ਨਵੀਂ ਦਿੱਲੀ : ਆਸਟ੍ਰੇਲੀਆ ਦੌਰੇ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਆਟੋਮੋਬਾਇਲ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਨੇ ਕਾਰ ਗਿਫ਼ਟ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਨੇ ਹੁਣ ਆਪਣਾ ਇਹ ਵਾਆਦਾ ਪੂਰਾ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਸ਼ਾਰਦੁਲ ਨੇ ਆਪਣੇ ਟਵਿਟਰ ਹੈਂਡਲ ਜ਼ਰੀਏ ਦਿੱਤੀ ਹੈ।
ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ ਟੀ ਨਟਰਾਜਨ ਨੂੰ ਤੋਹਫ਼ੇ ਵਜੋਂ ਦਿੱਤੀ ‘ਥਾਰ’, ਅੱਗਿਓਂ ਕ੍ਰਿਕਟਰ ਨੇ ਵੀ ਭੇਜਿਆ 'ਰਿਟਰਨ ਗਿਫ਼ਟ'
ਸ਼ਾਰਦੁਲ ਠਾਕੁਰ ਨੇ ਆਪਣੇ ਟਵਿਟਰ ’ਤੇ ਲਿਖਿਆ, ‘ਨਵੀਂ ਮਹਿੰਦਰਾ ਥਾਰ ਆ ਚੁੱਕੀ ਹੈ। ਮਹਿੰਦਰਾ ਕੰਪਨੀ ਨੇ ਇਸ ਨੂੰ ਜ਼ਬਰਦਸਤ ਤਰੀਕੇ ਨਾਲ ਬਣਾਇਆ ਹੈ। ਮੈਂ ਇਸ ਐਸ.ਯੂ.ਵੀ. ਨੂੰ ਡਰਾਈਵ ਕਰਕੇ ਕਾਫ਼ੀ ਖ਼ੁਸ਼ ਹਾਂ। ਇਸ ਜੈਸਚਰ ਨੂੰ ਸਾਡੇ ਦੇਸ਼ ਦੇ ਯੁਵਾ ਕਾਫ਼ੀ ਪਸੰਦ ਕਰਨਗੇ। ਇਕ ਵਾਰ ਫਿਰ ਤੋਂ ਸ਼੍ਰੀ ਆਨੰਦ ਮਹਿੰਦਰਾ ਅਤੇ ਪ੍ਰਕਾਸ਼ ਵਾਕੰਕਰ ਜੀ ਦਾ ਧੰਨਵਾਦ, ਜਿਨ੍ਹਾਂ ਨੇ ਆਸਟ੍ਰੇਲੀਆ ਦੌਰ ’ਤੇ ਸਾਡੇ ਯੋਗਦਾਨ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: ਹਰਭਜਨ ਸਿੰਘ ਦਾ ਆਲੋਚਕਾਂ ਨੂੰ ਕਰਾਰਾ ਜਵਾਬ, ਕਿਹਾ- ਮੈਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ
ਇਸ ਤੋਂ ਪਹਿਲਾਂ ਟੀ ਨਟਰਾਜਨ ਥਾਰ ਮਿਲਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਨੇ ਟਵਿਟਰ ’ਤੇ ਲਿਖਿਆ, ‘ਭਾਰਤ ਲਈ ਕ੍ਰਿਕਟ ਖੇਡਣਾ ਮੇਰੀ ਜ਼ਿੰਦਗੀ ਲਈ ਸਭ ਤੋਂ ਵੱਡੀ ਗੱਲ ਰਹੀ। ਇੱਥੇ ਤੱਕ ਪਹੁੰਚਣਾ ਮੇਰੇ ਲਈ ਆਸਾਨ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਨਾਲ ਲੋਕਾਂ ਦਾ ਪਿਆਰ ਮੈਨੂੰ ਮਿਲਿਆ ਹੈ, ਉਸ ਨੇ ਮੈਨੂੰ ਅਭਿਭੂਤ ਕਰ ਦਿੱਤਾ ਹੈ। ਬਿਹਤਰੀਨ ਲੋਕਾਂ ਦਾ ਸਮਰਥਨ ਅਤੇ ਹੌਸਲਾ ਅਫ਼ਜਾਈ ਮੇਰੇ ਲਈ ਰਸਤੇ ਲੱਭਣ ਵਿਚ ਮਦਦਗਾਰ ਸਾਬਿਤ ਹੁੰਦਾ ਹੈ।
ਦੂਜੇ ਟਵੀਟ ਵਿਚ ਟੀ ਨਟਰਾਜਨ ਨੇ ਲਿਖਿਆ, ‘ਮੈਂ ਅੱਜ ਨਵੀਂ ਐਸ.ਯੂ.ਵੀ. ਥਾਰ ਗੱਡੀ ਨੂੰ ਡਰਾਈਵ ਕਰਦੇ ਹੋਏ ਆਪਣੇ ਘਰ ਲਿਆਇਆ, ਅੱਜ ਮੈਂ ਸ਼੍ਰੀ ਆਨੰਦ ਮਹਿੰਦਰਾ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੇ ਸਫ਼ਰ ਅਤੇ ਉਨ੍ਹਾਂ ਦੀ ਸ਼ਲਾਘਾ ਲਈ ਧੰਨਵਾਦ। ਕ੍ਰਿਕਟ ਲਈ ਤੁਹਾਡਾ ਪਿਆਰ ਦੇਖਦੇ ਹੋਏ, ਗਾਬਾ ਟੈਸਟ ਦੀ ਜਰਸੀ ਤੁਹਾਨੂੰ ਗਿਫ਼ਟ ਕਰ ਰਿਹਾ ਹਾਂ।’
ਇਹ ਵੀ ਪੜ੍ਹੋ: ਹਰਭਜਨ ਸਿੰਘ ਦਾ ਆਲੋਚਕਾਂ ਨੂੰ ਕਰਾਰਾ ਜਵਾਬ, ਕਿਹਾ- ਮੈਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ
ਆਨੰਦ ਮਹਿੰਦਰਾ ਨੇ ਨਾ ਸਿਰਫ਼ ਨਟਰਾਜਨ ਅਤੇ ਸ਼ਾਰਦੁਲ ਠਾਕੁਰ ਨੂੰ, ਸਗੋਂ ਮੁਹੰਮਦ ਸਿਰਾਜ, ਸ਼ੁਭਮਨ ਗਿੱਲ, ਵਾਸ਼ਿੰਗਟਨ ਸੁੰਦਰ, ਅਤੇ ਨਵਦੀਪ ਸੈਣੀ ਨੂੰ ਵੀ ਕਾਰ ਗਿਫ਼ਟ ਵਿਚ ਦੇਣ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ: ਕੀ ਵੁਹਾਨ ਲੈਬ ਤੋਂ ਨਿਕਲਿਆ ਸੀ ਵਾਇਰਸ, WHO ਦੀ ਲੀਕ ਰਿਪੋਰਟ ’ਤੇ ਬ੍ਰਿਟੇਨ ਸਣੇ 14 ਦੇਸ਼ਾਂ ਨੇ ਦਿੱਤੀ ਪ੍ਰਤੀਕਿਰਿਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਿਸ਼ਭ ਪੰਤ ਨਾਲ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਦੇ 1 ਸਾਲ ਬਾਅਦ ਉਰਵਸ਼ੀ ਰੌਤੇਲਾ ਬੋਲੀ, ‘ਕਿਸੇ ਕ੍ਰਿਕਟਰ ਨੂੰ ਨਹੀਂ ਜਾਣਦੀ’
NEXT STORY