ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਪਹਿਲੀ ਵਾਰ ਆਪਣੇ ਘਰ ਦੀ ਪਾਰਕਿੰਗ 'ਚ ਆਟੋਮੈਟਿਕ ਕਾਰ ਦਾ ਆਨੰਦ ਮਾਣਿਆ। ਉਨ੍ਹਾਂ ਨੇ ਸ਼ੁੱਕਰਵਾਰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੇਂਦੁਲਕਰ ਜਿਸ ਕਾਰ 'ਤੇ ਬੈਠੇ ਨਜ਼ਰ ਆ ਰਹੇ ਹਨ ਉਹ ਖੁਦ ਹੀ ਚਲਦੀ ਹੈ। ਇਸ ਵੀਡੀਓ ਨੂੰ ਦੇਖ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ invisible ਡਰਾਇਵਰ ਉਸਦੀ ਕਾਰ ਚਲਾ ਰਿਹਾ ਹੈ। ਦਰਅਸਲ ਇਸ ਕਾਰ 'ਚ ਉਹ ਡਰਾਈਵਿੰਗ ਸੀਟ 'ਤੇ ਨਹੀਂ ਜਦਕਿ ਨਾਲ ਹੀ ਬੈਠੇ ਨਜ਼ਰ ਆ ਰਹੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਕਾਰ ਆਪ ਚੱਲਦੀ ਹੈ ਤੇ ਰੁਕ ਜਾਂਦੀ ਹੈ। ਆਪਣਾ ਬ੍ਰੇਕ ਖੁਦ ਲਗਾਉਂਦੀ ਹੈ। ਸਚਿਨ ਕਹਿੰਦੇ ਹਨ ਕਿ ਇਸ ਤਰ੍ਹਾਂ ਲੱਗਿਆ ਹੈ ਕਿ ਮਿਸਟਰ ਇੰਡੀਆ (ਅਨਿਲ ਕਪੂਰ) ਨੇ ਇਸ ਕਾਰ ਨੂੰ ਆਪਣੇ ਕੰਟਰੋਲ 'ਚ ਲੈ ਰੱਖਿਆ ਹੈ।
ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਲਿਖਿਆ ਹੈ ਕਿ ਮੇਰੀ ਕਾਰ ਦਾ ਗੈਰੇਜ਼ 'ਚ ਖੁਦ ਹੀ ਪਾਰਕ ਹੋਣ ਦਾ ਰੋਮਾਂਚਕਾਰੀ ਅਨੁਭਵ। ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਮਿਸਟਰ ਇੰਡੀਆ (ਅਨਿਲ ਕਪੂਰ) ਨੇ ਇਸ ਦਾ ਕੰਟਰੋਲ ਲੈ ਲਿਆ ਹੈ। ਮੈਨੂੰ ਯਕੀਨ ਹੈ ਕਿ ਮੇਰੇ ਦੋਸਤਾਂ ਦੇ ਨਾਲ ਵੀਕੇਂਡ ਦਾ ਬਾਕੀ ਸਮਾਂ ਇਸ ਤਰ੍ਹਾਂ ਰੋਮਾਂਚਕ ਹੋਵੇਗਾ।
ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਦੇ ਨਾਲ-ਨਾਲ ਵਧੀਆ ਕਾਰਾਂ ਦਾ ਵੀ ਬਹੁਤ ਸ਼ੌਕ ਹੈ। ਉਸਦੇ ਗੈਰੇਜ਼ 'ਚ Maruti 800 ਤੋਂ ਲੈ ਕੇ Nissan GT-R ਤੇ ਫਰਾਰੀ ਵਰਗੀਆਂ ਗੱਡੀਆਂ ਸ਼ਾਮਲ ਹੋ ਚੁੱਕੀਆਂ ਹਨ।
UP-ਤੇਲੁਗੂ ਮੈਚ ਟਾਈ, ਮੁੰਬਈ ਨੇ ਗੁਜਰਾਤ ਨੂੰ ਹਰਾਇਆ
NEXT STORY