ਮਾਨਚੈਸਟਰ- ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਮੰਨਿਆ ਕਿ ਉਸਦੀ ਟੀਮ 'ਲੋੜ ਦੇ ਸਮੇਂ ਚੰਗਾ ਪ੍ਰਦਰਸ਼ਨ ਕਰਨ ਵਿਚ ਫਲਾਪ' ਰਹੀ। ਉਸ ਨੇ ਇਹ ਵੀ ਕਿਹਾ ਕਿ ਨਿਊਜ਼ੀਲੈਂਡ ਤੋਂ ਵਿਸ਼ਵ ਕੱਪ ਸੈਮੀਫਾਈਨਲ ਵਿਚ ਮਿਲੀ ਹਾਰ ਤੋਂ ਬਾਅਦ ਉਸਦਾ ਦਿਲ ਦੁਖੀ ਹੈ। ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ ਭਾਰਤੀ ਟੀਮ ਮੀਂਹ ਪ੍ਰਭਾਵਿਤ ਸੈਮੀਫਾਈਨਲ ਵਿਚ 18 ਦੌੜਾਂ ਨਾਲ ਹਾਰ ਗਈ ਸੀ। ਭਾਰਤ ਟਾਪ-3 ਬੱਲੇਬਾਜ਼ ਇਕ-ਇਕ ਦੌੜ ਬਣਾ ਕੇ ਆਊਟ ਹੋ ਗਏ।
ਰੋਹਿਤ ਨੇ ਟਵੀਟ ਕੀਤਾ,''ਜਦੋਂ ਸਾਡੇ ਤੋਂ ਸਭ ਤੋਂ ਵੱਧ ਲੋੜ ਸੀ ਉਦੋਂ ਅਸੀਂ ਇਕ ਟੀਮ ਦੇ ਰੂਪ ਵਿਚ ਅਸਫਲ ਰਹੇ। 30 ਮਿੰਟ ਦੀ ਖਰਾਬ ਖੇਡ ਨੇ ਸਾਡੇ ਤੋਂ ਕੱਪ ਖੋਹ ਲਿਆ। ਮੇਰਾ ਦਿਲ ਭਰਿਆ ਹੋਇਆ ਹੈ ਤੇ ਤੁਹਾਡਾ ਵੀ ਹੋਵੇਗਾ। ਦੇਸ਼ ਤੋਂ ਮਿਲ ਰਿਹਾ ਸਮਰਥਨ ਅਣਮੁੱਲਾ ਹੈ। ਤੁਹਾਡਾ ਸਾਰਿਆਂ ਦਾ ਇੱਥੇ ਸਾਡਾ ਸਮਰਥਨ ਕਰਨ ਲਈ ਧੰਨਵਾਦ।'' ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਉਸਦੀ ਟੀਮ 45 ਮਿੰਟ ਦੀ ਖਰਾਬ ਖੇਡ ਕਾਰਣ ਹਾਰ ਗਈ।
ਕਈ ਵਾਰ ਸਰਵਸ੍ਰੇਸ਼ਠ ਟੀਮਾਂ ਖਿਤਾਬ ਨਹੀਂ ਜਿੱਤ ਪਾਉਂਦੀਆਂ : ਭੂਟੀਆ
NEXT STORY