ਅਬੂ ਧਾਬੀ : ਰਾਇਲ ਚੈਲੇਂਜਰਸ ਬੈਂਗਲੁਰੂ (ਆਰ.ਸੀ.ਬੀ.) ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਖਿਡਾਰੀਆਂ ਨੇ ਖਾਲੀ ਸਟੈਂਡਾਂ ਸਾਹਮਣੇ ਖੇਡਣ ਲਈ ਖੁਦ ਨੂੰ ਅਨੁਕੂਲਿਤ ਕੀਤਾ ਹੈ ਕਿਉਂਕਿ ਸ਼ੁਰੂਆਤ 'ਚ ਅਜਿਹਾ ਖੇਡਣਾ ਬਹੁਤ ਮੁਸ਼ਕਲ ਸੀ। ਕੋਹਲੀ ਨੇ ਕਿਹਾ- ਬਿਨਾਂ ਕਿਸੇ ਪ੍ਰਸ਼ੰਸਕ ਦੇ ਮੈਦਾਨ 'ਤੇ ਕਦਮ ਰੱਖਦੇ ਹੋਏ ਸੱਚਮੁੱਚ ਅਜੀਬ ਮਹਿਸੂਸ ਹੋਇਆ। ਜਦੋਂ ਤੁਸੀਂ ਸਟੇਡੀਅਮ 'ਚ ਪੁੱਜਦੇ ਹੋ ਤਾਂ ਉਤਸ਼ਾਹ ਬਹੁਤ ਜ਼ਿਆਦਾ ਹੁੰਦਾ ਹੈ। ਅਸੀਂ ਖਾਲੀ ਸਟੇਡੀਅਮ 'ਚ ਲੰਬੇ ਸਮਾਂ ਤੋਂ ਖੇਡਿਆ ਨਹੀਂ ਹੈ ਪਰ ਇਹ ਹੈਰਾਨੀਜਨਕ ਹੈ ਕਿ ਇੰਸਾਨ ਕਿਵੇਂ ਹੈ ਉਹ ਕਿਸ ਤਰ੍ਹਾਂ ਹਲਾਤਾਂ ਦੇ ਅਨੁਕੂਲ ਹੋ ਜਾਂਦਾ ਹੈ।
ਕੋਹਲੀ ਨੇ ਕਿਹਾ ਕਿ ਟੂਰਨਾਮੈਂਟ ਦੇ ਅੱਗੇ ਵਧਣ ਦੇ ਨਾਲ ਹੀ ਉਹ ਉਤਸ਼ਾਹ ਮਹਿਸੂਸ ਕਰਨ ਲੱਗੇ। ਉਦੋਂ ਖੇਡ ਤੰਗ ਹੋ ਗਿਆ ਅਤੇ ਮੁਕਾਬਲੇ 'ਚ ਵੱਡਾ ਉਛਾਲ ਆਇਆ। ਹੁਣ, ਅਸੀਂ ਉਸੇ ਦਬਾਅ ਅਤੇ ਉਤਸ਼ਾਹ ਨੂੰ ਮਹਿਸੂਸ ਕਰਦੇ ਹਾਂ ਜੋ ਅਸੀਂ ਪੂਰੇ ਸਟੇਡੀਅਮ 'ਚ ਮਹਿਸੂਸ ਕਰਦੇ ਹਾਂ ਅਤੇ ਸਾਰਿਆਂ ਨੂੰ ਇੱਕੋਂ ਜਿਹਾ ਲੱਗਦਾ ਹੈ।
ਦੱਸ ਦਈਏ ਕਿ ਵਿਰਾਟ ਕੋਹਲੀ ਨੇ ਆਈ.ਪੀ.ਐੱਲ. 2020 ਦੇ ਐਲੀਮੀਨੇਟਰ ਮੁਕਾਬਲੇ 'ਚ ਹੈਦਰਾਬਾਦ ਖ਼ਿਲਾਫ਼ ਓਪਨਿੰਗ ਕੀਤੀ ਸੀ ਪਰ ਉਹ ਸਿਰਫ਼ ਛੇ ਦੌੜਾਂ ਬਣਾ ਕੇ ਵਾਪਸ ਪਵੇਲੀਅਨ ਪਰਤ ਗਏ। ਓਪਨਿੰਗ ਕ੍ਰਮ ਕੋਹਲੀ ਲਈ ਹਮੇਸ਼ਾ ਅੱਛਾ ਰਿਹਾ ਹੈ। ਉਨ੍ਹਾਂ ਨੇ ਪੰਜ ਸੈਂਕੜੇ ਓਪਨਿੰਗ ਕਰਦੇ ਹੋਏ ਹੀ ਲਗਾਏ ਹਨ।
IPL ਦੇ ਇਤਿਹਾਸ 'ਚ ਹੋਇਆ ਅਜਿਹਾ, ਫ੍ਰੀ ਹਿੱਟ 'ਤੇ ਰਨ ਆਊਟ ਹੋਇਆ ਬੱਲੇਬਾਜ਼ (ਵੀਡੀਓ)
NEXT STORY