ਮਸਕਟ- ਓਮਾਨ ਵਿਚ 11 ਦਿਨਾਂ ਦੇ ਕੁਆਰੰਟੀਨ ਤੋਂ ਬਾਅਦ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਦੀ ਮਹਿਲਾ ਕ੍ਰਿਕਟ ਟੀਮ ਨੂੰ ਘਰ ਜਾਣ ਦੀ ਮਨਜ਼ੂਰੀ ਮਿਲ ਗਈ। ਦਰਅਸਲ ਕੋਰੋਨਾ ਦੇ ਨਵੇਂ ਸਵਰੂਪ ਓਮੀਕ੍ਰੋਨ ਦੇ ਖਤਰੇ ਤੋਂ ਬਾਅਦ ਦੱਖਣੀ ਅਫਰੀਕਾ ਦੇ ਵੱਡੇ ਹਿੱਸੇ ਵਿਚ ਯਾਤਾਰ ਪਾਬੰਦੀ ਲਗਾਏ ਜਾਣ ਤੋਂ ਬਾਅਦ ਆਈ. ਸੀ. ਸੀ. ਵਲੋਂ 27 ਨਵੰਬਰ ਨੂੰ ਜ਼ਿੰਬਾਬਵੇ ਵਿਚ ਖੇਡੇ ਜਾ ਰਹੇ ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਟੂਰਨਾਮੈਂਟ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਟੀਮ ਓਮਾਨ ਵਿਚ ਫਸ ਗਈ ਸੀ।
ਇਹ ਖ਼ਬਰ ਪੜ੍ਹੋ- AUS v ENG : ਜੋ ਰੂਟ ਨੇ ਤੋੜਿਆ ਮਾਈਕਲ ਵਾਨ ਦਾ ਵੱਡਾ ਰਿਕਾਰਡ
ਵੈਸਟਇੰਡੀਜ਼ ਟੀਮ ਨੂੰ ਅੱਠ ਹੋਰ ਅੰਤਰਰਾਸ਼ਟਰੀ ਟੀਮਾਂ ਦੇ ਨਾਲ ਆਈ. ਸੀ. ਸੀ. ਦੇ ਨਿੱਜੀ ਜਹਾਜ਼ ਦੇ ਰਾਹੀਂ ਓਮਾਨ ਰਵਾਨਾ ਕੀਤਾ ਗਿਆ ਹੈ, ਜਿਸਦਾ ਨਾਮੀਬੀਆ ਵਿਚ ਕੁਝ ਸਮੇਂ ਦਾ ਸਟਾਪ ਹੈ। ਕ੍ਰਿਕਟ ਵੈਸਟਇੰਡੀਜ਼ ਦੇ ਸੀ. ਈ. ਓ. ਜਾਨੀ ਗ੍ਰੇਵ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਨੂੰ ਇਹ ਪੁਸ਼ਟੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਵੈਸਟਇੰਡੀਜ਼ ਮਹਿਲਾ ਟੀਮ ਜਲਦ ਹੀ ਘਰ ਵਾਪਸੀ ਕਰੇਗੀ। ਅਸੀਂ ਟੀਮ ਨੂੰ ਉਸਦੇ ਧੀਰਜ ਤੇ ਸਮਝ ਦੇ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ। ਅਸੀਂ ਆਈ. ਸੀ. ਸੀ. ਅਤੇ ਓਮਾਨ ਕ੍ਰਿਕਟ ਵਿਚ ਆਪਣੇ ਹਮਰੁਤਬਾ ਦੇ ਨਾਲ ਕੰਮ ਕੀਤਾ ਤਾਂਕਿ ਉਸਦੀ ਜਲਦ ਤੋਂ ਜਲਦ ਵਾਪਸੀ ਹੋ ਸਕੇ। ਅਸੀਂ ਆਈ. ਸੀ. ਸੀ. ਓਮਾਨ ਕ੍ਰਿਕਟ ਤੇ ਸਾਡੀ ਸੰਚਾਲਨ ਟੀਮ ਦੀ ਵੀ ਪ੍ਰਸ਼ੰਸਾ ਕਰਦੇ ਹਨ, ਜਿਨ੍ਹਾਂ ਨੇ ਇਹ ਯਕੀਨੀ ਕਰਨ ਦੇ ਲਈ ਜ਼ਿਆਦਾ ਕੋਸ਼ਿਸ਼ ਕੀਤੀ ਕਿ ਟੀਮ ਦੇ ਨਾਲ ਸਾਰੇ ਮੈਂਬਰ ਆਰਾਮ ਨਾਲ ਰਹਿਣ ਤੇ ਸਰੁੱਖਿਅਤ ਰਹਿਣ।
ਇਹ ਖ਼ਬਰ ਪੜ੍ਹੋ- ਮੈਂ ਸੋਚਿਆ ਸੀ ਕਿ ਫਿਰ ਕਦੇ ਟੈਸਟ ਮੈਚ ਨਹੀਂ ਖੇਡਾਂਗਾ : ਡੇਵਿਡ ਮਲਾਨ
ਜ਼ਿਕਰਯੋਗ ਹੈ ਕਿ ਅਗਲੇ ਸਾਲ ਮਾਰਚ ਤੇ ਅਪ੍ਰੈਲ ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਦੇ ਕਾਰਨ ਕੁਆਲੀਫਾਇਰ ਟੂਰਨਾਮੈਂਟ ਤੋਂ ਬਾਅਦ ਦੀ ਤਾਰੀਕ ਵਿਚ ਆਯੋਜਿਤ ਨਹੀਂ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਆਈ. ਸੀ. ਸੀ. ਨੇ ਕਿਹਾ ਹੈ ਕਿ ਹੁਣ ਰੈਂਕਿੰਗ ਦੇ ਅਨੁਸਾਰ ਚੋਟੀ ਦੇ ਤਿੰਨ ਸਥਾਨਾਂ ਦਾ ਫੈਸਲਾ ਕੀਤਾ ਜਾਵੇਗਾ। ਕੁਆਲੀਫਾਇਰ ਟੂਰਨਾਮੈਂਟ ਰੱਦ ਹੋਣ ਤੋਂ ਬਾਅਦ ਬੰਗਲਾਦੇਸ਼, ਵੈਸਟਇੰਡੀਜ਼ ਤੇ ਪਾਕਿਸਤਾਨ ਨੇ ਆਪਣੇ ਆਪ ਹੀ ਆਪਣੇ ਸਥਾਨ ਪੱਕੇ ਕਰ ਲਏ ਹਨ, ਜਦਕਿ ਮੇਜ਼ਬਾਨ ਨਿਊਜ਼ੀਲੈਂਡ, ਆਸਟਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ ਅਤੇ ਭਾਰਤ ਪਹਿਲਾਂ ਹੀ ਇਸ ਲਈ ਕੁਆਲੀਫਾਈ ਕਰ ਚੁੱਕੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
AUS v ENG : 400ਵੀਂ ਵਿਕਟ ਤੋਂ ਇਕ ਕਦਮ ਦੂਰ ਲਿਓਨ
NEXT STORY