰਮ ਨੂੰ ਬ੍ਰਿਟੇਨ 'ਚ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਦੌਰਾਨ ਜਾਰੀ ਰੱਖਣਾ ਚਾਹੁੰਦਾ ਹੈ। ਆਈ. ਪੀ. ਐੱਲ. 'ਚ ਕਿੰਗਜ਼ ਇਲੈਵਨ ਪੰਜਾਬ ਦੀ ਪ੍ਰਤੀਨਿਧਤਾ ਕਰ ਰਹੇ ਸ਼ੰਮੀ ਨੇ ਇੱਥੇ ਕਿਹਾ, ''ਮੈਂ ਅੱਲ੍ਹਾ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਦੇਸ਼ ਲਈ ਵਿਸ਼ਵ ਕੱਪ 'ਚ ਖੇਡਣ ਦਾ ਇਕ ਹੋਰ ਮੌਕਾ ਮਿਲ ਰਿਹਾ ਹੈ। ਮੈਂ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਫਿਟਨੈੱਸ ਹਾਸਲ ਕਰ ਚੁੱਕਾ ਹਾਂ, ਮੈਂ ਚੰਗੀ ਲੈਅ 'ਚ ਵੀ ਹਾਂ ਤੇ ਇਸ ਨੂੰ ਵਿਸ਼ਵ ਕੱਪ ਵਿਚ ਲੈ ਕੇ ਜਾਣਾ ਚਾਹੁੰਦਾ ਹਾਂ।''
ਸ਼ੰਮੀ ਨੇ ਕਿਹਾ ਕਿ ਉਹ ਆਪਣੀ ਫਿਟਨੈੱਸ 'ਤੇ ਲਗਾਤਾਰ ਕੰਮ ਕਰ ਰਿਹਾ ਹੈ। ਦੂਜੀ ਵਾਰ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਵਾਲੇ ਸ਼ੰਮੀ ਨੇ ਕਿਹਾ, ''ਮੈਂ ਉਸੇ ਤਰ੍ਹਾਂ ਹੀ ਲੈਅ ਮਹਿਸੂਸ ਕਰ ਰਿਹਾ ਹਾਂ, ਜਿਹੜੀ ਸ਼ੁਰੂਆਤ (2013 ਵਿਚ ਕੌਮਾਂਤਰੀ ਡੈਬਿਊ ਦੇ ਸਮੇਂ) ਵਿਚ ਕਰ ਰਿਹਾ ਸੀ।''
IPL 2019 : ਫਿਰ ਹਾਰਨ 'ਤੇ ਵਿਰਾਟ ਦਾ ਵੱਡਾ ਬਿਆਨ ਆਇਆ ਸਾਹਮਣੇ
NEXT STORY