ਕੇਵ ਹੀਲ– ਕਪਤਾਨ ਹੈਲੀ ਮੈਥਿਊਜ਼ (1 ਵਿਕਟ/ਅਜੇਤੂ 63) ਦੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ ’ਤੇ ਵੈਸਟਇੰਡੀਜ਼ ਦੀ ਮਹਿਲਾ ਟੀਮ ਨੇ ਦੂਜੇ ਟੀ-20 ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ 4 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਵੈਸਟਇੰਡੀਜ਼ ਨੇ 3 ਮੈਚਾਂ ਦੀ ਸੀਰੀਜ਼ ਵਿਚ 1-1 ਨਾਲ ਬਰਾਬਰੀ ਕਰ ਲਈ।
ਦੱਖਣੀ ਅਫਰੀਕਾ ਦੀ ਮਹਿਲਾ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਐਨਰੀ ਡਾਰਕਸਨ (ਅਜੇਤੂ 21), ਨਡੀਨ ਡੀ ਕਲਰਕ (20), ਕਪਤਾਨ ਲੌਰਾ ਵੁਲਫਾਟਰ (16), ਕਰਬੋ ਮੇਸੋ (ਅਜੇਤੂ 14), ਤੇਜਮਿਨ ਬ੍ਰਿਟਸ (14) ਦੇ ਯੋਗਦਾਨ ਨਾਲ ਨਿਰਧਾਰਿਤ 20 ਓਵਰਾਂ ਵਿਚ 6 ਵਿਕਟਾਂ ’ਤੇ 113 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
ਇਸਦੇ ਜਵਾਬ ਵਿਚ ਵੈਸਟਇੰਡੀਜ਼ ਨੇ ਕਿਆਨਾ ਜੋਸੇਫ (17), ਹੈਲੀ ਮੈਥਿਊਜ਼ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 19.2 ਓਵਰਾਂ ਵਿਚ 4 ਵਿਕਟਾਂ ’ਤੇ 116 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ।
ਸੈਂਕੜਾ ਠੋਕ ਜਸ਼ਨ ਮਨਾਉਣ ਦੀ ਬਜਾਏ ਡਰੈਸਿੰਗ ਰੂਮ ਵਲ ਕਿਉਂ ਨੱਸੇ KL ਰਾਹੁਲ? ਵਜ੍ਹਾ ਜਾਣ ਨਹੀਂ ਰੁਕੇਗਾ ਹਾਸਾ
NEXT STORY