ਸਪੋਰਟਸ ਡੈਸਕ : ਭਾਰਤ ਜਿਸ ਵੀ ਦੇਸ਼ ਵਿੱਚ ਕਿਸੇ ਵੀ ਟੀਮ ਵਿਰੁੱਧ ਲੜੀ ਖੇਡਣ ਜਾਂਦਾ ਹੈ, ਇਹ ਮੇਜ਼ਬਾਨ ਕ੍ਰਿਕਟ ਬੋਰਡ ਲਈ ਮਹੱਤਵਪੂਰਨ ਵਿੱਤੀ ਅਤੇ ਵਪਾਰਕ ਰੂਪ ਤੋਂ ਵੱਡਾ ਫਾਇਦਾ ਹੁੰਦਾ ਹੈ । ਹਾਲਾਂਕਿ ਹੁਣ ਭਾਰਤੀ ਟੀਮ ਨਾਲ ਜੁੜੀ ਇੱਕ ਮਹੱਤਵਪੂਰਨ ਲੜੀ 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ । ਰਿਪੋਰਟ ਦੇ ਅਨੁਸਾਰ ਇਹ ਪੂਰੀ ਟੀ-20 ਸੀਰੀਜ਼ ਰੱਦ ਹੋ ਸਕਦੀ ਹੈ । ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਅਗਸਤ ਲਈ ਦੋ ਟੈਸਟ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ, ਪਰ ਇਸ ਦੌਰੇ ਸੰਬੰਧੀ ਵੱਡੀ ਜਾਣਕਾਰੀ ਸਾਹਮਣੇ ਆਈ ਹੈ । ਇਸ ਸਮੇਂ ਖਬਰ ਸਾਹਮਣੇ ਆ ਰਹੀ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਤਿੰਨ ਮੈਚਾਂ ਦੀ ਟੀ-20 ਲੜੀ ਨਹੀਂ ਹੋਵੇਗੀ ।
ਭਾਰਤੀ ਟੀਮ ਨੇ ਅਗਸਤ ਵਿੱਚ ਸ਼੍ਰੀਲੰਕਾ ਦੌਰਾ 'ਤੇ ਜਾਣਾ ਹੈ, ਜਿੱਥੋ ਟੀਮ ਵਲੋਂ ਦੋ ਟੈਸਟ ਮੈਚ ਅਤੇ ਫਿਰ 3 ਟੀ-20 ਮੁਕਾਬਲੇ ਖੇਡਣੇ ਹਨ, ਹਾਲਾਂਕਿ ਹੁਣ ਇਸ ਟੀ-20 ਸੀਰੀਜ਼ ਨੂੰ ਲੈ ਕੇ ਇਕ ਹੈਰਾਨ ਕਰਨ ਨਾਲੀ ਰਿਪੋਰਟ ਸਾਹਮਣੇ ਆਈ ਹੈ, ਰਿਪੋਰਟ ਅਨੁਸਾਰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੀ ਟੀ-20 ਸੀਰੀਜ਼ ਰੱਦ ਹੋ ਸਕਦੀ ਹੈ । ਇਸ ਮਾਮਲੇ 'ਤੇ ਬੀ.ਸੀ.ਸੀ.ਆਈ. ਅਤੇ ਸ਼੍ਰੀਲੰਕਾ ਕ੍ਰਿਕਟ ਬੋਰਡ ਵਿਚਾਲੇ ਲੰਮੇ ਸਮੇਂ ਤੱਕ ਗੱਲਬਾਤ ਹੋਈ , ਪਰ ਇਸ ਦੇ ਆਯੋਜਨ ਦੀ ਸੰਭਾਵਨਾ ਬੇਹੱਦ ਘੱਟ ਮੰਨੀ ਜਾ ਰਹੀ ਹੈ ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦਾ ਸ਼ੈਡਿਊਲ ਲਗਾਤਾਰ ਵਿਅਸਤ ਰਹਿਣ ਵਾਲਾ ਹੈ। ਜੁਲਾਈ ਵਿੱਚ ਭਾਰਤੀ ਟੀਮ ਨੇ ਜ਼ਿੰਬਾਬਵੇ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ ਅਤੇ ਇਸ ਤੋਂ ਬਾਅਦ ਅਗਸਤ ਵਿੱਚ ਸ਼੍ਰੀਲੰਕਾ ਦਾ ਦੌਰੇ 'ਤੇ ਜਾਣਾ ਹੈ, ਜਿੱਥੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਦੋ ਟੈਸਟ ਮੁਕਾਬਲੇ ਵੀ ਖੇਡੇ ਜਾਣਗੇ ।
ਦੱਸਦਈਏ ਕਿ ਪਿਛਲੇ ਸਾਲ ਸ਼੍ਰੀਲੰਕਾ ਵਿੱਚ ਆਏ ਭਿਆਨਕ ਤੂਫਾਨ ਨੇ ਭਾਰੀ ਤਬਾਹੀ ਮਚਾਈ ਸੀ । ਇਸ ਤੋਂ ਬਾਅਦ ਬੀ.ਸੀ.ਸੀ.ਆਈ, ਅਤੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਯੋਜਨਾ ਬਣਾਈ ਸੀ ਕਿ ਟੀ-20 ਸੀਰੀਜ਼ ਤੋਂ ਪ੍ਰਾਪਤ ਹੋਣ ਵਾਲੀ ਕਮਾਈ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵਰਤਣ ਦੀ ਯੋਜਨਾ ਬਣਾਈ ਸੀ। ਹਾਲਾਂਕਿ ਹੁਣ ਤਾਜ਼ਾ ਰਿਪੋਰਟ ਦੇ ਮੁਤਾਬਕ ਇਸ ਟੀ-20 ਸੀਰੀਜ਼ ਦਾ ਆਯੋਜਨ ਹੋਣਾ ਲਗਭਗ ਨਾ ਦੇ ਬਰਾਬਰ ਮੰਨਿਆ ਜਾ ਰਿਹਾ ਹੈ ।
IND vs IRE 1st T20I: ਵੈਭਵ ਨੂੰ ਪਲੇਇੰਗ-11 'ਚ ਫਿੱਟ ਕਰਨਾ ਵੱਡੀ ਚੁਣੌਤੀ, ਅੱਜ ਇਨ੍ਹਾਂ ਖਿਡਾਰੀਆਂ 'ਤੇ ਹੋਵੇਗੀ ਨਜ਼
NEXT STORY