ਬ੍ਰਾਈਟਨ– ਆਰਸਨੈੱਲ ਨੇ ਬ੍ਰਾਈਟਨ ਨੂੰ 4-2 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਬਾਲ ਪ੍ਰਤੀਯੋਗਿਤਾ ਵਿਚ ਚੋਟੀ ’ਤੇ 7 ਅੰਕਾਂ ਦੀ ਮਜ਼ਬੂਤ ਬੜ੍ਹਤ ਬਣਾ ਲਈ ਹੈ। ਬੁਕਾਯੋਸਾਕਾ, ਮਾਰਟਿਨ ਓਡੇਗਾਰਡ ਤੇ ਏਡੀ ਨੇਕੇਤੀਆ ਦੇ ਗੋਲ ਨਾਲ ਆਰਸਨੈੱਲ 47ਵੇਂ ਮਿੰਟ ਤਕ 3-0 ਨਾਲ ਅੱਗੇ ਸੀ ਪਰ ਕੋਰੂ ਮਿਤੋਸਾ ਨੇ 65ਵੇਂ ਮਿੰਟ ਵਿਚ ਗੋਲ ਕਰਕੇ ਬ੍ਰਾਈਟਨ ਦੀਆਂ ਉਮੀਦਾਂ ਬਰਕਰਾਰ ਰੱਖੀਆਂ।
ਗੈਬ੍ਰੀਏਲ ਮਾਰਟੀਨੇਲੀ ਨੇ 71ਵੇਂ ਮਿੰਟ ਵਿਚ ਬਹੁਤ ਹੀ ਖੂਬਸੂਰਤੀ ਨਾਲ ਗੋਲ ਕਰਕੇ ਆਰਸਨੈੱਲ ਨੂੰ ਫਿਰ ਤੋਂ ਤਿੰਨ ਗੋਲਾਂ ਦੀ ਬੜ੍ਹਤ ਦਿਵਾ ਦਿੱਤੀ। ਬ੍ਰਾਈਟਨ ਦੇ ਬਦਲਵੇਂ ਖਿਡਾਰੀ ਇਵਾਨ ਫਰਗਿਊਸਨ ਨੇ 77ਵੇਂ ਮਿੰਟ ਵਿਚ ਗੋਲ ਕਰਕੇ ਹਾਰ ਦਾ ਫਰਕ ਘੱਟ ਕੀਤਾ। ਫਰਗਿਊਸਨ ਦਾ ਇਹ ਪ੍ਰੀਮੀਅਰ ਲੀਗ ਵਿਚ ਪਹਿਲਾ ਗੋਲ ਸੀ ।
ਆਰਸਨੈੱਲ ਦੇ ਇਸ ਜਿੱਤ ਨਾਲ 16 ਮੈਚਾਂ ਵਿਚੋਂ 43 ਅੰਕ ਹੋ ਗਏ ਹਨ ਤੇ ਉਸ ਨੇ ਆਪਣੇ ਨੇੜਲੇ ਵਿਰੋਧੀ ਮਾਨਚੈਸਟਰ ਸਿਟੀ ’ਤੇ 7 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਮੌਜੂਦਾ ਚੈਂਪੀਅਨ ਮਾਨਚੈਸਟਰ ਸਿਟੀ ਨੂੰ ਇਕ ਹੋਰ ਮੈਚ ਵਿਚ ਐਵਰਟਨ ਨੇ 1-1 ਨਾਲ ਡਰਾਅ ’ਤੇ ਰੋਕਿਆ। ਸਿਟੀ ਦੇ 16 ਮੈਚਾਂ ਵਿਚ 36 ਅੰਕ ਹਨ। ਨਿਊਕਾਸਲ 17 ਮੈਚਾਂ ਵਿਚੋਂ 34 ਅੰਕ ਲੈ ਕੇ ਤੀਜੇ ਸਥਾਨ ’ਤੇ ਹੈ। ਉਸ ਨੂੰ ਇਕ ਹੋਰ ਮੈਚ ਵਿਚ ਲੀਡਸ ਨੇ ਗੋਲ ਰਹਿਤ ਡਰਾਅ ’ਤੇ ਰੋਕਿਆ।
India vs SL 1st T20 : ਟਾਪ-ਥ੍ਰੀ ਦੇ ਬਿਨਾ ਕੁਝ ਇਸ ਤਰ੍ਹਾਂ ਦੀ ਹੋ ਸਕਦੀ ਹੈ ਟੀਮ ਇੰਡੀਆ
NEXT STORY