ਸਪੋਰਟਸ ਡੈਸਕ- ਕਿਸੇ ਵੀ ਖਿਡਾਰੀ ਲਈ ਓਲੰਪਿਕ ਖੇਡਾਂ 'ਚ ਸੋਨ ਤਮਗ਼ਾ ਜਿੱਤਣਾ ਅਸਲ ਉਪਲੱਬਧੀ ਹੁੰਦੀ ਹੈ ਪਰ ਭਾਰਤ ਦੇ ਜੈਵਲਿਨ ਥ੍ਰੋਅ ਦੇ ਸਟਾਰ ਐਥਲੀਟ ਨੀਰਜ ਚੋਪੜਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਅਜੇ ਬਾਕੀ ਹੈ ਤੇ ਉਹ ਇਸ ਸਾਲ ਹੋਣ ਵਾਲੀਆਂ ਪ੍ਰਤੀਯੋਗਿਤਾਵਾਂ 'ਚ 90 ਮੀਟਰ ਦਾ ਅੰਕੜਾ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ।
ਇਹ ਵੀ ਪੜ੍ਹੋ : IPL 2022 : ਲਖਨਊ ਸੁਪਰ ਜਾਇੰਟਸ ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ ਤੋਂ ਬਾਹਰ ਹੋਇਆ ਇਹ ਸਟਾਰ ਖਿਡਾਰੀ
ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ 'ਚ 24 ਸਾਲਾ ਚੋਪੜਾ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ 'ਚ 87.58 ਮੀਟਰ ਦੀ ਕੋਸ਼ਿਸ਼ ਨਾਲ ਐਥਲੈਟਿਕਸ 'ਚ ਭਾਰਤ ਦਾ ਪਹਿਲਾ ਓਲੰਪਿਕ ਤਮਗ਼ਾ ਜਿੱਤਿਆ ਸੀ। ਇਹ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦੇ ਬਾਅਦ ਓਲੰਪਿਕ 'ਚ ਨਿੱਜੀ ਸੋਨ ਤਮਗ਼ਾ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਸਨ। ਚੋਪੜਾ ਨੇ ਕਿਹਾ ਕਿ ਇਸ ਸਾਲ ਦੇ ਉਨ੍ਹਾਂ ਦੇ ਟੀਚਿਆਂ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਤਮਗ਼ਾ ਤੇ ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ 'ਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਦੇ ਇਲਾਵਾ 90 ਮੀਟਰ ਦੇ ਪਾਰ ਜੈਵਲਿਨ ਥ੍ਰੋਅ ਕਰਨਾ ਹੈ।
ਚੋਪੜਾ ਨੇ ਇਕ ਖੇਡ ਵੈੱਬਸਾਈਟ ਨੂੰ ਕਿਹਾ, 'ਮੈਨੂੰ ਲਗਦਾ ਹੈ ਕਿ ਮੈਂ ਅਜੇ ਤਕ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ ਤੇ ਜੋ ਕੁਝ ਵੀ ਹਾਸਲ ਕੀਤਾ ਹੈ ਉਹ 'ਸਰਵਸ੍ਰੇਸ਼ਠ' ਨਹੀਂ ਹੈ। ਮੈਨੂੰ ਲਗਦਾ ਹੈ ਕਿ ਮੈਂ ਭਵਿੱਖ 'ਚ ਇਸ ਤੋਂ ਬਿਹਤਰ ਕਰ ਸਕਦਾ ਹਾਂ। ਇਹ ਦੇਖ ਕੇ ਚੰਗਾ ਲਗਦਾ ਹੈ ਕਿ ਪੂਰਾ ਦੇਸ਼ ਮੇਰੇ 'ਤੇ ਵਿਸ਼ਵਾਸ ਕਰਦਾ ਹੈ ਤੇ ਮੈਥੋਂ ਕਾਫ਼ੀ ਉਮੀਦ ਰਖਦਾ ਹੈ।'
ਇਹ ਵੀ ਪੜ੍ਹੋ : ਰੰਗਾਂ ਦੇ ਤਿਊਹਾਰ ਹੋਲੀ ’ਤੇ ਭਾਰਤੀ ਤੇ ਵਿਦੇਸ਼ੀ ਖਿਡਾਰੀਆਂ ਨੇ ਲੋਕਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਉਨ੍ਹਾਂ ਕਿਹਾ, 'ਮੈਂ ਕਾਫ਼ੀ ਪਹਿਲਾਂ ਤੋਂ 90 ਮੀਟਰ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਮੈਂ ਨੇੜੇ ਭਵਿੱਖ 'ਚ ਅਸਲ 'ਚ ਅਜਿਹਾ ਕਰ ਸਕਦਾ ਹਾਂ। ਮੇਰੇ 'ਤੇ 90 ਮੀਟਰ ਦੇ ਪਾਰ ਜੈਵਲਿਨ ਥ੍ਰੋਅ ਕਰਨ ਲਈ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ, ਪਰ ਮੈਂ ਇਸ ਸਾਲ ਇਸ ਨੂੰ ਹਾਸਲ ਕਰਨ ਲਈ ਆਪਣੀ ਤਾਕਤ ਤੇ ਰਫ਼ਤਾਰ ਦੇ ਨਾਲ ਆਪਣੀ ਤਕਨੀਕ 'ਤੇ ਕੰਮ ਕਰਾਂਗਾ। ਚੋਪੜਾ ਦਾ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ 88.03 ਮੀਟਰ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਲਖਨਊ ਸੁਪਰ ਜਾਇੰਟਸ ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ ਤੋਂ ਬਾਹਰ ਹੋਇਆ ਇਹ ਸਟਾਰ ਖਿਡਾਰੀ
NEXT STORY