ਨਵੀਂ ਦਿੱਲੀ— ਇੰਗਲੈਂਡ ਦੇ ਦਿੱਗਜ ਆਲਰਾਊਂਡਰ ਮੋਈਨ ਅਲੀ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ ਅਗਲੇ ਸਾਲ ਵੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਟੀ-20 ਟੂਰਨਾਮੈਂਟ 'ਚ 'ਯਕੀਨਨ' ਖੇਡ ਸਕਦਾ ਹੈ। ਕ੍ਰਿਕਟ ਜਗਤ ਵਿੱਚ ਚਰਚਾ ਹੈ ਕਿ ਚੇਨਈ ਸੁਪਰ ਕਿੰਗਜ਼ ਦਾ ਕਪਤਾਨ ਇਸ ਸੀਜ਼ਨ ਤੋਂ ਬਾਅਦ ਖੇਡ ਨੂੰ ਅਲਵਿਦਾ ਕਹਿ ਦੇਵੇਗਾ।
ਵਿਸ਼ਵ ਕੱਪ ਜੇਤੂ ਸਾਬਕਾ ਭਾਰਤੀ ਕਪਤਾਨ ਧੋਨੀ ਨੇ 41 ਸਾਲ ਦੀ ਉਮਰ ਵਿੱਚ ਵੀ ਆਪਣੀ ਬੱਲੇਬਾਜ਼ੀ, ਵਿਕਟਕੀਪਿੰਗ ਅਤੇ ਕਪਤਾਨੀ ਨਾਲ ਵੱਡੇ ਪੱਧਰ 'ਤੇ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਨਾ ਜਾਰੀ ਰੱਖਿਆ ਹੈ। ਉਸ ਨੇ ਪਿਛਲੇ ਹਫ਼ਤੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਬੱਲੇਬਾਜ਼ੀ ਕਰਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ ਸੀ।
ਮੋਈਨ ਨੇ ਕਿਹਾ, 'ਉਹ ਯਕੀਨੀ ਤੌਰ 'ਤੇ ਅਗਲੇ ਸਾਲ ਖੇਡ ਸਕਦਾ ਹੈ।' ਆਲਰਾਊਂਡਰ ਨੇ ਕਿਹਾ, 'ਜਿਸ ਤਰ੍ਹਾਂ ਉਹ ਖੇਡ ਰਿਹਾ ਹੈ, ਮੈਨੂੰ ਨਹੀਂ ਲੱਗਦਾ ਕਿ ਉਸ ਦੀ ਬੱਲੇਬਾਜ਼ੀ ਉਸ ਨੂੰ ਖੇਡਣ ਤੋਂ ਰੋਕੇਗੀ। ਉਹ ਅਗਲੇ ਦੋ ਜਾਂ ਤਿੰਨ ਸਾਲ ਤੱਕ ਖੇਡ ਸਕਦਾ ਹੈ। ਉਸ ਨੇ ਕਿਹਾ, 'ਮੈਂ (ਰਾਜਸਥਾਨ ਵਿਰੁੱਧ) ਉਸ ਦੀ ਬੱਲੇਬਾਜ਼ੀ ਨੂੰ ਦੇਖ ਕੇ ਹੈਰਾਨ ਨਹੀਂ ਹੋਇਆ। ਮੈਂ ਉਸ ਨੂੰ ਨੈੱਟ ਸੈਸ਼ਨਾਂ ਵਿਚ ਦੇਖਦਾ ਹਾਂ ਅਤੇ ਉਹ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਹੈ।
ਆਰਸੇਨਲ ਦੇ ਇੱਕ ਹੋਰ ਡਰਾਅ ਨਾਲ ਈਪੀਐਲ ਵਿੱਚ ਖਿਤਾਬ ਦੀ ਦੌੜ ਬਣੀ ਰੋਮਾਂਚਕ
NEXT STORY