ਖਾਨਤੀ ਮਨਸੀਸਕ (ਰੂਸ) (ਨਿਕਲੇਸ਼ ਜੈਨ)- ਦੁਨੀਆ ਭਰ ਤੋਂ ਚੁਣੀਆਂ ਹੋਈਆਂ 64 ਸਰਵਸ੍ਰੇਸ਼ਠ ਖਿਡਾਰਨਾਂ ਵਿਚਾਲੇ ਨਾਕਆਊਟ ਆਧਾਰ 'ਤੇ ਖੇਡੀ ਜਾ ਰਹੀ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਹੁਣ ਆਪਣੇ ਆਖਰੀ ਪੜਾਅ 'ਤੇ ਜਾ ਪਹੁੰਚੀ ਹੈ। ਮੌਜੂਦਾ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਜੂ ਵੇਂਜੂਨ ਆਪਣੇ ਖਿਤਾਬ ਦਾ ਬਚਾਅ ਕਰਦੇ ਹੋਏ ਇਕ ਵਾਰ ਫਿਰ ਫਾਈਨਲ ਵਿਚ ਜਾ ਪਹੁੰਚੀ ਹੈ।
ਉਸ ਨੇ ਸੈਮੀਫਾਈਨਲ ਵਿਚ ਰੂਸ ਦੀ ਸਾਬਕਾ ਵਿਸ਼ਵ ਚੈਂਪੀਅਨ ਅਲੈਕਜੈਂਡ੍ਰਾ ਕੋਸਿਟਨੀਯੁਕ ਨੂੰ ਕਲਾਸੀਕਲ ਮੁਕਾਬਲੇ ਵਿਚ 1.5-0.5 ਨਾਲ ਹਰਾਉਂਦਿਆਂ ਫਾਈਨਲ ਵਿਚ ਜਗ੍ਹਾ ਬਣਾਈ। ਉਥੇ ਹੀ ਦੂਜੇ ਸੈਮੀਫਾਈਨਲ ਵਿਚ ਰੂਸ ਦੀ ਲਗਨੋ ਕਟਰੀਨਾ ਨੇ ਯੂਕ੍ਰੇਨ ਦੀ ਮਾਰੀਆ ਮੁਜਯਚੁਕ ਨੂੰ ਟਾਈਬ੍ਰੇਕ ਵਿਚ 3-1 ਨਾਲ ਹਰਾਉਂਦਿਆਂ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾਈ।
ਮੁਕਾਬਲੇ ਦੌਰਾਨ ਮੌਜੂਦਾ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਜੂ ਵੈਂਜੁਨ ਤੇ ਅਲੈਕਜੈਂਡ੍ਰਾ ਕੋਸਿਟਨੀਯੁਕ।
ENG vs SL : ਇੰਗਲੈਂਡ ਨੇ ਕੀਤਾ ਸੀਰੀਜ਼ 'ਤੇ ਕਬਜ਼ਾ
NEXT STORY