ਐਂਟਰਟੇਨਮੈਂਟ ਡੈਸਕ : ਪੈਰਿਸ ਓਲੰਪਿਕ 2024 'ਚ ਵੀਰਵਾਰ ਨੂੰ ਇਟਲੀ ਦੀ ਐਂਜੇਲਾ ਕੈਰੀਨੀ ਨਾਲ ਅਲਜੀਰੀਆ ਦੀ ਇਮਾਨ ਖਲੀਫ ਦਾ ਬਾਕਸਿੰਗ ਮੈਚ ਹੋਇਆ। ਇਹ ਮੈਚ ਸਿਰਫ਼ 46 ਸਕਿੰਟ ਤੱਕ ਚੱਲਿਆ। ਇਨ੍ਹਾਂ 46 ਸਕਿੰਟਾਂ 'ਚ ਇਮਾਨ ਨੇ ਐਂਜੇਲਾ ਨੂੰ ਜ਼ਖਮੀ ਕਰ ਦਿੱਤਾ। ਅਜਿਹੇ 'ਚ ਲੋਕ ਗੁੱਸੇ 'ਚ ਆ ਗਏ। ਉਹ ਕਹਿ ਰਹੇ ਹਨ ਕਿ ਮੈਚ ਦੇਖਣ ਤੋਂ ਬਾਅਦ ਅਜਿਹਾ ਲੱਗਾ ਜਿਵੇਂ ਕੋਈ ਆਦਮੀ ਕਿਸੇ ਔਰਤ ਨੂੰ ਕੁੱਟ ਰਿਹਾ ਹੋਵੇ।
ਇਮਾਨ ਨੂੰ ਆਦਮੀ ਕਿਉਂ ਕਹਿ ਰਹੇ ਹਨ ਲੋਕ?
ਦਰਅਸਲ, ਸਾਲ 2023 'ਚ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਗੋਲਡ ਮੈਡਲ ਮੈਚ ਤੋਂ ਕੁਝ ਘੰਟੇ ਪਹਿਲਾਂ ਈਮਾਨ ਖਲੀਫ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਇਮਾਨ ਮਹਿਲਾ ਵਰਗ 'ਚ ਮੈਚ ਖੇਡਣ ਦੇ ਯੋਗ ਨਹੀਂ ਹੈ। ਇਹੀ ਕਾਰਨ ਹੈ ਕਿ ਇਮਾਨ ਖਲੀਫ ਦੇ ਲਿੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਅਭਿਨੇਤਰੀ ਕੰਗਨਾ ਰਣੌਤ ਨੇ ਵੀ ਇਸ ਦੀ ਨਿੰਦਾ ਕੀਤੀ ਹੈ ਅਤੇ ਇਮਾਨ ਨੂੰ ਮਰਦ ਕਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਦੀ 'ਬਿੱਗ ਬੌਸ' 'ਚ ਧਮਾਕੇਦਾਰ ਐਂਟਰੀ, ਕਿਹਾ- ਸੁਫ਼ਨਾ ਹੋਇਆ ਸੱਚ
ਕੰਗਨਾ ਰਣੌਤ ਨੇ ਇੰਝ ਕੱਢੀ ਭੜਾਸ
ਕੰਗਨਾ ਰਣੌਤ ਨੇ ਐਂਜੇਲਾ ਕੈਰੀਨੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਲਿਖਿਆ, 'ਇਸ ਲੜਕੀ ਨੂੰ ਇਕ ਅਜਿਹੇ ਇਨਸਾਨ ਨਾਲ ਲੜਨਾ ਪਿਆ, ਜਿਸ ਦਾ ਕੱਦ 7 ਫੁੱਟ ਹੈ, ਜਿਸ ਦਾ ਜਨਮ ਇਕ ਆਦਮੀ ਦੇ ਰੂਪ 'ਚ ਹੋਇਆ ਹੈ, ਜਿਸ ਦੇ ਸਰੀਰ ਦੇ ਸਾਰੇ ਅੰਗ ਪੁਰਸ਼ ਵਰਗੇ ਹਨ, ਜੋ ਦੇਖਣ ਵਿੱਚ ਵੀ ਆਦਮੀ ਵਰਗਾ ਹੈ। ਬਾਕਸਿੰਗ ਰਿੰਗ 'ਚ ਉਸ ਨੇ ਪੁਰਸ਼ ਵਾਂਗ ਮਾਰਿਆ ਪਰ ਇਹ ਕਹਿੰਦਾ ਹੈ ਕਿ ਉਹ ਇੱਕ ਲੜਕੀ ਹੈ। ਹੁਣ ਤੁਸੀਂ ਹੀ ਅੰਦਾਜ਼ਾ ਲਗਾਓ ਕਿ ਇਹ ਮੁੱਕੇਬਾਜ਼ੀ ਮੈਚ ਕਿਸ ਨੇ ਜਿੱਤਿਆ? ਇਸ ਤੋਂ ਪਹਿਲਾਂ ਕਿ ਕੋਈ ਤੁਹਾਡੀ ਧੀ ਦੀ ਨੌਕਰੀ ਜਾਂ ਮੈਡਲ ਖੋਹ ਲਵੇ, ਇਸ ਖ਼ਿਲਾਫ਼ ਆਵਾਜ਼ ਉਠਾਓ।''
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਗਾਇਕ ਦਾ ਹੋਇਆ ਦਿਹਾਂਤ
ਸਮਲਿੰਗੀ ਸਬੰਧਾਂ 'ਤੇ ਕੰਗਨਾ ਨੂੰ ਆਇਆ ਗੁੱਸਾ
ਕੰਗਨਾ ਨੇ ਅੱਗੇ ਲਿਖਿਆ, ''ਜਦੋਂ ਅਸੀਂ ਸਮਲਿੰਗੀ ਰਿਸ਼ਤੇ 'ਚ ਹੁੰਦੇ ਹਾਂ ਤਾਂ ਇੱਕ ਸਾਥੀ ਨੂੰ ਔਰਤ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ ਅਤੇ ਦੂਜੇ ਸਾਥੀ ਨੂੰ ਪੁਰਸ਼ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ। ਉਹ ਮਰਦ ਅਤੇ ਔਰਤ ਦੋਹਾਂ ਦਾ ਅਕਸ ਤਾਂ ਸਿਰਜਦਾ ਹੈ ਪਰ ਨਾਲ ਹੀ ਉਹ ਨਾਰੀਵਾਦ ਦੇ ਨਾਂ 'ਤੇ ਔਰਤਾਂ 'ਤੇ ਹਾਵੀ ਹੋਣ ਦੀ ਕੋਸ਼ਿਸ਼ ਵੀ ਕਰਦਾ ਹੈ। ਇਹ ਬਹੁਤ ਅਜੀਬ ਹੈ। ਸੱਚ ਕਹਾਂ ਤਾਂ ਮੇਰੇ ਕੁਝ ਦੋਸਤ ਵੀ ਇਸੇ ਲਿੰਗ ਦੇ ਹਨ ਅਤੇ ਮੈਂ ਉਨ੍ਹਾਂ ਦੇ ਬਹੁਤ ਕਰੀਬ ਹਾਂ। ਉਹ ਬਹੁਤ ਪ੍ਰਤਿਭਾਸ਼ਾਲੀ ਅਤੇ ਹੁਸ਼ਿਆਰ ਹੈ। ਹੁਣ ਕੰਗਨਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
IND vs SL : ਕਾਲੀ ਪੱਟੀ ਬੰਨ੍ਹ ਕੇ ਮੈਦਾਨ 'ਤੇ ਉਤਰੀ ਟੀਮ ਇੰਡੀਆ, ਜਾਣੋ ਕਾਰਨ
NEXT STORY