ਦੁਬਈ- ਚੇਨਈ ਸੁਪਰ ਕਿੰਗਜ਼ ਤੋਂ ਮੈਚ ਹਾਰ ਕੇ ਅੰਕ ਸੂਚੀ 'ਚ 5ਵੇਂ ਨੰਬਰ 'ਤੇ ਆਉਣ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦੇ ਕਪਤਾਨ ਡੇਵਿਡ ਵਾਰਨਰ ਨੇ ਕਿਹਾ ਕਿ ਚੇਨਈ ਵਿਰੁੱਧ ਵਿਕਟ ਬਹੁਤ ਹੌਲੀ ਸੀ। ਸ਼ਾਇਦ ਸਾਨੂੰ ਇਕ ਹੋਰ ਬੱਲੇਬਾਜ਼ ਦੀ ਜ਼ਰੂਰਤ ਸੀ। ਅਸੀਂ ਇਸ ਨੂੰ ਆਖਿਰ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਸਾਨੂੰ ਡ੍ਰਾਇੰਗ ਬੋਰਡ 'ਤੇ ਵਾਪਸ ਜਾਣਾ ਹੋਵੇਗਾ ਅਤੇ ਕੁਝ ਖੇਤਰਾਂ 'ਤੇ ਕੰਮ ਕਰਨਾ ਹੋਵੇਗਾ। ਮੈਨੂੰ ਲੱਗਦਾ ਹੈ ਕਿ 160 ਤੋਂ ਬਾਅਦ ਜਾਣ ਦੇ ਲਈ ਠੀਕ ਟੋਟਲ ਸੀ ਪਰ ਉੱਪਰ ਕੁਝ ਵੀ ਹਮੇਸ਼ਾ ਮੁਸ਼ਕਿਲ ਹੋਣ ਵਾਲਾ ਸੀ।
ਵਾਰਨਰ ਬੋਲੇ- ਟੀਮ 'ਚ ਜੇਕਰ 6-7 ਗੇਂਦਬਾਜ਼ ਹੋਣ ਤਾਂ ਇਸ ਨਾਲ ਤੁਹਾਨੂੰ ਮਦਦ ਮਿਲਦੀ ਹੈ। ਗੇਂਦਬਾਜ਼ਾਂ ਵਿਰੁੱਧ ਖੇਡਣਾ ਮੁਸ਼ਕਿਲ ਹੈ ਜੋ ਗੇਂਦ ਨੂੰ ਸਵਿੰਗ ਕਰਾ ਸਕਦੇ ਹਨ। ਪਾਵਰਪਲੇਅ 'ਚ ਹਮੇਸ਼ਾ ਇਕ ਚੁਣੌਤੀ ਹੁੰਦੀ ਹੈ ਪਰ ਤੁਹਾਨੂੰ ਗੇਂਦਬਾਜ਼ਾਂ ਨੂੰ ਚੁੱਕਣਾ ਹੋਵੇਗਾ। ਸਾਨੂੰ ਆਉਣ ਵਾਲੇ ਮੈਚਾਂ 'ਚ ਵਿਕਟਾਂ 'ਤੇ ਨਜ਼ਰ ਰੱਖਣ ਅਤੇ ਟੀਮ ਦੀ ਚੋਣ ਕਰਨ ਦੀ ਜ਼ਰੂਰਤ ਹੈ।
ਅੰਕ ਸੂਚੀ 'ਚ ਆਪਣਾ ਨੰਬਰ ਹੇਠਾ ਆ ਜਾਣ 'ਤੇ ਵਾਰਨਰ ਨੇ ਕਿਹਾ ਕਿ ਟੂਰਨਾਮੈਂਟ ਦੇ ਇਸ ਪੱਧਰ 'ਤੇ ਪਹੁੰਚ ਕੇ ਹਮੇਸ਼ਾ ਭੀੜਭਾੜ ਦਿਖਦੀ ਹੈ। ਤੁਹਾਨੂੰ ਚੋਟੀ 'ਤੇ ਪਹੁੰਚਣ ਦੇ ਲਈ ਸਰਵਸ੍ਰੇਸ਼ਠ ਟੀਮਾਂ ਨੂੰ ਹਰਾਉਣਾ ਹੁੰਦਾ ਹੈ। ਅਸੀਂ ਅਗਲੇ ਕੁਝ ਦਿਨਾਂ 'ਚ ਚੋਟੀ ਦੀਆਂ ਟੀਮਾਂ ਦਾ ਸਾਹਮਣਾ ਕਰਾਂਗੇ, ਇਸ ਲਈ ਮੈਂ ਚੁਣੌਤੀ ਲਈ ਤਿਆਰ ਹਾਂ ਅਤੇ ਹੋਰ ਖਿਡਾਰੀ ਵੀ ਹੈ।
ਰਾਸ਼ਿਦ ਖਾਨ ਖ਼ਿਲਾਫ਼ ਕਿਵੇਂ ਦੌੜਾਂ ਬਣਾਉਣ ਬੱਲੇਬਾਜ਼, ਸਹਿਵਾਗ ਨੇ ਖੋਲ੍ਹਿਆ ਰਾਜ
NEXT STORY