ਜੋਹਾਨਸਬਰਗ– ਦੱਖਣੀ ਅਫਰੀਕਾ ਨੂੰ ਵੈਸਟਇੰਡੀਜ਼ ਵਿਰੁੱਧ ਇਨ੍ਹਾਂ ਗਰਮੀਆ ਦੀ ਆਪਣੀ ਇਕਲੌਤੀ ਪੁਰਸ਼ ਕੌਮਾਂਤਰੀ ਘਰੇਲੂ ਸੀਰੀਜ਼ ਨੂੰ ਛੋਟਾ ਕਰਨਾ ਪੈ ਸਕਦਾ ਹੈ ਤਾਂ ਕਿ ਦੋਵੇਂ ਟੀਮਾਂ ਸਮੇਂ ’ਤੇ ਟੀ-20 ਵਿਸ਼ਵ ਕੱਪ 2026 ਲਈ ਭਾਰਤ ਤੇ ਸ਼੍ਰੀਲੰਕਾ ਪਹੁੰਚ ਸਕਣ। ਦੱਖਣੀ ਅਫਰੀਕਾ 27 ਜਨਵਰੀ ਤੋਂ 6 ਫਰਵਰੀ ਤੱਕ ਵੈਸਟਇੰਡੀਜ਼ ਦੀ ਮੇਜ਼ਬਾਨੀ ਕਰਨ ਵਾਲਾ ਹੈ ਜਿੱਥੇ 5 ਟੀ-20 ਖੇਡੇ ਜਾਣੇ ਹਨ। ਕ੍ਰਿਕਇੰਫੋ ਨੇ ਪਿਛਲੇ ਹਫਤੇ ਰਿਪੋਰਟ ਕੀਤੀ ਸੀ ਕਿ ਟੀ-20 ਵਿਸ਼ਵ ਕੱਪ ਸੰਭਾਵਿਤ 7 ਫਰਵਰੀ ਤੋਂ 8 ਮਾਰਚ ਤੱਕ ਖੇਡਿਆ ਜਾਵੇਗਾ। ਜੇਕਰ ਟੂਰਨਾਮੈਂਟ 7 ਫਰਵਰੀ ਤੋਂ ਸ਼ੁਰੂ ਹੁੰਦਾ ਹੈ ਤਾਂ ਆਈ. ਸੀ. ਸੀ. ਦਾ ਸਪੋਰਟਸ ਪੀਰੀਅਡ 31 ਜਨਵਰੀ ਤੋਂ ਸ਼ੁਰੂ ਹੋਵੇਗਾ।
ICC ਨੇ ਅਮਰੀਕੀ ਕ੍ਰਿਕਟ ਬੋਰਡ ਨੂੰ ਕੀਤਾ ਮੁਅੱਤਲ
NEXT STORY