ਨਵੀਂ ਦਿੱਲੀ(ਬਿਊਰੋ)— ਭਾਰਤੀ ਟੀਮ ਦੇ ਸਟਾਰ ਓਪਨਰ ਅਤੇ ਵਨਡੇ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ 22 ਅਕਤੂਬਰ ਤੋਂ ਮੁੰਬਈ ਵਿਚ ਨਿਊਜ਼ੀਲੈਂਡ ਖਿਲਾਫ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿਚ ਉਹੋ ਜਿਹਾ ਹੀ ਪ੍ਰਦਰਸ਼ਨ ਦੋਹਰਾਉਣ ਦਾ ਭਰੋਸਾ ਹੈ, ਜਿਹੋ-ਜਿਹਾ ਉਨ੍ਹਾਂ ਨੇ ਆਸਟਰੇਲੀਆ ਖਿਲਾਫ ਸੀਰੀਜ਼ ਵਿਚ ਕੀਤਾ ਸੀ। ਰੋਹਿਤ ਸ਼ਰਮਾ ਨੇ ਕਿਹਾ, ''ਉਨ੍ਹਾਂ ਨੇ ਮੁੰਬਈ ਵਿਚ ਦੋ ਵਧੀਆ ਅਭਿਆਸ ਮੈਚ ਖੇਡੇ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਇੱਥੋਂ ਦੇ ਹਾਲਾਤਾਂ ਤੋਂ ਵਾਕਿਫ ਹੋ ਗਏ ਹੋਣਗੇ। ਪਰ ਹਾਂ, ਇਹ ਨਿਰਭਰ ਕਰੇਗਾ ਕਿ ਅਸੀ ਕਿਸ ਤਰ੍ਹਾਂ ਦੀ ਸ਼ੁਰੂਆਤ ਕਰਦੇ ਹਾਂ ਅਤੇ ਅਸੀਂ ਬਤੌਰ ਟੀਮ ਕੀ ਕਰਨਾ ਚਾਹੁੰਦੇ ਹਾਂ। ਵਧੀਆ ਗੱਲ ਇਹ ਹੈ ਕਿ ਆਸਟਰੇਲੀਆ ਅਤੇ ਨਿਊਜੀਲੈਂਡ ਸੀਰੀਜ ਦਰਮਿਆਨ ਜ਼ਿਆਦਾ ਫਰਕ ਨਹੀਂ ਹੈ, ਅਸੀ ਉਸੀ ਪ੍ਰਦਰਸ਼ਨ ਨੂੰ ਜਾਰੀ ਰੱਖਣਾ ਚਾਹਾਂਗੇ ਕਿਉਂਕਿ ਖਿਡਾਰੀ ਲੈਅ ਵਿੱਚ ਹਨ।''
ਹਰ ਸੀਰੀਜ਼ ਵਿਚ ਅਲੱਗ ਚੁਣੌਤੀ
ਹਾਲਾਂਕਿ ਰੋਹਿਤ ਨੇ ਸਵੀਕਾਰ ਕੀਤਾ ਕਿ ਹਰ ਨਵੀਂ ਸੀਰੀਜ਼ ਵਿੱਚ ਵੱਖਰੀਆਂ ਚੁਣੌਤੀਆਂ ਹੁੰਦੀਆਂ ਹਨ। ਇਸ ਟੀਮ ਦਾ ਸਭ ਤੋਂ ਮਜ਼ਬੂਤ ਪੱਖ ਇਹ ਹੈ ਕਿ ਅਸੀ ਹਰ ਸੀਰੀਜ਼ ਨੂੰ ਉਸੀ ਤਰ੍ਹਾਂ ਲੈਂਦੇ ਹਾਂ ਜਿਸ ਤਰ੍ਹਾਂ ਇਹ ਹੁੰਦੀ ਹੈ। ਹਰ ਮੁਕਾਬਲੇਬਾਜ਼ ਦੀਆਂ ਆਪਣੀਆਂ ਮਜ਼ਬੂਤੀਆਂ ਅਤੇ ਕਮਜ਼ੋਰੀਆਂ ਹੁੰਦੀਆਂ ਹਨ। ਇਸ ਲਈ ਸਾਡੇ ਲਈ ਚੁਣੋਤੀ ਇਹੀ ਹੋਵੇਗੀ ਕਿ ਅਸੀ ਛੇਤੀ ਤੋਂ ਛੇਤੀ ਵਿਰੋਧੀ ਟੀਮ ਨੂੰ ਸਮਝੀਏ।
ਮੁੰਬਈ ਵਨਡੇ ਤੋਂ ਪਹਿਲਾਂ ਧੋਨੀ ਨੇ ਇਸ ਤਰ੍ਹਾਂ ਦਿਵਾਈ ਵਿਸ਼ਵ ਕੱਪ 2011 ਦੇ ਇਤਿਹਾਸਕ ਪਲ ਦੀ ਯਾਦ
NEXT STORY