Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    1:22:16 PM

  • demand for cbi investigation in gagandeep randhawa case intensifies

    ਸ਼ਹਿਜ਼ਾਦ ਭੱਟੀ ਦਾ ਜਲਦ ਹੋਵੇਗਾ ਹਿਸਾਬ, ਰਵਨੀਤ...

  • ashwani sharma says cbi should investigate dm randhawa suicide case

    DM ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ ਹੋਵੇ CBI ਜਾਂਚ,...

  • big news related to the murder case of punjab congress leader

    ਪੰਜਾਬ ਕਾਂਗਰਸ ਦੇ ਆਗੂ ਦੇ ਕਤਲ ਮਾਮਲੇ ਨਾਲ ਜੁੜੀ...

  • usa driver licenses revoked

    ਅਮਰੀਕਾ 'ਚ ਪੰਜਾਬੀ ਡਰਾਈਵਰਾਂ 'ਤੇ ਲਟਕੀ ਤਲਵਾਰ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਨੂੰ ਹੋਰ ਜ਼ਿਆਦਾ ‘ਮੁਹੰਮਦ’ ਦੀਪਕਾਂ ਦੀ ਲੋੜ ਹੈ

BLOG News Punjabi(ਬਲਾਗ)

ਸਾਨੂੰ ਹੋਰ ਜ਼ਿਆਦਾ ‘ਮੁਹੰਮਦ’ ਦੀਪਕਾਂ ਦੀ ਲੋੜ ਹੈ

  • Edited By Rakesh,
  • Updated: 05 Feb, 2026 04:12 PM
Blog
we need more muhammad lamps
  • Share
    • Facebook
    • Tumblr
    • Linkedin
    • Twitter
  • Comment

26 ਜਨਵਰੀ ਨੂੰ ਜਦੋਂ ਦੇਸ਼ ਰਾਸ਼ਟਰੀ ਰਾਜਧਾਨੀ ’ਚ ਸੱਭਿਆਚਾਰਕ ਵੰਨ-ਸੁਵੰਨਤਾ ਅਤੇ ਦੇਸ਼ ਦੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਕਰ ਕੇ ਗਣਤੰਤਰ ਦਿਵਸ ਮਨਾ ਰਿਹਾ ਸੀ, ਉੱਤਰਾਖੰਡ ਦੇ ਇਕ ਛੋਟੇ ਜਿਹੇ ਸ਼ਹਿਰ ਕੋਟਦੁਆਰ ’ਚ ਇਕ ਸ਼ਰਮਨਾਕ ਘਟਨਾ ਵਾਪਰ ਰਹੀ ਸੀ, ਜੋ ਵਧ ਰਹੀ ਫ਼ਿਰਕਾਪ੍ਰਸਤੀ ਅਤੇ ਸਮਾਜ ’ਚ ਘੁਲ ਰਹੇ ਜ਼ਹਿਰ ਨੂੰ ਦਿਖਾ ਰਹੀ ਸੀ।

ਜੇਕਰ ਤੁਸੀਂ ਟੈਲੀਵਿਜ਼ਨ ਨਿਊਜ਼ ਦੇਖਦੇ ਹੋ, ਤਾਂ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਉਸ ਦਿਨ ਕੋਟਦੁਆਰ ’ਚ ਕੀ ਹੋਇਆ ਸੀ। ਜੇਕਰ ਤੁਸੀਂ ਅਖ਼ਬਾਰ ਪੜ੍ਹਦੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਅਖ਼ਬਾਰ ਦੇ ਅੰਦਰਲੇ ਪੰਨੇ ’ਤੇ ਘਟਨਾ ਬਾਰੇ ਇਕ ਰਿਪੋਰਟ ਪੜ੍ਹੀ ਹੋਵੇ ਪਰ ਜੇਕਰ ਤੁਸੀਂ ਸੋਸ਼ਲ ਮੀਡੀਆ ਫਾਲੋ ਕਰਦੇ ਹੋ ਤਾਂ ਤੁਹਾਨੂੰ ਯਕੀਨੀ ਤੌਰ ’ਤੇ ਇਸ ਘਟਨਾ ਬਾਰੇ ਪਤਾ ਹੋਵੇਗਾ, ਜਿਸ ’ਤੇ ਕਰੋੜਾਂ ਪ੍ਰਤੀਕਿਰਿਆਵਾਂ ਆਈਆਂ ਹਨ।

ਉਸ ਦਿਨ, ਬਜਰੰਗ ਦਲ ਦੇ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਨੌਜਵਾਨਾਂ ਦਾ ਇਕ ਸਮੂਹ ਕੱਪੜਿਆਂ ਦੀ ਦੁਕਾਨ ’ਤੇ ਆਇਆ ਅਤੇ ਉਸ ਦੇ ਮਾਲਕ, ਇਕ 70 ਸਾਲਾ ਮੁਸਲਿਮ ਤੋਂ ਦੁਕਾਨ ਦਾ ਨਾਂ ਬਦਲਣ ਦੀ ਮੰਗ ਕੀਤੀ। ਦੁਕਾਨ ਦਾ ਨਾਂ ‘ਬਾਬਾ ਸਕੂਲ ਡਰੈੱਸ ਐਂਡ ਮੈਚਿੰਗ ਸੈਂਟਰ’ ਸੀ। ਉਨ੍ਹਾਂ ਨੂੰ ਦੁਕਾਨ ਦੇ ਨਾਂ ’ਚ ਅੰਗਰੇਜ਼ੀ ਸ਼ਬਦਾਂ ਤੋਂ ਕੋਈ ਦਿੱਕਤ ਨਹੀਂ ਸੀ। ਉਨ੍ਹਾਂ ਦਾ ਇਤਰਾਜ਼ ਨਾਂ ’ਚ ‘ਬਾਬਾ’ ਸ਼ਬਦ ਦੀ ਵਰਤੋਂ ’ਤੇ ਸੀ। ਉਨ੍ਹਾਂ ਦਾਅਵਾ ਕੀਤਾ ਕਿ ‘ਬਾਬਾ’ ਸ਼ਬਦ ਭਗਵਾਨ ਸ਼ੰਕਰ ਨਾਲ ਜੁੜਿਆ ਹੋਇਆ ਹੈ ਅਤੇ ਇਕ ਮੁਸਲਿਮ ਦੁਕਾਨਦਾਰ ਇਸ ਨਾਂ ਦੀ ਵਰਤੋਂ ਨਹੀਂ ਕਰ ਸਕਦਾ, ਜਦਕਿ ਉਸੇ ਸਾਈਨ ਬੋਰਡ ’ਤੇ ਮੁਸਲਿਮ ਮਾਲਕ ਦਾ ਨਾਂ ਵੀ ਲਿਖਿਆ ਹੋਇਆ ਸੀ। ਉਨ੍ਹਾਂ ਨੇ ਦੁਕਾਨਦਾਰ ਦੀ ਇਸ ਗੱਲ ਨਾਲ ਸਹਿਮਤੀ ਨਹੀਂ ਜਤਾਈ ਕਿ ‘ਬਾਬਾ’ ਸ਼ਬਦ ਫਕੀਰਾਂ ਅਤੇ ਪੀਰਾਂ ਨਾਲ ਵੀ ਜੁੜਿਆ ਹੁੰਦਾ ਹੈ।

ਉਸੇ ਸਮੇਂ ਇਕ ਨੌਜਵਾਨ ਅੱਗੇ ਆਇਆ ਅਤੇ ਉਸ ਨੇ ਬਜਰੰਗ ਦਲ ਦੇ ਕਾਰਕੁੰਨਾਂ ਤੋਂ ਸਵਾਲ ਕੀਤੇ। ਉਨ੍ਹਾਂ ਨੇ ਉਸ ਦਾ ਨਾਂ ਪੁੱਛਿਆ ਅਤੇ ਉਸ ਨੇ ਤੁਰੰਤ ਦੱਸਿਆ ਕਿ ਉਸ ਦਾ ਨਾਂ ‘ਮੁਹੰਮਦ’ ਦੀਪਕ ਹੈ, ਜ਼ਾਹਿਰ ਹੈ, ਮੁਸਲਿਮ ਭਰਾਵਾਂ ਨਾਲ ਆਪਣੀ ਇਕਜੁੱਟਤਾ ਦਿਖਾਉਣ ਲਈ। ਉਹ ਇਕ ਜਿਮ ਦਾ ਮਾਲਕ ਅਤੇ ਬਾਡੀ ਬਿਲਡਰ ਸੀ, ਜਿਸ ਦੇ ਜਿਮ ’ਚ ਆਪਣੇ ਗਾਹਕਾਂ ਨੂੰ ਅਸੀਸ ਦੇਣ ਅਤੇ ਪ੍ਰੇਰਿਤ ਕਰਨ ਲਈ ਬਜਰੰਗ ਬਲੀ ਦਾ ਇਕ ਵੱਡਾ ਪੋਸਟਰ ਲੱਗਿਆ ਹੋਇਆ ਸੀ।

ਉਹ ਉਨ੍ਹਾਂ ਨੌਜਵਾਨਾਂ ਦੇ ਸਮੂਹ ਅਤੇ ਦੁਕਾਨਦਾਰ ਦੇ ਵਿਚਕਾਰ ਇਕ ਕੰਧ ਬਣ ਕੇ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਜਾਣ ਲਈ ਕਿਹਾ। ਸਮੂਹ ਨਾਲ ਉਸ ਦੀ ਬਹਿਸ ਦਾ ਕਿਸੇ ਨੇ ਵੀਡੀਓ ਬਣਾ ਲਿਆ ਅਤੇ ਉਹ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਸਮੂਹ ਕੋਲ ਪਿੱਛੇ ਹਟਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।

ਹਾਲਾਂਕਿ, ਬਜਰੰਗ ਦਲ ਦੇ ਕਾਰਕੁੰਨਾਂ ਨੇ ਦੇਹਰਾਦੂਨ ਤੋਂ ਮਦਦ ਮੰਗੀ, ਜਿੱਥੋਂ 100 ਤੋਂ 150 ਸਮਰਥਕਾਂ ਦਾ ਇਕ ਗਿਰੋਹ ਕੋਟਦੁਆਰ ’ਚ ਦਾਖ਼ਲ ਹੋਇਆ ਅਤੇ ਮੁਸਲਿਮ ਦੁਕਾਨਦਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦੀਪਕ ਨੂੰ ਧਮਕੀ ਦਿੱਤੀ। ਉਨ੍ਹਾਂ ਨੇ ਉਸ ਨੂੰ ਮੁਸਲਮਾਨਾਂ ਨਾਲ ਜੁੜੇ ਹਰ ਤਰ੍ਹਾਂ ਦੇ ਅਪਮਾਨਜਨਕ ਨਾਵਾਂ ਨਾਲ ਬੁਲਾਇਆ। ਉਦੋਂ ਤੱਕ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਚੁੱਕੇ ਸਨ ਅਤੇ ਉਹ ਗੰਭੀਰ ਉਕਸਾਵੇ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੂੰ ਵਾਪਸ ਭੇਜਣ ’ਚ ਕਾਮਯਾਬ ਰਹੇ।

ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਵਿਆਪਕ ਨਿੰਦਾ ਅਤੇ ਦੀਪਕ ਲਈ ਸਮਰਥਨ, ਕਥਿਤ ਹਿੰਦੂਤਵ ਦੇ ਰੱਖਿਅਕਾਂ ਨੂੰ ਦਿੱਤੀ ਜਾ ਰਹੀ ਸਰਪ੍ਰਸਤੀ ਅਤੇ ਉਤਸ਼ਾਹ ’ਤੇ ਵਧ ਰਹੇ ਅਸੰਤੋਸ਼ ਦਾ ਸੰਕੇਤ ਹੈ।

ਤ੍ਰਾਸਦੀ ਇਹ ਹੈ ਕਿ ਜਦੋਂ ਲੱਖਾਂ ਲੋਕ ਦੀਪਕ ਵੱਲੋਂ ਦਿਖਾਏ ਗਏ ਹੌਸਲੇ ਦਾ ਜਸ਼ਨ ਮਨਾ ਰਹੇ ਸਨ ਅਤੇ ਬਜਰੰਗ ਦਲ ਦੇ ਕਾਰਕੁੰਨਾਂ ਦੀ ਕਾਰਵਾਈ ਦੀ ਨਿੰਦਾ ਕਰ ਰਹੇ ਸਨ, ਤਾਂ ਪੁਲਸ ਨੇ ਦੀਪਕ ਦੇ ਖ਼ਿਲਾਫ਼ ਹੀ ਐੱਫ.ਆਈ.ਆਰ. ਦਰਜ ਕਰ ਦਿੱਤੀ। ਦੋਸ਼ ਇਹ ਸੀ ਕਿ ਉਹ ਜਨਤਕ ਵਿਵਸਥਾ ਨੂੰ ਖ਼ਤਰੇ ’ਚ ਪਾ ਰਿਹਾ ਸੀ ਅਤੇ ਹੰਗਾਮਾ ਕਰ ਰਿਹਾ ਸੀ। ਨਿਰਪੱਖ ਰੂਪ ’ਚ ਕਹੀਏ ਤਾਂ ਸਥਾਨਕ ਪੁਲਸ ਨੇ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਦੇ ਖ਼ਿਲਾਫ਼ ਵੀ ਐੱਫ.ਆਈ.ਆਰ. ਦਰਜ ਕੀਤੀ ਪਰ ਉਹ ‘ਅਣਪਛਾਤੇ ਵਿਅਕਤੀਆਂ’ ਦੇ ਖ਼ਿਲਾਫ਼ ਦਰਜ ਕੀਤੀ ਗਈ। ਇਹ ਇਸ ਤੱਥ ਦੇ ਬਾਵਜੂਦ ਹੋਇਆ ਕਿ ਸਮੂਹ ਦੇ ਘੱਟੋ-ਘੱਟ 5 ਆਗੂਆਂ ਦੀ ਪਛਾਣ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਦੀਆਂ ਤਸਵੀਰਾਂ ਨਾਲ ਕੀਤੀ ਗਈ ਸੀ।

ਇਹ ਉਹੀ ਉੱਤਰਾਖੰਡ ਪੁਲਸ ਹੈ, ਜੋ ਉਸ ਵੀ. ਆਈ. ਪੀ. ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਜਿਸ ਨੇ ਅੰਕਿਤਾ (ਇਕ ਹੋਟਲ ਰਿਸੈਪਸ਼ਨਿਸਟ) ਤੋਂ ਜਿਨਸੀ ਸਬੰਧ ਬਣਾਉਣ ਦੀ ਮੰਗ ਕੀਤੀ ਸੀ, ਜਿਸ ਦਾ ਰਿਸ਼ੀਕੇਸ਼ ’ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਇਹ ਉਹੀ ਸੂਬਾ ਹੈ ਜਿੱਥੇ ਹਾਲ ਹੀ ’ਚ ਤ੍ਰਿਪੁਰਾ ਦੇ ਇਕ ਲੜਕੇ ਨੂੰ ਸਿਰਫ਼ ਇਸ ਲਈ ਨੌਜਵਾਨਾਂ ਦੇ ਇਕ ਸਮੂਹ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਕਿਉਂਕਿ ਉਸ ਦਾ ਚਿਹਰਾ ‘ਚੀਨੀਆਂ ਵਰਗਾ’ ਸੀ।

ਸੂਬੇ ’ਚ ਵੱਖ-ਵੱਖ ਭਾਈਚਾਰਿਆਂ ਦਰਮਿਆਨ ਤਣਾਅ ਅਤੇ ਟਕਰਾਅ ਦੀਆਂ ਕਈ ਖ਼ਬਰਾਂ ਆਈਆਂ ਹਨ। ਹਿੰਸਾ ਅਤੇ ਆਰਥਿਕ ਬਾਈਕਾਟ ਦੀਆਂ ਕੁਝ ਘਟਨਾਵਾਂ ਵੀ ਦੇਖੀਆਂ ਗਈਆਂ ਹਨ, ਜਿਨ੍ਹਾਂ ਨਾਲ ਮੁਸਲਮਾਨ ਪ੍ਰਭਾਵਿਤ ਹੋਏ ਹਨ। ਵੈਸੇ, ਉੱਤਰਾਖੰਡ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਸਮਾਨ ਨਾਗਰਿਕ ਜ਼ਾਬਤਾ (ਯੂ. ਸੀ. ਸੀ.) ਲਾਗੂ ਕੀਤਾ ਹੈ ਅਤੇ ਇਸ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਆਪਣੇ ਪੱਖਪਾਤਾਂ ਨੂੰ ਛੁਪਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ। ਅਸਲ ’ਚ, ਗੁਜਰਾਤ ਤੋਂ ਬਾਅਦ ਉੱਤਰਾਖੰਡ ਰਾਜ ਹਿੰਦੂਤਵ ਦੀ ਪ੍ਰਯੋਗਸ਼ਾਲਾ ਬਣ ਗਿਆ ਹੈ।

ਜਿਵੇਂ ਕਿ ਬੁੱਧਵਾਰ ਨੂੰ ‘ਹਿੰਦ ਸਮਾਚਾਰ’ ਸਮੂਹ ਦੇ ਅਖ਼ਬਾਰ ਦੇ ਸੰਪਾਦਕੀ ’ਚ ਦੱਸਿਆ ਗਿਆ ਹੈ, ਫ਼ਿਰਕੂ ਤਣਾਅ ਅਤੇ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ਇਕ ਬਹੁਤ ਹੀ ਚਿੰਤਾਜਨਕ ਰੁਝਾਨ ਹੈ। ਸਮਾਜ ਨੂੰ ਆਮ ਤੌਰ ’ਤੇ ਆਤਮ-ਚਿੰਤਨ ਕਰਨਾ ਚਾਹੀਦਾ ਹੈ ਕਿ ਦੇਸ਼ ਕਿਸ ਦਿਸ਼ਾ ’ਚ ਜਾ ਰਿਹਾ ਹੈ।

ਬਦਕਿਸਮਤੀ ਨਾਲ, ਫ਼ਿਰਕਾਪ੍ਰਸਤੀ ਅਤੇ ਜਾਤ ਤੇ ਧਰਮ ਦੇ ਆਧਾਰ ’ਤੇ ਵਿਤਕਰੇ ਦਾ ਇਹ ਵਾਇਰਸ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਦਿਖਾ ਰਿਹਾ। ਇਹ ਅਸਲ ’ਚ ਹੋਰ ਖ਼ਰਾਬ ਹੁੰਦਾ ਜਾ ਰਿਹਾ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦਾ ਮਾਮਲਾ ਲਓ। ਸੂਬੇ ’ਚ ਘੱਟਗਿਣਤੀਆਂ ਦੇ ਖ਼ਿਲਾਫ਼ ਉਨ੍ਹਾਂ ਦੀ ਬਿਆਨਬਾਜ਼ੀ ਜਗ-ਜ਼ਾਹਿਰ ਹੈ ਅਤੇ ਹੋ ਸਕਦਾ ਹੈ ਕਿ ਬੰਗਲਾਦੇਸ਼ ਤੋਂ ਮੁਸਲਮਾਨਾਂ ਦੇ ਵਧ ਰਹੇ ਪ੍ਰਵਾਸ ’ਤੇ ਉਨ੍ਹਾਂ ਦੀ ਚਿੰਤਾ ਜਾਇਜ਼ ਹੋਵੇ ਪਰ ਸੂਬੇ ਦੇ ਲੋਕਾਂ ਨੂੰ ਮੁਸਲਿਮ ਮਜ਼ਦੂਰਾਂ ਦਾ ਬਾਈਕਾਟ ਕਰਨ ਦੀ ਉਨ੍ਹਾਂ ਦੀ ਤਾਜ਼ਾ ਸਲਾਹ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ (ਮੁਸਲਿਮ) ਰਿਕਸ਼ੇ ਵਾਲਾ ਸਵਾਰੀ ਲਈ 5 ਰੁਪਏ ਮੰਗੇ, ਤਾਂ ਉਸ ਨੂੰ ਸਿਰਫ਼ 4 ਰੁਪਏ ਦਿਓ!

ਅਤੇ ਸੱਚਮੁੱਚ, ਸੋਸ਼ਲ ਮੀਡੀਆ ’ਤੇ ਕੁਝ ਵੀਡੀਓਜ਼ ਸਾਹਮਣੇ ਆਏ ਹਨ, ਜਿਨ੍ਹਾਂ ’ਚ ਕਾਲਜ ਦੇ ਵਿਦਿਆਰਥੀ ਅਜਿਹਾ ਹੀ ਕਰ ਰਹੇ ਹਨ—ਵਿਚਾਰੇ ਰਿਕਸ਼ੇ ਵਾਲੇ ਨੂੰ ਇਕ ਰੁਪਈਆ ਦੇਣ ਤੋਂ ਮਨ੍ਹਾ ਕਰ ਰਹੇ ਹਨ। ਅਸੀਂ ਬਸ ਇਹੀ ਉਮੀਦ ਕਰ ਸਕਦੇ ਹਾਂ ਕਿ ਸਾਡੇ ਸਿਆਸੀ ਆਗੂਆਂ ਨੂੰ ਸੁਮੱਤ ਆਵੇ।

ਵਿਪਿਨ ਪੱਬੀ

  • Muhammad lamps
  • television news
  • cultural diversity
  • rising communalism

‘ਆਨਲਾਈਨ ਮਨੀ ਗੇਮਜ਼ ਆਦਿ ਦਾ ਨਤੀਜਾ’ ਹੋ ਰਹੀਆਂ ਮੌਤਾਂ, ਉਜੜ ਰਹੇ ਪਰਿਵਾਰ!

NEXT STORY

Stories You May Like

  • irgc spokesperson mohammad naini killed in israeli attack
    ਈਰਾਨ ਨੂੰ ਇੱਕ ਹੋਰ ਵੱਡਾ ਝਟਕਾ; ਇਜ਼ਰਾਈਲੀ ਹਮਲੇ 'ਚ IRGC ਦੇ ਮੁੱਖ ਬੁਲਾਰੇ ਮੁਹੰਮਦ ਨੈਨੀ ਦੀ ਮੌਤ
  • india  s health sector to be worth  700 billion by 2030
    2030 ਤੱਕ 700 ਅਰਬ ਡਾਲਰ ਦਾ ਹੋਵੇਗਾ ਭਾਰਤ ਦਾ ਸਿਹਤ ਖੇਤਰ, ਨਿਵੇਸ਼ ਦੀ ਵੱਡੀ ਲੋੜ
  • trade with europe
    ਸਾਨੂੰ ਯੂਰਪੀ ਸੰਘ ਨੂੰ ਖੇਤੀਬਾੜੀ ਬਰਾਮਦ ਵਧਾਉਣ ’ਤੇ ਕੰਮ ਕਰਨਾ ਚਾਹੀਦਾ ਹੈ
  • ravneet singh bittu in lok sabha
    'ਸਾਨੂੰ ਇਨਸਾਫ਼ ਚਾਹੀਦਾ ਹੈ...', ਗਗਨਦੀਪ ਰੰਧਾਵਾ ਮਾਮਲੇ 'ਚ ਲੋਕ ਸਭਾ 'ਚ ਬੋਲੇ ਰਵਨੀਤ ਸਿੰਘ ਬਿੱਟੂ
  • lsg vs dc  mohammed shami creates a big record
    LSG vs DC: ਮੁਹੰਮਦ ਸ਼ੰਮੀ ਨੇ ਕੇਐੱਲ ਰਾਹੁਲ ਦਾ ਵਿਕਟ ਲੈ ਕੇ ਬਣਾਇਆ ਵੱਡਾ ਰਿਕਾਰਡ
  • dhaba hotel owners are in trouble  now they will get more gas cylinders
    ਢਾਬਾ-ਹੋਟਲ ਮਾਲਕਾਂ ਦੀ ਹੋ ਗਈ ਬੱਲੇ-ਬੱਲੇ! ਹੁਣ ਮਿਲਣਗੇ ਜ਼ਿਆਦਾ ਗੈਸ ਸਿਲੰਡਰ, ਸਰਕਾਰ ਨੇ ਵਧਾਇਆ ਕੋਟਾ
  • marketization
    ਬਜ਼ਾਰੀਕਰਨ : ਵਿਵਸਥਾ ’ਤੇ ਮੁੜ ਵਿਚਾਰ ਕਰਨ ਦੀ ਲੋੜ
  • naxal free india
    ਨਕਸਲ ਮੁਕਤ ਖੇਤਰਾਂ ਨੂੰ ਹੁਣ ਸੁਸ਼ਾਸਨ ਦੀ ਲੋੜ
  • major incident in jalandhar heavy gunfire erupted
    ਜਲੰਧਰ 'ਚ ਵੱਡੀ ਵਾਰਦਾਤ! ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ
  • good news for liquor contractors in punjab
    ਪੰਜਾਬ 'ਚ ਸ਼ਰਾਬ ਠੇਕੇਦਾਰਾਂ ਲਈ ਚੰਗੀ ਖ਼ਬਰ! ਲਾਇਸੈਂਸ ਫ਼ੀਸ ਨੂੰ ਲੈ ਕੇ ਲਿਆ ਗਿਆ...
  • roshan healthcare ayurvedic treatment
    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • man brutally murdered by pouring chilli powder in his eyes in nurmahal
    ਨੂਰਮਹਿਲ ਵਿਖੇ ਸ਼ਰੇਆਮ ਰਸਤੇ 'ਚ ਰੋਕ ਅੱਖਾਂ 'ਚ ਮਿਰਚਾਂ ਪਾ ਕੇ ਵਿਅਕਤੀ ਦਾ...
  • hail and storm will occur in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ...
  • earthquake tremors felt in jalandhar
    ਪੰਜਾਬ ਸਣੇ ਉੱਤਰੀ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਭੱਜੇ ਲੋਕ...
  • youth dies after drowning in pond
    ਛੱਪੜ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ, ਜਲੰਧਰ-ਪਠਾਨਕੋਟ ਹਾਈਵੇਅ 'ਤੇ ਪਿੰਡ...
  • shiromani akali dal
    ਲੋਕਾਂ ਦੀ ਲਹਿਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਚੱਲਣ ਕਾਰਨ ਅਗਲੀ ਸਰਕਾਰ ਦੀ...
Trending
Ek Nazar
suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

abroad indian workers death rajya sabha kirti vardhan singh

ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

the weather has changed in amritsar

ਅੰਮ੍ਰਿਤਸਰ 'ਚ ਮੌਸਮ ਨੇ ਬਦਲੀ ਕਰਵਟ, ਆਸਮਾਨ ’ਚ ਛਾਏ ਬੱਦਲ, ਚੱਲੀਆਂ ਠੰਡੀਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • jihadi mentality
      ਜਿਹਾਦੀ ਮਾਨਸਿਕਤਾ ਦਾ ਜਾਰੀ ਸਿਲਸਿਲਾ
    • naxal free india
      ਨਕਸਲ ਮੁਕਤ ਖੇਤਰਾਂ ਨੂੰ ਹੁਣ ਸੁਸ਼ਾਸਨ ਦੀ ਲੋੜ
    •   criminals dominate politics   criminal cases
      ‘ਰਾਜਨੀਤੀ ’ਚ ਅਪਰਾਧੀਆਂ ਦਾ ਬੋਲਬਾਲਾ’ ਆਸਾਮ ਅਤੇ ਪੁਡੂਚੇਰੀ ਉਮੀਦਵਾਰਾਂ ਖ਼ਿਲਾਫ਼...
    • didn  t make accusations
      ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ...
    • toxic marital relationship aakhir kya hai hal
      ਜ਼ਹਿਰੀਲੇ ਵਿਆਹੁਤਾ ਰਿਸ਼ਤੇ, ਆਖਿਰ ਕੀ ਹੈ ਹੱਲ?
    • naxalism in india
      ਦੇਸ਼ ਐਵੇਂ ਹੀ ਨਹੀਂ ਹੋਇਆ ਨਕਸਲਵਾਦ ਤੋਂ ਮੁਕਤ
    • women empowerment
      ਮਹਿਲਾ ਸਸ਼ਕਤੀਕਰਨ ਵੱਲ ਵਧਦੇ ਕਦਮ
    • telangana  salary will be deducted for not taking care of parents
      ਤੇਲੰਗਾਨਾ- ਮਾਤਾ-ਪਿਤਾ ਦੀ ਦੇਖਭਾਲ ਨਾ ਕਰਨ ’ਤੇ ਕੱਟੀ ਜਾਵੇਗੀ ਤਨਖਾਹ, ਬਜ਼ੁਰਗਾਂ...
    • food processing industry
      ਸਰਕਾਰੀ ਉਤਸ਼ਾਹ ਦੇ ਰਹੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਰਫਤਾਰ
    • jewar airport
      ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +