ਚਟਗਾਓਂ— ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਪੀਟਰ ਹੈਂਡਸਕੋਂਬ ਦੇ ਅਰਧ ਸੈਂਕੜਾ ਅਤੇ ਦੋਵਾਂ ਵਿਚ ਸੈਂਕੜਾ ਸਾਂਝੇਦਾਰੀ ਦੀ ਬਦੌਲਤ ਆਸਟ੍ਰੇਲੀਆ ਨੇ ਦੂਜੇ ਕ੍ਰਿਕਟ ਟੈਸਟ ਦੇ ਦੂਸਰੇ ਦਿਨ ਪਹਿਲੀ ਪਾਰੀ ਵਿਚ 2 ਵਿਕਟਾਂ 'ਤੇ 225 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਵਾਰਨਰ ਨੇ 170 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 88 ਦੌੜਾਂ ਦੀ ਅਜੇਤੂ ਪਾਰੀ ਖੇਡਣ ਤੋਂ ਇਲਾਵਾ ਕਪਤਾਨ ਸਟੀਫਨ ਸਮਿਥ (58) ਦੇ ਨਾਲ ਦੂਜੇ ਵਿਕਟ ਲਈ 93 ਅਤੇ ਹੈਂਡਸਕੋਂਬ (ਅਜੇਤੂ 69) ਦੇ ਨਾਲ ਤੀਜੇ ਵਿਕਟ ਲਈ 127 ਦੌੜਾਂ ਦੀ ਨਾ ਟੁੱਟਣ ਵਾਲੀ ਸਾਂਝੇਦਾਰੀ ਕੀਤੀ। ਬੰਗਲਾਦੇਸ਼ ਨੇ ਪਹਿਲੀ ਪਾਰੀ ਵਿਚ 305 ਦੌੜਾਂ ਬਣਾਈਆਂ ਸਨ ਜਿਸ ਨਾਲ ਆਸਟ੍ਰੇਲੀਆਈ ਟੀਮ ਹੁਣ ਸਿਰਫ 80 ਦੌੜਾਂ ਪਿੱਛੇ ਹੈ, ਜਦ ਕਿ ਉਸ ਦੇ 8 ਵਿਕਟ ਬਾਕੀ ਹਨ।
ਇੰਗਲੈਂਡ 5 ਟੈਸਟਾਂ ਲਈ ਕਰੇਗਾ ਭਾਰਤੀ ਟੀਮ ਦੀ ਮੇਜ਼ਬਾਨੀ
NEXT STORY