ਪੁਣੇ- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਲੋਕੇਸ਼ ਰਾਹੁਲ ਨੇ ਸ਼ਨੀਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿਚ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਉਸਦੀ ਟੀਮ ਨੇ ਖੇਡ ਦੇ ਹਰ ਵਿਭਾਗ ਵਿਚ ਵਧੀਆ ਪ੍ਰਦਰਸ਼ਨ ਕੀਤਾ। ਲਖਨਊ ਨੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ (50 ਦੌੜਾਂ) ਦੇ ਅਰਧ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੂੰ 14.3 ਓਵਰਾਂ ਵਿਚ 101 ਦੌੜਾਂ 'ਤੇ ਢੇਰ ਕਰਨ 'ਤੇ 75 ਦੌੜਾਂ ਦੀ ਜਿੱਤ ਹਾਸਲ ਕੀਤੀ। ਲਗਾਤਾਰ ਚੌਥੀ ਜਿੱਤ ਦਰਜ ਕਰਨ ਤੋਂ ਬਾਅਦ ਰਾਹੁਲ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਮੈਚ ਦੇ ਦੌਰਾਨ ਜ਼ਿਆਦਾਤਰ ਸਮੇਂ ਦਬਦਬਾਅ ਬਣਾਇਆ, ਅਸੀਂ 'ਰਨ ਆਊਟ' (ਖੁਦ ਦੇ ਰਨ ਆਊਟ) ਨੂੰ ਛੱਡ ਕੇ ਬੱਲੇ ਨਾਲ ਵਧੀਆ ਸ਼ੁਰੂਆਤ ਕੀਤੀ। ਅਸੀਂ ਸੋਚਿਆ ਸੀ 155 ਦੌੜਾਂ ਦਾ ਸਕੋਰ ਵਧੀਆ ਹੋਵੇਗਾ।
ਇਹ ਖ਼ਬਰ ਪੜ੍ਹੋ- IPL ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਸਪਿਨਰ ਬਣੇ ਚਾਹਲ, ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ
ਡੀ ਕਾਕ, ਦੀਪਕ ਅਤੇ (ਮਾਕਸ) ਸਟੋਇਨਸ ਅਸੀਂ 170 ਦੌੜਾਂ ਦੇ ਪਾਰ ਲੈ ਗਏ। ਸਟੋਇਨਸ ਨੇ ਅੰਤ ਵਿਚ 14 ਗੇਂਦਾਂ ਵਿਚ ਤਿੰਨ ਛੱਕੇ ਅਤੇ ਇਕ ਚੌਕੇ 28 ਦੌੜਾਂ ਦਾ ਯੋਗਦਾਨ ਦਿੱਤਾ। ਫਿਰ ਲਖਨਊ ਦੇ ਗੇਂਦਬਾਜ਼ਾਂ ਨੇ ਕਮਾਲ ਕਰ ਦਿੱਤਾ, ਜਿਸ ਵਿਚ ਆਵੇਸ਼ ਖਾਨ ਅਤੇ ਜੇਸਨ ਹੋਲਡਰ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ। ਗੇਂਦਬਾਜ਼ਾਂ ਦੀ ਸ਼ਲਾਘਾ ਕਰਦੇ ਹੋਏ ਰਾਹੁਲ ਨੇ ਕਿਹਾ- ਹੁਨਰ ਹੋਣ ਵਧੀਆ ਹੈ ਪਰ ਦਬਾਅ ਵਧੀਆ ਗੇਂਦਬਾਜ਼ੀ ਕਰਨਾ ਅਤੇ ਡਟੇ ਰਹਿਣਾ ਅਤੇ ਕੌਣ ਖੇਡ ਰਿਹਾ ਹੈ, ਇਸਦੀ ਚਿੰਤਾ ਕੀਤੇ ਬਿਨਾਂ ਗੇਂਦਬਾਜ਼ੀ ਕਰਨਾ ਹੀ ਸਾਡੀ ਗੇਂਦਬਾਜ਼ੀ ਇਕਾਈ ਨੂੰ ਸ਼ਲਾਘਾਯੋਗ ਬਣਾਉਂਦਾ ਹੈ।
ਇਹ ਖ਼ਬਰ ਪੜ੍ਹੋ- IPL ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਸਪਿਨਰ ਬਣੇ ਚਾਹਲ, ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
LSG v KKR : 0, 0, 0 ਰਾਹੁਲ ਨੇ ਨਾਂ ਜੁੜਿਆ 'ਡਾਇਮੰਡ ਡਕ' ਦਾ ਰਿਕਾਰਡ
NEXT STORY