ਸਪੋਰਟਸ ਡੈਸਕ : ਨਿਊਜ਼ੀਲੈਂਡ ਨੇ ਭਾਰਤ ਆ ਕੇ ਟੀਮ ਇੰਡੀਆ ਨੂੰ ਦੋ ਟੈਸਟ ਮੈਚਾਂ ਵਿਚ ਹਰਾਇਆ ਹੈ। ਇਸ ਤਰ੍ਹਾਂ ਕੀਵੀ ਟੀਮ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਹੁਣ ਦੋਵਾਂ ਟੀਮਾਂ ਵਿਚਾਲੇ ਤੀਜਾ ਟੈਸਟ ਮੈਚ 1 ਨਵੰਬਰ ਤੋਂ ਖੇਡਿਆ ਜਾਣਾ ਹੈ। WTC ਫਾਈਨਲ ਦੇ ਨਜ਼ਰੀਏ ਤੋਂ ਭਾਰਤੀ ਟੀਮ ਲਈ ਇਹ ਟੈਸਟ ਮੈਚ ਜਿੱਤਣਾ ਜ਼ਰੂਰੀ ਹੈ।
ਨਿਊਜ਼ੀਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚਾਂ 'ਚ ਮਿਲੀ ਹਾਰ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਕਈ ਬਦਲਾਅ ਦੇ ਨਾਲ ਤੀਜੇ ਟੈਸਟ 'ਚ ਉਤਰ ਸਕਦੇ ਹਨ। ਪ੍ਰਸ਼ੰਸਕ ਖਰਾਬ ਫਾਰਮ ਨਾਲ ਜੂਝ ਰਹੇ ਵਿਰਾਟ ਕੋਹਲੀ ਨੂੰ ਬਾਹਰ ਕਰਨ ਦੀ ਮੰਗ ਵੀ ਕਰ ਰਹੇ ਹਨ। ਵੈਸੇ ਕੁਝ ਖਿਡਾਰੀਆਂ ਨੂੰ ਤੀਜੇ ਟੈਸਟ 'ਚ ਆਰਾਮ ਵੀ ਮਿਲ ਸਕਦਾ ਹੈ। ਇਸ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪ੍ਰਮੁੱਖ ਹਨ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੈਸਟ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਣਾ ਹੈ। ਸਾਲਾਂ ਬਾਅਦ ਇੱਥੇ ਟੈਸਟ ਮੈਚ ਵਾਪਸੀ ਕਰ ਰਹੇ ਹਨ। ਹਾਲਾਂਕਿ ਮੁੰਬਈ 'ਚ ਦੌੜਾਂ ਬਣਾਉਣੀਆਂ ਬਹੁਤ ਆਸਾਨ ਹਨ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਟੈਸਟ ਮੈਚ ਲਈ ਕਿਸ ਤਰ੍ਹਾਂ ਦੀ ਪਿੱਚ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜਦੋਂ ਇਰਫਾਨ ਪਠਾਨ ਨੇ ਦਿੱਤਾ ਪਾਕਿਸਤਾਨੀ ਕੁੜੀ ਦੇ ਸ਼ਰਮਨਾਕ ਸਵਾਲ ਦਾ ਕਰਾਰਾ ਜਵਾਬ
ਤੀਜੇ ਟੈਸਟ ਮੈਚ ਵਿਚ ਭਾਰਤ ਦੀ ਪਲੇਇੰਗ ਇਲੈਵਨ ਦੀ ਗੱਲ ਕਰੀਏ ਤਾਂ ਕਪਤਾਨ ਰੋਹਿਤ ਸ਼ਰਮਾ ਅਤੇ ਯਸ਼ਸਵੀ ਜਾਇਸਵਾਲ ਦਾ ਪਾਰੀ ਦੀ ਸ਼ੁਰੂਆਤ ਕਰਨਾ ਯਕੀਨੀ ਹੈ। ਇਸ ਤੋਂ ਬਾਅਦ ਸ਼ੁਭਮਨ ਗਿੱਲ ਵੀ ਤੀਜੇ ਨੰਬਰ 'ਤੇ ਖੇਡਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਵਿਰਾਟ ਕੋਹਲੀ ਦਾ ਚੌਥੇ ਨੰਬਰ 'ਤੇ ਖੇਡਣਾ ਵੀ ਤੈਅ ਹੈ। ਮੱਧਕ੍ਰਮ 'ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਸਰਫਰਾਜ਼ ਖਾਨ ਨੂੰ ਪੰਜਵੇਂ ਨੰਬਰ 'ਤੇ ਖੇਡਦੇ ਦੇਖਿਆ ਜਾ ਸਕਦਾ ਹੈ। ਇਸ ਟੈਸਟ ਮੈਚ 'ਚ ਰਿਸ਼ਭ ਪੰਤ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੀ ਜਗ੍ਹਾ ਧਰੁਵ ਜੁਰੇਲ ਨੂੰ ਮੌਕਾ ਮਿਲ ਸਕਦਾ ਹੈ। ਦਰਅਸਲ ਭਾਰਤ ਨੂੰ ਅਗਲੇ ਮਹੀਨੇ ਆਸਟ੍ਰੇਲੀਆ ਦੌਰੇ 'ਤੇ ਪੰਜ ਟੈਸਟ ਮੈਚ ਖੇਡਣੇ ਹਨ। ਅਜਿਹੇ 'ਚ ਪੰਤ ਨੂੰ ਨਿਊਜ਼ੀਲੈਂਡ ਖਿਲਾਫ ਤੀਜੇ ਟੈਸਟ 'ਚ ਆਰਾਮ ਦਿੱਤਾ ਜਾ ਸਕਦਾ ਹੈ।
ਤੀਜੇ ਟੈਸਟ 'ਚ ਰਵਿੰਦਰ ਜਡੇਜਾ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਮੌਕਾ ਮਿਲਣ ਦੀ ਉਮੀਦ ਹੈ। ਜਡੇਜਾ ਇਸ ਸੀਰੀਜ਼ 'ਚ ਹੁਣ ਤੱਕ ਗੇਂਦ ਅਤੇ ਬੱਲੇ ਦੋਵਾਂ ਨਾਲ ਆਪਣਾ ਪ੍ਰਭਾਵ ਨਹੀਂ ਬਣਾ ਸਕੇ ਹਨ। ਆਸਟ੍ਰੇਲੀਆ ਸੀਰੀਜ਼ ਦੇ ਮੱਦੇਨਜ਼ਰ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੀ ਆਰਾਮ ਦਿੱਤਾ ਜਾ ਸਕਦਾ ਹੈ।
ਤੀਜੇ ਟੈਸਟ 'ਚ ਟੀਮ ਇੰਡੀਆ ਦੀ ਸੰਭਾਵਿਤ ਪਲੇਇੰਗ ਇਲੈਵਨ :
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਆਕਾਸ਼ਦੀਪ, ਸਿਰਾਜ, ਜਸਪ੍ਰੀਤ ਬੁਮਰਾਹ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪਤਾਨ ਡਿਵਾਈਨ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 260 ਦੌੜਾਂ ਦਾ ਟੀਚਾ
NEXT STORY