ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ ਸਮ੍ਰਿਤੀ ਮੰਧਾਨਾ ਅਤੇ ਸੰਗੀਤਕਾਰ ਪਲਾਸ਼ ਮੁਛੱਲ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਇਸ ਹਾਈ-ਪ੍ਰੋਫਾਈਲ ਵਿਆਹ ਦੀਆਂ ਅਫਵਾਹਾਂ ਅਤੇ ਨਵੀਆਂ ਤਾਰੀਖਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਹਾਲਾਂਕਿ, ਹੁਣ ਇਸ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਆਇਆ ਹੈ।
7 ਦਸੰਬਰ ਦੀ ਤਾਰੀਖ਼ ਸਿਰਫ਼ 'ਅਫਵਾਹ'
ਵਿਆਹ ਦੀ ਜੋ ਪਹਿਲੀ ਤਾਰੀਖ਼ 23 ਨਵੰਬਰ ਤੈਅ ਕੀਤੀ ਗਈ ਸੀ, ਉਹ ਸਮ੍ਰਿਤੀ ਦੇ ਪਿਤਾ ਸ਼੍ਰੀਨਿਵਾਸ ਮੰਧਾਨਾ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਟਲ ਗਈ ਸੀ। ਉਨ੍ਹਾਂ ਨੂੰ ਸਾਂਗਲੀ ਵਿੱਚ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ। ਇਸੇ ਦੌਰਾਨ, ਪਲਾਸ਼ ਦੀ ਸਿਹਤ ਵੀ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਵੀ ਹਸਪਤਾਲ ਵਿੱਚ ਭਰਤੀ ਕਰਨਾ ਪਿਆ ਸੀ। ਭਾਵੇਂ ਦੋਵੇਂ ਹੁਣ ਡਿਸਚਾਰਜ ਹੋ ਕੇ ਘਰ ਆ ਚੁੱਕੇ ਹਨ, ਪਰ ਵਿਆਹ ਦੀ ਨਵੀਂ ਤਾਰੀਖ਼ ਨੂੰ ਲੈ ਕੇ ਫੈਨਜ਼ ਵਿੱਚ ਉਤਸੁਕਤਾ ਬਣੀ ਹੋਈ ਹੈ।
ਇਸੇ ਦੌਰਾਨ, ਮੰਗਲਵਾਰ, 2 ਦਸੰਬਰ 2025 ਤੋਂ, ਸੋਸ਼ਲ ਮੀਡੀਆ 'ਤੇ ਇੱਕ ਨਵੀਂ ਤਾਰੀਖ 7 ਦਸੰਬਰ ਬੜੀ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਕਈ ਯੂਜ਼ਰ ਇਸ ਤਾਰੀਖ਼ ਨੂੰ 'ਕਨਫਰਮ ਡੇਟ' ਦੱਸ ਕੇ ਪੋਸਟ ਕਰਨ ਲੱਗੇ। ਹਾਲਾਂਕਿ, ਪਰਿਵਾਰ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹੁਣ, ਸਮ੍ਰਿਤੀ ਮੰਧਾਨਾ ਦੇ ਭਰਾ ਸ਼੍ਰਵਣ ਮੰਧਾਨਾ ਨੇ ਖੁੱਲ੍ਹ ਕੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਗਲਤ ਦੱਸਿਆ ਹੈ। ਸ਼੍ਰਵਣ ਮੰਧਾਨਾ ਨੇ ਕਿਹਾ, “ਮੈਨੂੰ ਇਨ੍ਹਾਂ ਤਾਰੀਖਾਂ ਦਾ ਕੋਈ ਅੰਦਾਜ਼ਾ ਨਹੀਂ ਹੈ। ਅਜੇ ਤੱਕ ਵਿਆਹ ਟਲਿਆ ਹੋਇਆ ਹੈ। ਨਵੀਂ ਤਾਰੀਖ਼ ਦੀ ਗੱਲ ਪੂਰੀ ਤਰ੍ਹਾਂ ਅਫਵਾਹ ਹੈ”।
ਮਾਂ ਅਮਿਤਾ ਮੁਛੱਲ ਦੀ ਉਮੀਦ ਅਤੇ ਜੇਮੀਮਾਹ ਦੀ ਦੋਸਤੀ
ਪਲਾਸ਼ ਦੀ ਮਾਂ ਅਮਿਤਾ ਮੁਛਲ ਨੇ ਵੀ ਇੱਕ ਇੰਟਰਵਿਊ ਵਿੱਚ ਇਸ ਅਚਾਨਕ ਹੋਏ ਘਟਨਾਕ੍ਰਮ 'ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਦੱਸਿਆ ਕਿ ਦੋਵੇਂ ਪਰਿਵਾਰ ਅਤੇ ਖਾਸ ਕਰਕੇ ਸਮ੍ਰਿਤੀ ਅਤੇ ਪਲਾਸ਼ ਇਸ ਪੂਰੇ ਮਾਮਲੇ ਤੋਂ ਕਾਫ਼ੀ ਪ੍ਰੇਸ਼ਾਨ ਹਨ। ਅਮਿਤਾ ਨੇ ਕਿਹਾ, “ਸਮ੍ਰਿਤੀ ਅਤੇ ਪਲਾਸ਼ ਦੋਵੇਂ ਤਕਲੀਫ਼ ਵਿੱਚ ਹਨ… ਸਭ ਕੁਝ ਤਿਆਰ ਸੀ, ਮੈਂ ਸਮ੍ਰਿਤੀ ਲਈ ਇੱਕ ਸਪੈਸ਼ਲ ਵੈਲਕਮ ਤੱਕ ਪਲਾਨ ਕੀਤਾ ਸੀ। ਹਾਲਾਂਕਿ ਅਜੇ ਵੀ ਸਭ ਠੀਕ ਹੋ ਜਾਵੇਗਾ, ਵਿਆਹ ਬਹੁਤ ਜਲਦੀ ਹੋਵੇਗਾ”।
ਇਸ ਦੌਰਾਨ, ਸਮ੍ਰਿਤੀ ਦੀ ਕਰੀਬੀ ਦੋਸਤ ਅਤੇ ਟੀਮ ਇੰਡੀਆ ਦੀ ਖਿਡਾਰਨ ਜੇਮੀਮਾਹ ਰੋਡ੍ਰਿਗਸ ਨੇ ਦੋਸਤੀ ਦੀ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ। ਜੇਮੀਮਾਹ ਨੇ ਸਮ੍ਰਿਤੀ ਦੇ ਨਾਲ ਰਹਿਣ ਲਈ WBBL ਸੀਜ਼ਨ ਤੋਂ ਆਪਣਾ ਨਾਮ ਵਾਪਸ ਲੈ ਲਿਆ। ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਨੇ ਜੇਮੀਮਾਹ ਦੀ ਇਸ ਦੋਸਤੀ ਦੀ ਜੰਮ ਕੇ ਤਾਰੀਫ਼ ਕੀਤੀ ਅਤੇ X 'ਤੇ ਲਿਖਿਆ ਕਿ ਇਹ “ਸਭ ਤੋਂ ਸੱਚੀ ਦੋਸਤੀ” ਦਾ ਉਦਾਹਰਣ ਹੈ, ਜਿਸ ਵਿੱਚ ਚੁੱਪਚਾਪ ਸਾਥ ਨਿਭਾਇਆ ਗਿਆ ਹੈ।
ਇੰਗਲੈਂਡ ਨੇ ਜ਼ਖ਼ਮੀ ਵੁਡ ਦੀ ਜਗ੍ਹਾ ਵਿਲ ਜੈਕਸ ਨੂੰ ਦੂਜੇ ਐਸ਼ੇਜ਼ ਟੈਸਟ ਲਈ ਦਿੱਤਾ ਮੌਕਾ
NEXT STORY