ਹੇਮਿਲਟਨ— ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਕਪਤਾਨ ਕੇਨ ਵਿਲਿਅਮਸਨ ਦਾ ਮੰਨਣਾ ਹੈ ਕਿ ਟੀ-20 'ਚ ਉਸ ਦੀ ਟੀਮ ਦੇ ਖਰਾਬ ਪ੍ਰਦਰਸ਼ਨ ਕਰ ਕੇ ਅਸਰ ਇੰਗਲੈਂਡ ਖਿਲਾਫ ਆਗਾਮੀ ਵਨ ਡੇ ਸੀਰੀਜ਼ 'ਚ ਨਹੀਂ ਦਿਖੇਗੀ। ਨਿਊਜ਼ੀਲੈਂਡ ਟੀਮ 'ਚ ਸਮਾਪਤ ਹੋਈ ਤ੍ਰਿਕੌਣੀ ਟੀ-20 ਸੀਰੀਜ਼ ਦੇ ਫਾਈਨਲ ਪਹੁੰਚਣ 'ਚ ਕਾਮਯਾਬ ਰਹੀ ਸੀ, ਪਰ ਪਿਛਲੇ ਕੁਝ ਸਮੇਂ ਤੋਂ ਟੀ-20 'ਚ ਟੀਮ ਦਾ ਪ੍ਰਦਰਸ਼ਨ ਉਮੀਦ ਦੇ ਮੁਤਾਬਕ ਨਹੀਂ ਰਿਹਾ। ਸੂਤਰਾਂ ਨੇ ਵਿਲਿਅਮਸਨ ਦੇ ਹਵਾਲੇ ਤੋਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਹੁਣ ਸਾਨੂੰ ਟੀ-20 ਦੀ ਬਜਾਏ ਵਨ ਡੇ ਕ੍ਰਿਕਟ 'ਤੇ ਧਿਆਨ ਦੇਣਾ ਚਾਹੀਦਾ ਜਿਸ 'ਚ ਸਾਨੂੰ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ। ਵਨ ਡੇ ਕ੍ਰਿਕਟ ਦੀਆਂ ਯੋਜਨਾਵਾਂ ਅਲੱਗ ਹਨ ਇਸ ਲਈ ਸਾਨੂੰ ਉਸ ਦੇ ਬਾਰੇ 'ਚ ਸੋਚਣਾ ਚਾਹੀਦਾ। ਇੰਗਲੈਂਡ ਸਾਨੂੰ ਸਖਤ ਟੱਕਰ ਦੇਵੇਗਾ। ਵਿਲਿਅਮਸਨ ਨੇ ਕਿਹਾ ਕਿ ਸਾਡੀ ਟੀਮ ਨੇ ਵਨ ਡੇ ਕ੍ਰਿਕਟ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਪਰ ਅਸੀਂ ਜਾਣਦੇ ਹਾਂ ਕਿ ਸਾਨੂੰ ਵਿਰੋਧੀ ਟੀਮ ਅਤੇ ਵੱਖ-ਵੱਖ ਤਰ੍ਹਾਂ ਦੀ ਕ੍ਰਿਕਟ ਪਿੱਚ ਦੇ ਅਨੁਕੂਲ ਹੋਣਾ ਹੋਵੇਗਾ।
ਵਿਲਿਅਮਸਨ ਨੇ ਕ੍ਰਿਕਟ ਦੇ ਵੱਖ-ਵੱਖ ਫਾਰਮੈਂਟਾਂ 'ਤੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਟੀ-20 ਕ੍ਰਿਕਟ 'ਚ ਖਿਡਾਰੀ ਆਪਣੀ ਸਮਰੱਥਾ ਨਾਲ ਉਪਰ ਪ੍ਰਦਰਸ਼ਨ ਕਰਦੇ ਹਨ ਜਦਕਿ ਵਨ ਡੇ ਅਤੇ ਟੈਸਟ ਕ੍ਰਿਕਟ 'ਚ ਕ੍ਰਿਕਟ 'ਚ ਖਿਡਾਰੀ ਜ਼ਿਆਦਾ ਹਮਲਾਵਾਰ ਰਵੱਇਆ ਅਪਣਾਉਂਦੇ ਹਨ। ਪਰ ਇਸ ਨਾਲ ਚੀਜ਼ਾਂ ਪੂਰੀ ਤਰ੍ਹਾਂ ਬਦਲਦੀਆਂ ਅਤੇ ਤੁਹਾਨੂੰ ਇਸ ਤਰ੍ਹਾਂ ਦੀ ਪਿੱਚ ਮਿਲਦੀ ਹੈ ਜਿਸ 'ਚ ਵਧੀਆ ਅਤੇ ਬਿਹਤਰੀਨ ਬੱਲੇਬਾਜ਼ੀ ਦੀ ਉਮੀਦ ਹੁੰਦੀ ਹੈ। ਉਸ ਨੇ ਕਿਹਾ ਕਿ ਨਿਸਚਿਤ ਰੂਪ ਤੋਂ ਟੀ-20 ਦਾ ਪ੍ਰਭਾਵ ਪਿਆ ਹੈ ਪਰ ਇਹ ਪੂਰੀ ਤਰ੍ਹਾਂ ਪੱਕਾ ਹੈ ਕਿ ਸਾਨੂੰ ਪਰੀਸਥਿਤੀਆਂ ਦੇ ਅਨੁਕੂਲ ਪ੍ਰਦਰਸ਼ਨ ਕਰੇ। ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾਂ ਮੈਚ ਐਤਵਾਰ ਨੂੰ ਇੱਥ ਸੇਡੋਨ ਪਾਰਕ 'ਚ ਖੇਡਿਆ ਜਾਵੇਗਾ।
ਭਾਰਤ ਨੇ ਦੱ. ਅਫਰੀਕਾ 'ਚ ਬਣਾਇਆ ਇਹ ਰਿਕਾਰਡ
NEXT STORY