ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਦੱਖਣੀ ਅਫਰੀਕੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਹਰਸ਼ਲ ਗਿਬਸ ਨੂੰ ਲੈ ਕੇ 20 ਸਾਲ ਪੁਰਾਣਾ ਕਿੱਸਾ ਸ਼ੇਅਰ ਕੀਤਾ ਹੈ, ਜਦੋਂ ਦੋਵੇਂ ਖਿਡਾਰੀਆਂ ਵਿਚਾਲੇ ਸ਼ਾਰਜਾਹ ਵਿਚ ਇਕ ਮੈਚ ਦੌਰਾਨ ਮਜ਼ੇਦਾਰ ਟੱਕਰ ਦੇਖਣ ਨੂੰ ਮਿਲੀ ਸੀ। ਸਾਲ 2000 ਦੇ ਦਹਾਕੇ ਦੀ ਸ਼ੁਰੂਆਤ ਵਿਚ ਅਖਤਰ ਪਾਕਿਸਤਾਨ ਗੇਂਦਬਾਜ਼ ਹਮਲੇ ਦੀ ਅਗਵਾਈ ਕਰਦੇ ਸੀ। ਉਸ ਸਮੇਂ ਹਰਸ਼ਲ ਗਿਬਸ ਵੀ ਆਪਣੀ ਟੀਮ ਦੇ ਬਿਹਤਰੀਨ ਬੱਲੇਬਾਜ਼ਾਂ ਵਿਚੋਂ ਇਕ ਸੀ। ਦੋਵੇਂ ਖਿਡਾਰੀਆਂ ਦੀ ਵਜ੍ਹਾ ਨਾਲ ਫੈਂਸ ਨੂੰ ਕੁਝ ਯਾਦਗਾਰ ਫੇਸ-ਆਫ ਦੇਖਣ ਦਾ ਮੌਕਾ ਮਿਲਿਆ।
ਇਹ ਪਲ ਉਸ ਸਮੇਂ ਦਾ ਜਦੋਂ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਟੀਮਾਂ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਟ੍ਰਾਈ ਸੀਰੀਜ਼ ਖੇਡ ਰਹੀ ਸੀ। ਪਾਕਿਸਤਾਨ ਨੇ ਉਸ ਸਮੇਂ ਪ੍ਰੋਟਿਆਜ਼ ਟੀਮ ਨੂੰ ਲੋਅ-ਸਕੋਰਿੰਗ ਮੈਚ ਵਿਚ ਹਰਾਇਆ ਸੀ। ਅਖਤਰ ਨੇ ਦੱਖਣੀ ਅਫਰੀਕਾ ਟੀਮ ਲਈ ਬੁਰੇ ਸਪਨੇ ਦੀ ਤਰ੍ਹਾਂ ਉਭਰੇ ਸੀ ਅਤੇ ਉਸ ਨੇ ਆਪਣੇ ਸਪੈਲ ਵਿਚ 4.5 ਓਵਰਾਂ ਵਿਚ ਸਿਰਫ 9 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਸੀ। ਉਸ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਪਾਕਿਸਤਾਨ 169 ਦੌੜਾਂ ਦਾ ਬਚਾਅ ਕਰਨ 'ਚ ਸਫਲ ਹੋਈ ਸੀ। ਉਸ ਮੈਚ ਵਿਚ ਅਖਤਰ ਨੇ ਦੱਖਣੀ ਅਫਰੀਕੀ ਟੀਮ ਦੀ ਕਮਰ ਤੋੜ ਕੇ ਰੱਖ ਦਿੱਤੀ ਸੀ ਪਰ ਉਹ ਸਲਾਮੀ ਬੱਲੇਬਾਜ਼ ਹਰਸ਼ਲ ਗਿਬਸ ਨੂੰ ਆਊਟ ਕਰਨ 'ਚ ਸਫਲ ਨਹੀਂ ਹੋ ਸਕੇ ਸੀ।
ਹਰਸ਼ਲ ਗਿਬਸ ਨੇ ਉਸ ਮੈਚ ਨੂੰ ਯਾਦ ਕਰ ਇਕ ਟਵੀਟ ਕਰ ਕਿਹਾ ਕਿ ਸ਼ੋਏਬ ਅਖਤਰ ਦੇ ਇਕ ਓਵਰ ਨੇ ਕਾਫੀ ਨੁਕਸਾਨ ਪਹੁੰਚਾਇਆ ਸੀ। ਇਸ 'ਤੇ ਸ਼ੋਏਬ ਨੇ ਵੀ ਪਲਟਵਾਰ ਕੀਤਾ ਅਤੇ ਕਿਹਾ ਕਿ ਤੈਨੂੰ ਯਾਦ ਹੈ ਉਸ ਸਮੇਂ ਦਾ ਕੀ ਮਾਹੌਲ ਸੀ। ਉਹ ਪੂਰਾ ਇਕ ਸਪੈਲ ਨਹੀਂ ਸੀ ਸਿਰਫ ਇਕ ਓਵਰ ਸੀ। ਅਜਿਹੇ ਹਾਲਾਤ ਵਿਚ ਮੈਨੂੰ ਵਿਕਟ ਲੈਣ ਦੀ ਹਮੇਸ਼ਾ ਜਲਦੀ ਹੁੰਦੀ ਹੈ।
ਇਨ੍ਹਾਂ ਦੋਵਾਂ ਦੀ ਗੱਲ ਇੱਥੇ ਹੀ ਨਹੀਂ ਰੁਕੀ। ਇਸ 'ਤੇ ਹਰਸ਼ਲ ਗਿਬਸ ਨੇ ਰਿਪਲਾਈ ਕੀਤਾ ਕਿ ਤੁਸੀਂ ਉਸ ਮੈਚ ਵਿਚ ਗਰਮੀ ਪੈਦਾ ਕੀਤੇ ਸੀ ਜਦੋਂ ਤੁਸੀਂ ਕਹਿ ਰਹੇ ਸੀ ਕਿ ਕਮਾਨ ਗਿਬਸ ਫ੍ਰੰਟ ਆਫ ਸਕੁਏਅਰ 'ਤੇ ਮੈਨੂੰ ਮਾਰੋ ਪਰ ਮੈਂ ਤੈਨੂੰ ਅਨਸੁਣਾ ਕੀਤਾ ਅਤੇ ਆਪਣੇ ਬੱਲੇਬਾਜ਼ੀ ਪਾਰਟਨਰ ਨਾਲ ਖੇਡਦਾ ਰਿਹਾ।
ਅਲਬਾਨੀਆ ਦਾ ਖਿਡਾਰੀ ਆਇਆ ਕੋਰੋਨਾ ਦੀ ਲਪੇਟ 'ਚ
NEXT STORY