ਨਵੀਂ ਦਿੱਲੀ— ਜੰਗਲ 'ਚ ਜਿਵੇਂ ਇਕ ਸ਼ੇਰ ਹੁੰਦਾ ਹੈ। ਕ੍ਰਿਕਟ 'ਚ ਵੀ ਉਸ ਤਰ੍ਹਾਂ ਇਕ ਮੈਨ ਆਫ ਦਿ ਮੈਚ ਹੁੰਦਾ ਹੈ। ਪਰ ਜਦੋਂ ਇਹ ਖਿਤਾਬ ਟੀਮ ਦੇ ਸਾਰੇ ਖਿਡਾਰੀਆਂ (ਪਲੇਇੰਗ-11) ਨੂੰ ਦਿੱਤਾ ਜਾਵੇ, ਤਾਂ ਹੈਰਾਨ ਹੋਣਾ ਸੁਭਾਵਕ ਹੈ। 1996 'ਚ ਕੁਝ ਅਜਿਹਾ ਹੀ ਹੋਇਆ ਸੀ। ਇਕ ਸਤੰਬਰ ਨੂੰ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਵਨਡੇ (50 ਓਵਰਾਂ ਵਾਲਾ) ਮੈਚ ਹੋਇਆ। ਇਹ ਆਮ ਮੈਚਾਂ ਦੀ ਤਰ੍ਹਾਂ ਨਹੀਂ ਸੀ, ਨਹੀਂ ਤਾਂ ਅੱਜ ਇਸ ਦੀ ਚਰਚਾ ਨਾ ਹੁੰਦੀ।
ਇਸ ਮੈਚ 'ਚ ਪਾਕਿਸਤਾਨ ਦੇ ਪਲੇਇੰਗ-11 ਖਿਡਾਰੀਆਂ ਨੂੰ ਮੈਨ ਆਫ ਦਿ ਮੈਚ ਦਾ ਖਿਤਾਬ ਦਿੱਤਾ ਗਿਆ ਸੀ। ਅਜਿਹਾ ਇਸ ਲਈ ਹੋਇਆ, ਕਿਉਂਕਿ ਮੈਚ ਦੇ ਨਿਰਣਾਇਕ ਟਾਮ ਗ੍ਰੇਵੇਨੀ ਸਨ। ਉਨ੍ਹਾਂ ਨੂੰ ਇਸ ਐਵਾਰਡ ਲਈ ਕੋਈ ਵੀ ਖਿਡਾਰੀ ਠੀਕ ਨਹੀਂ ਲੱਗਾ ਸੀ।
ਪਾਕਿਸਤਾਨ ਵੱਲੋਂ ਤੱਦ ਇਸ ਮੈਚ 'ਚ 11 'ਚੋਂ 9 ਖਿਡਾਰੀਆਂ ਨੇ ਟੀਮ ਨੂੰ ਜਿਤਾਉਣ ਦੇ ਲਈ ਆਪਣਾ ਪੂਰਾ ਜ਼ੋਰ ਲਾ ਦਿੱਤਾ ਸੀ। 50 ਓਵਰਾਂ 'ਚ ਇੰਗਲੈਂਡ ਨੇ 246 ਦੌੜਾਂ ਬਣਾਈਆਂ ਸਨ। ਜਦਕਿ ਪਾਕਿਸਤਾਨ ਨੇ ਅੱਠ ਵਿਕਟਾਂ ਦੇ ਨੁਕਸਾਨ 'ਤੇ 49.4 ਓਵਰ 'ਚ 247 ਦੌੜਾਂ ਬਣਾਈਆਂ ਅਤੇ ਮੈਚ ਆਪਣੇ ਨਾਂ ਕੀਤਾ ਸੀ। ਬਾਅਦ 'ਚ ਅਜਿਹੀ ਹੀ ਘਟਨਾ ਦੱਖਣੀ ਅਫਰੀਕਾ ਦੀ ਟੀਮ ਦੇ ਨਾਲ ਵੀ ਵਾਪਰੀ ਸੀ।
ਇੰਗਲੈਂਡ ਦੌਰੇ ਦੀ ਸ਼ੁਰੂਆਤ ਟੀ-20 ਮੈਚ ਨਾਲ ਕਰੇਗਾ ਭਾਰਤ, ਜਾਣੋ ਪੂਰਾ ਸ਼ਡਿਊਲ
NEXT STORY