ਰਾਂਚੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਉਨ੍ਹਾਂ ਦੀ ਪਤਨੀ ਨੇ ਮੰਗਲਵਾਰ ਨੂੰ ਵਿਆਹ ਦੀ 7ਵੀਂ ਵਰ੍ਹੇਗੰਢ ਮਨਾਈ। ਦੋਹਾਂ ਦਾ ਵਿਆਹ ਦੇਹਰਾਦੂਨ ਦੇ ਇਕ ਹੋਟਲ 'ਚ 2010 'ਚ ਹੋਇਆ ਸੀ। ਵਿਆਹ ਤੋਂ ਪਹਿਲਾਂ ਸਾਕਸ਼ੀ ਕਾਫੀ ਬਿੰਦਾਸ ਲਾਈਫ ਜਿਉਂਦੀ ਸੀ। ਦੋਸਤਾਂ ਨਾਲ ਪਾਰਟੀਜ਼ ਕਰਨਾ ਉਨ੍ਹਾਂ ਨੂੰ ਚੰਗਾ ਲਗਦਾ ਸੀ।
ਰਾਂਚੀ ਦੇ ਡੀ.ਏ.ਵੀ. ਤੋਂ ਕੀਤੀ ਪੜ੍ਹਾਈ
ਸਾਕਸ਼ੀ ਨੇ ਰਾਂਚੀ ਦੇ ਡੀ.ਏ.ਵੀ. ਸ਼ਯਾਮਲੀ ਤੋਂ ਸ਼ੁਰੂਆਤੀ ਪੜ੍ਹਾਈ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸੇ ਸਕੂਲ 'ਚ ਮਹਿੰਦਰ ਸਿੰਘ ਧੋਨੀ ਵੀ ਪੜ੍ਹਦੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਧੋਨੀ ਕ੍ਰਿਕਟ ਟੀਮ ਦੇ ਕਪਤਾਨ ਸਨ ਤਾਂ ਕਾਫੀ ਦਿਨਾਂ ਬਾਅਦ ਸਾਕਸ਼ੀ ਨਾਲ ਉਨ੍ਹਾਂ ਦੀ ਮੁਲਾਕਾਤ ਕੋਲਕਾਤਾ ਦੇ ਤਾਜ ਹੋਟਲ 'ਚ ਹੋਈ ਸੀ। ਜਦੋਂ ਕੋਲਕਾਤਾ ਦੇ ਤਾਜ ਹੋਟਲ 'ਚ ਦੋਹਾਂ ਦੀ ਮੁਲਾਕਾਤ ਹੋਈ ਤਾਂ ਦੋਵੇਂ ਇਸ ਗੱਲ ਤੋਂ ਅਨਜਾਨ ਸਨ ਕਿ ਉਹ ਇਕੱਠੇ ਬਚਪਨ 'ਚ ਇਕ ਹੀ ਸਕੂਲ 'ਚ ਪੜ੍ਹੇ ਸਨ।
ਹੋਟਲ ਮੈਨੇਜਮੈਂਟ ਦੀ ਸਟੁਡੈਂਟ ਰਹੀ ਹੈ ਸਾਕਸ਼ੀ
ਸਾਕਸ਼ੀ ਨੇ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੈ। ਜਦੋਂ ਤਾਜ 'ਚ ਦੋਹਾਂ ਦੀ ਮੁਲਾਕਾਤ ਹੋਈ ਤਾਂ ਸਾਕਸ਼ੀ ਉਸ ਸਮੇਂ ਇੰਟਰਨਸ਼ਿਪ ਕਰ ਰਹੀ ਸੀ। ਸਾਕਸ਼ੀ ਦੇ ਕਰੀਬੀ ਲੋਕ ਦਸਦੇ ਹਨ ਕਿ ਉਹ ਸਮਝਦਾਰ ਅਤੇ ਫਨ ਲਵਿੰਗ ਹੈ। ਉਹ ਪਾਰਟੀਜ਼ ਖੂਬ ਸਕਦੀ ਸੀ। ਦੋਸਤਾਂ ਨਾਲ ਸਮਾਂ ਬਿਤਾਉਣਾ ਸਾਕਸ਼ੀ ਨੂੰ ਕਾਫੀ ਚੰਗਾ ਲਗਦਾ ਸੀ।
ਵਿਆਹ ਦੇ ਬਾਅਦ ਵੀ ਨਹੀਂ ਬਦਲਿਆ ਸਾਕਸ਼ੀ ਦਾ ਲਾਈਫ ਸਟਾਈਲ
ਸਾਕਸ਼ੀ ਸਿੰਘ ਰਾਵਤ ਤੋਂ ਮਿਸੇਜ ਧੋਨੀ ਬਣਨ ਦੇ ਬਾਅਦ ਵੀ ਸਾਕਸ਼ੀ ਦੇ ਲਾਈਫ ਸਟਾਈਲ 'ਚ ਕੋਈ ਫਰਕ ਨਹੀਂ ਆਇਆ ਹੈ। ਅਕਸਰ ਆਈ.ਪੀ.ਐੱਲ. ਅਤੇ ਕਈ ਮੌਕਿਆਂ 'ਤੇ ਉਹ ਧੋਨੀ ਅਤੇ ਆਪਣੇ ਦੋਸਤਾਂ ਦੇ ਨਾਲ ਪਾਰਟੀਜ਼ ਇੰਜੁਆਏ ਕਰਦੀ ਦਿਖ ਜਾਂਦੀ ਹੈ। ਸਾਕਸ਼ੀ ਆਪਣੇ ਦੋਸਤਾਂ ਨਾਲ ਵੀ ਖੂਬ ਇੰਜੁਆਏ ਕਰਦੀ ਹੈ। ਉਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਦੇ ਕਈ ਅਪਡੇਟਸ ਮਿਲਦੇ ਹਨ।
ਵੈਸਟਇੰਡੀਜ਼ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਲੜੀ ਨੂੰ ਜਿੱਤਣ 'ਤੇ ਟਿਕੀਆਂ ਭਾਰਤ ਦੀਆਂ ਨਜ਼ਰਾਂ
NEXT STORY