ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2019 ਦਾ 'ਪਲੇਅਰ ਆਫ ਦਿ ਟੂਰਨਾਮੈਂਟ, ਚੁਣਿਆ ਗਿਆ। ਫਾਈਨਲ ਮੈਚ ਵਿਚ ਇੰਗਲੈਂਡ ਦੇ ਵਰਲਡ ਚੈਂਪੀਅਨ ਬਣਨ ਦੇ ਬਾਅਦ ਜਦੋਂ ਵਿਲੀਅਮਸਨ ਦੇ ਨਾਂ ਨਾ ਐਲਾਨ ਕੀਤਾ ਗਿਆ ਤਾਂ ਕਈ ਲੋਕ ਹੈਰਾਨ ਹੋ ਗਏ। ਆਪਣੇ ਨਾਂ ਨੂੰ ਚੁਣੇ ਜਾਣ 'ਤੇ ਇਕ ਵਾਰ ਤਾਂ ਖੁੱਦ ਵਿਲੀਅਮਸਨ ਨੂੰ ਵੀ ਭਰੋਸਾ ਨਹੀਂ ਹੋਇਆ। ਉਸ ਨੇ 10 ਮੈਚਾਂ ਵਿਚ 82.57 ਦੀ ਔਸਤ ਨਾਲ 578 ਦੌੜਾਂ ਬਣਾਈਆਂ। ਕੀਵੀ ਕਪਤਾਨ ਨੇ 2 ਸੈਂਕੜੇ ਅਤੇ 5 ਅਰਧ ਸੈਂਕੜੇ ਲਗਾਏ। ਉਹ ਵਰਲਡ ਕੱਪ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਚੌਥੇ ਨੰਬਰ 'ਤੇ ਰਹੇ। 'ਪਲੇਅਰ ਆਫ ਦਿ ਟੂਰਨਾਮੈਂਟ' ਬਣਨ ਵਿਚ ਉਸ ਨੇ ਭਾਰਤ ਦੇ ਰੋਹਿਤ ਸ਼ਰਮਾ, ਆਸਟਰੇਲੀਆ ਦੇ ਮਿਚੇਲ ਸਟਾਰਕ ਅਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੂੰ ਪਿੱਛੇ ਛੱਡਿਆ।
ਵਿਲੀਅਮਸਨ ਕਿਉਂ ਬਣੇ 'ਪਲੇਅਰ ਆਫ ਦਿ ਟੂਰਨਾਮੈਂਟ'
ਵਿਲੀਅਮਸਨ ਦੇ ਨਾਂ ਦਾ ਐਲਾਨ ਜਦੋਂ ਪਲੇਅਰ ਆਫ ਦਿ ਟੂਰਨਾਮੈਂਟ ਲਈ ਕੀਤਾ ਗਿਆ ਤਦ ਦੱਸਿਆ ਗਿਆ ਕਿ ਉਸਨੇ ਨਾ ਸਿਰਫ 578 ਦੌੜਾਂ ਬਣਾਈਆਂ ਸਗੋਂ ਬਿਹਤਰੀਨ ਕਪਤਾਨੀ ਦੇ ਦਮ 'ਤੇ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ। ਉਹ ਵਰਲਡ ਕੱਪ ਟੂਰਨਾਮੈਂਟ ਵਿਚ 2 ਵਾਰ ਮੈਨ ਆਫ ਦਿ ਮੈਚ ਵੀ ਚੁਣੇ ਜਾ ਚੁੱਕੇ ਹਨ। ਉਸ ਨੂੰ ਆਈ. ਸੀ. ਸੀ. ਦੇ ਸੁਤੰਤਰ ਪੈਨਲ ਨੇ ਇਸ ਖਿਤਾਬ ਲਈ ਚੁਣਿਆ। ਦੱਸ ਦਈਏ ਕਿ ਟੂਰਨਾਮੈਂਟ ਦੇ ਕਈ ਮੈਚਾਂ ਵਿਚ ਵਿਲੀਅਮਸਨ ਦੀ ਕਪਤਾਨੀ ਨੇ ਵਿਰੋਧੀ ਟੀਮਾਂ ਨੂੰ ਪਟਖਨੀ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਅਜਿਹੇ 'ਚ ਰੋਹਿਤ 'ਤੇ ਵਿਲੀਅਮਸਨ ਭਾਰੀ ਪੈ ਗਏ।
ਗੁਪਟਿਲ ਦੇ ਰਨਆਊਟ ਹੁੰਦਿਆਂ ਹੀ ਭਾਰਤੀ ਪ੍ਰਸ਼ੰਸਕ ਬੋਲੇ 'ਜੈਸੀ ਕਰਨੀ ਵੈਸੀ ਭਰਨੀ'
NEXT STORY