ਮੁੰਬਈ— ਆਈ .ਪੀ. ਐੱਲ. ਟੂਰਨਾਮੈਂਟ ਦੇ 14ਵੇਂ ਮੁਕਾਬਲੇ 'ਚ ਇਕ ਵੱਡੀ ਘਟਨਾ ਹੋਣ ਤੋਂ ਟਲ ਗਈ। ਇਹ ਮੁਕਾਬਲਾ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਚਾਲੇ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਹਾਰਦਿਕ ਪੰਡਯਾ ਦਾ ਇਕ ਤੇਜ਼ ਥ੍ਰੋਅ ਵਿਕਟਕੀਪਰ ਇਸ਼ਾਨ ਕਿਸ਼ਨ ਦੀ ਅੱਖ ਦੇ ਨੇੜੇ ਲੱਗਾ। ਥ੍ਰੋਅ ਲੱਗਣ ਤੋਂ ਬਾਅਦ ਇਸ਼ਾਨ ਮੈਦਾਨ 'ਤੇ ਡਿੱਗ ਗਿਆ। ਉਸ ਨੂੰ ਮੈਦਾਨ 'ਤੇ ਡਿੱਗਦਿਆਂ ਦੇਖ ਸਟੇਡੀਅਮ 'ਚ ਬੈਠੇ ਦਰਸ਼ਕਾਂ ਸਮੇਤ ਪੂਰਾ ਕ੍ਰਿਕਟ ਜਗਤ ਹੈਰਾਨ ਰਹਿ ਗਿਆ।
ਮੈਚ ਦੇ 13ਵੇਂ ਓਵਰ ਦੀ ਚੌਥੀ ਗੇਂਦ 'ਤੇ ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਵਿਰਾਟ ਕੋਹਲੀ ਨੇ ਇਕ ਦੌੜ ਹਾਸਲ ਕੀਤੀ। ਇਸ ਦੌਰਾਨ ਮਿਡ ਵਿਕਟ 'ਤੇ ਖੜ੍ਹੇ ਫੀਲਡਰ ਨੇ ਇਸ਼ਾਨ ਕਿਸ਼ਨ ਵੱਲ ਤੇਜ਼ ਥ੍ਰੋਅ ਸੁੱਟਿਆ। ਥ੍ਰੋਅ ਟੱਪਾ ਪੈਣ ਤੋਂ ਬਾਅਦ ਗੇਂਦ ਇਸ਼ਾਨ ਦੀ ਸਿੱਧੀ ਅੱਖ ਦੇ ਨੇੜੇ ਲੱਗੀ। ਗੇਂਦ ਲੱਗਣ ਤੋਂ ਬਾਅਦ ਇਸ਼ਾਨ ਮੈਦਾਨ 'ਤੇ ਡਿੱਗ ਪਿਆ। ਇਸ ਘਟਨਾ ਨਾਲ ਸਟੇਡੀਅਮ 'ਚ ਬੈਠੇ ਦਰਸ਼ਕਾਂ ਸਮੇਤ ਪੂਰਾ ਕ੍ਰਿਕਟ ਜਗਤ ਹੈਰਾਨ ਰਹਿ ਗਿਆ। ਮੈਦਾਨ 'ਤੇ ਮੌਜੂਦ ਖਿਡਾਰੀ ਦੌੜ ਕੇ ਇਸ਼ਾਨ ਕੋਲ ਆਏ। ਇਸ ਦੇ ਨਾਲ ਹੀ ਇਸ਼ਾਨ ਨੂੰ ਦੇਖ ਪੰਡਯਾ ਹੈਰਾਨ ਰਹਿ ਗਏ ਤੇ ਸੋਚਣ ਲੱਗਾ ਕਿ ਹੋ ਗਿਆ। ਸੱਟ ਲੱਗਣ ਤੋਂ ਬਾਅਦ ਇਸ਼ਾਨ ਨੂੰ ਮੈਦਾਨ 'ਤੋਂ ਬਾਹਰ ਜਾਣਾ ਪਿਆ। ਫਿਰ ਉਸਦੀ ਜਗ੍ਹਾ ਨਵੇਂ ਵਿਕਟਕੀਪਰ ਦੇ ਰੂਪ 'ਚ ਅਦਿੱਤਿਆ ਤਾਰੇ ਮੈਦਾਨ 'ਤੇ ਪਹੁੰਚ ਗਏ।
ਆਈ .ਪੀ. ਐੱਲ ਦਾ 14ਵਾਂ ਮੈਚ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਮੰਗਲਵਾਰ ਨੂੰ ਖੇਡਿਆ ਗਿਆ ਸੀ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਮੁੰਬਈ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੂੰ 214 ਦੌੜਾਂ ਵਿਸ਼ਾਲ ਟੀਚਾ ਦਿੱਤਾ ਸੀ। ਬੈਂਗਲੁਰੂ ਦੀ ਟੀਮ 20 ਓਵਰਾਂ 'ਚ 167 ਦੌੜਾਂ ਹੀ ਬਣਾ ਸਕੀ ਤੇ ਮੁੰਬਈ ਨੇ ਇਹ ਮੈਚ 46 ਦੌੜਾਂ 'ਤੇ ਜਿੱਤਿਆ ਤੇ ਆਪਣੀ ਆਈ. ਪੀ. ਐੱਲ. 'ਚ ਪਹਿਲੀ ਜਿੱਤ ਹਾਸਲ ਕੀਤੀ।
ਦ੍ਰਾਵਿੜ ਤੇ ਕੁੰਬਲੇ ਨੇ ਭਾਜਪਾ ਨਾਲ ਰਾਜਨੀਤੀ ਕਰਨ ਤੋਂ ਕੀਤਾ ਇਨਕਾਰ
NEXT STORY