ਸਪੋਰਟਸ ਡੈਸਕ : ਕੇਨ ਵਿਲੀਅਮਸਨ ਨੇ ਨਿਊਜ਼ੀਲੈਂਡ ਟੀਮ ਦੀ ਟੈਸਟ ਕਪਤਾਨੀ ਛੱਡ ਦਿੱਤੀ ਹੈ। ਨਿਊਜ਼ੀਲੈਂਡ ਕ੍ਰਿਕਟ ਬੋਰਡ ਵੱਲੋਂ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੇਨ ਵਿਲੀਅਮਸਨ ਹੁਣ ਟੈਸਟ ਕ੍ਰਿਕਟ 'ਚ ਨਿਊਜ਼ੀਲੈਂਡ ਦੇ ਕਪਤਾਨ ਨਹੀਂ ਰਹਿਣਗੇ। ਉਨ੍ਹਾਂ ਦੀ ਜਗ੍ਹਾ ਟਿਮ ਸਾਊਦੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਸਾਊਦੀ ਪਾਕਿਸਤਾਨ ਖਿਲਾਫ ਆਗਾਮੀ ਟੈਸਟ ਸੀਰੀਜ਼ 'ਚ ਇਹ ਜ਼ਿੰਮੇਵਾਰੀ ਸੰਭਾਲਣਗੇ।ਹਾਲਾਂਕਿ ਕੇਨ ਵਿਲੀਅਮਸਨ ਵਨਡੇ ਅਤੇ ਟੀ-20 ਫਾਰਮੈਟਾਂ ਵਿੱਚ ਟੀਮ ਦੀ ਕਪਤਾਨੀ ਕਰਨਾ ਜਾਰੀ ਰੱਖੇਗਾ।
ਇਸ ਸਾਲ ਕੇਨ ਵਿਲੀਅਮਸਨ ਟੈਸਟ ਕ੍ਰਿਕਟ ਦੀ ਕਪਤਾਨੀ ਛੱਡਣ ਵਾਲੇ ਤੀਜੇ ਵੱਡੇ ਖਿਡਾਰੀ ਹਨ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਜੋ ਰੂਟ ਵਰਗੇ ਵੱਡੇ ਖਿਡਾਰੀ ਟੈਸਟ ਕਪਤਾਨੀ ਛੱਡ ਚੁੱਕੇ ਹਨ। ਵਿਲੀਅਮਸਨ ਸਾਲ 2016 ਵਿੱਚ ਨਿਊਜ਼ੀਲੈਂਡ ਟੈਸਟ ਟੀਮ ਦੇ ਕਪਤਾਨ ਬਣੇ ਸਨ। ਉਸ ਦੀ ਕਪਤਾਨੀ ਵਿੱਚ ਨਿਊਜ਼ੀਲੈਂਡ ਨੇ 40 ਟੈਸਟ ਮੈਚ ਖੇਡੇ, 22 ਜਿੱਤੇ, 10 ਹਾਰੇ ਅਤੇ 8 ਡਰਾਅ ਰਹੇ। ਕਪਤਾਨ ਦੇ ਤੌਰ 'ਤੇ ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਟੀਮ ਇੰਡੀਆ ਨੂੰ ਹਰਾ ਕੇ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਚੈਂਪੀਅਨ ਬਣਨਾ ਸੀ।
ਇਹ ਵੀ ਪੜ੍ਹੋ : ਅਰਜੁਨ ਤੇਂਦੁਲਕਰ ਨੇ ਫਰਸਟ ਕਲਾਸ ਡੈਬਿਊ 'ਚ ਲਾਇਆ ਸੈਂਕੜਾ, ਪਿਤਾ ਨੇ ਵੀ 34 ਸਾਲ ਪਹਿਲਾਂ ਬਣਾਇਆ ਸੀ ਰਿਕਾਰਡ
ਵਿਲੀਅਮਸਨ ਮੁਤਾਬਕ ਟੈਸਟ ਫਾਰਮੈਟ ਕ੍ਰਿਕਟ ਦਾ ਸਭ ਤੋਂ ਵਧੀਆ ਫਾਰਮੈਟ ਹੈ। ਮੈਂ ਇਸ ਫਾਰਮੈਟ ਵਿੱਚ ਟੀਮ ਦੀ ਅਗਵਾਈ ਕਰਨ ਦੀ ਚੁਣੌਤੀ ਦਾ ਆਨੰਦ ਮਾਣਿਆ। ਉਸ ਨੇ ਅੱਗੇ ਕਿਹਾ ਕਿ ਕਪਤਾਨੀ ਕਰੀਅਰ 'ਚ ਕੰਮ ਦਾ ਬੋਝ ਵਧਾਉਂਦੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਕਰੀਅਰ ਦੇ ਇਸ ਪੜਾਅ 'ਤੇ ਸਹੀ ਫੈਸਲਾ ਲੈਣ ਦਾ ਸਮਾਂ ਆ ਗਿਆ ਹੈ।
ਕੇਨ ਵਿਲੀਅਮਸਨ ਦੀ ਜਗ੍ਹਾ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ। ਸਾਊਥੀ ਦੀ ਗੱਲ ਕਰੀਏ ਤਾਂ ਉਸ ਨੇ 2017-21 ਵਿਚਾਲੇ 22 ਟੀ-20 ਮੈਚਾਂ 'ਚ ਟੀਮ ਦੀ ਕਪਤਾਨੀ ਕੀਤੀ ਹੈ, ਉਹ ਪਾਕਿਸਤਾਨ ਦੇ ਦੌਰੇ 'ਤੇ ਟੈਸਟ ਟੀਮ ਦੀ ਅਗਵਾਈ ਕਰੇਗਾ। ਇਸ ਮੌਕੇ ਸਾਊਥੀ ਨੇ ਕਿਹਾ, ''ਟੈਸਟ ਕਪਤਾਨ ਵਜੋਂ ਨਿਯੁਕਤ ਹੋਣਾ ਸਨਮਾਨ ਦੀ ਗੱਲ ਹੈ। ਮੈਨੂੰ ਟੈਸਟ ਕ੍ਰਿਕਟ ਪਸੰਦ ਹੈ। ਇਹ ਇੱਕ ਵੱਡੀ ਚੁਣੌਤੀ ਹੈ ਅਤੇ ਮੈਂ ਕ੍ਰਿਕਟ ਦੇ ਇਸ ਫਾਰਮੈਟ ਵਿੱਚ ਟੀਮ ਦੀ ਅਗਵਾਈ ਕਰਨ ਲਈ ਉਤਸੁਕ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
1st Test Match Day 2 Stumps : ਬੰਗਲਾਦੇਸ਼ ਦਾ ਸਕੋਰ 133/8, ਭਾਰਤ ਤੋਂ 271 ਦੌੜਾਂ ਪਿੱਛੇ
NEXT STORY