ਆਬੂ ਧਾਬੀ - ਮੌਜੂਦਾ ਚੈਂਪੀਅਨ ਵੈਸਟਇੰਡੀਜ਼ ਨੂੰ ਜੇਕਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪੁੱਜਣ ਦੀ ਆਪਣੀ ਧੁੰਦਲੀਆਂ ਉਮੀਦਾਂ ਨੂੰ ਬਰਕਰਾਰ ਰੱਖਣਾ ਹੈ ਤਾਂ ਉਸ ਨੂੰ ਬੱਲੇਬਾਜ਼ੀ ਦੀਆਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰ ਕੇ ਸ਼੍ਰੀਲੰਕਾ ਖਿਲਾਫ ਵੀਰਵਾਰ ਨੂੰ ਇੱਥੇ ਹੋਣ ਵਾਲੇ ਮੈਚ ਵਿਚ ਵੱਡੀ ਜਿੱਤ ਦਰਜ ਕਰਨੀ ਹੋਵੇਗੀ। ਪਹਿਲੇ 2 ਮੈਚਾਂ ਵਿਚ ਹਾਰ ਤੋਂ ਬਾਅਦ ਵੈਸਟਇੰਡੀਜ਼ ਨੇ ਬੰਗਲਾਦੇਸ਼ ਵਿਰੁੱਧ 3 ਦੌੜਾਂ ਦੀ ਕਰੀਬੀ ਜਿੱਤ ਨਾਲ ਆਪਣੀਆਂ ਉਮੀਦਾਂ ਜਿਊਂਦੀਆਂ ਰੱਖੀਆਂ। 2 ਵਾਰ ਦੇ ਚੈਂਪੀਅਨ ਦੇ ਸੈਮੀਫਾਈਨਲ 'ਚ ਪੁੱਜਣ ਦੀਆਂ ਉਮੀਦਾਂ ਬੇਹੱਦ ਧੁੰਦਲੀਆਂ ਹਨ ਪਰ ਉਸ ਨੂੰ ਅਜੇ ਦੌੜ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ ਹੈ।
ਇਹ ਖ਼ਬਰ ਪੜ੍ਹੋ- ਰੋਹਿਤ ਸ਼ਰਮਾ ਨੇ ਲਗਾਇਆ 23ਵਾਂ ਅਰਧ ਸੈਂਕੜਾ, ਇਹ ਰਿਕਾਰਡ ਵੀ ਕੀਤੇ ਆਪਣੇ ਨਾਂ
ਉਸ ਨੂੰ ਸੈਮੀਫਾਈਨਲ ਵਿਚ ਪੁੱਜਣ ਲਈ ਨਾ ਸਿਰਫ ਅਗਲੇ ਦੋਵੇਂ ਮੈਚਾਂ ਵਿਚ ਜਿੱਤ ਦਰਜ ਕਰਨੀ ਹੋਵੇਗੀ ਸਗੋਂ ਨੈੱਟ ਰਨ ਰੇਟ ਵਿਚ ਸੁਧਾਰ ਲਈ ਵੱਡੇ ਅੰਤਰ ਨਾਲ ਮੈਚ ਜਿੱਤਣੇ ਹੋਣਗੇ। ਇਸ ਤੋਂ ਇਲਾਵਾ ਉਸ ਨੂੰ ਹੋਰ ਮੈਚਾਂ ਵਿਚ ਆਪਣੇ ਅਨੁਕੂਲ ਨਤੀਜਿਆਂ ਲਈ ਵੀ ਅਰਦਾਸ ਕਰਨੀ ਹੋਵੇਗੀ। ਵੈਸਟਇੰਡੀਜ਼ ਜੇਕਰ ਆਪਣੇ ਦੋਵੇਂ ਮੈਚ ਜਿੱਤ ਲੈਂਦਾ ਹੈ ਅਤੇ ਇੰਗਲੈਂਡ ਦੀ ਟੀਮ ਦੱਖਣ ਅਫਰੀਕਾ ਨੂੰ ਹਰਾ ਦਿੰਦੀ ਹੈ ਤਾਂ ਫਿਰ 3 ਟੀਮਾਂ ਦੇ ਸਮਾਨ 6 ਅੰਕ ਹੋ ਸਕਦੇ ਹਨ ਤੇ ਅਜਿਹੇ ਵਿਚ ਨੈੱਟ ਰਨ ਰੇਟ ਕਾਫੀ ਮਾਈਨੇ ਰੱਖੇਗਾ। ਗਰੁੱਪ-1 ਨਾਲ ਇੰਗਲੈਂਡ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਲਗਭਗ ਸੁਨਿਸ਼ਚਿਤ ਕਰ ਚੁੱਕਾ ਹੈ।
ਇਹ ਖ਼ਬਰ ਪੜ੍ਹੋ- T20 WC, IND v AFG : ਭਾਰਤ ਨੇ ਅਫਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੋਰਡ ਮਾਰਿਨ ਦੀ ਤਨਖਾਹ ਹਾਕੀ ਇੰਡੀਆ ਦੀ ਸਲਾਹ 'ਤੇ ਰੋਕੀ ਗਈ
NEXT STORY