ਸਪੋਰਟਸ ਡੈਸਕ– ਵੈਸਟਇੰਡੀਜ਼ ਨੇ ਟੀ-20 ਕੌਮਾਂਤਰੀ ਕ੍ਰਿਕਟ ਵਿਚ ਆਪਣਾ ਦੂਜਾ ਬੈਸਟ ਸਕੋਰ ਬਣਾ ਕੇ ਆਇਰਲੈਂਡ ਨੂੰ 62 ਦੌੜਾਂ ਨਾਲ ਹਰਾ ਕੇ ਮੀਂਹ ਪ੍ਰਭਾਵਿਤ 3 ਮੈਚਾਂ ਦੀ ਲੜੀ 1-0 ਨਾਲ ਆਪਣੇ ਨਾਂ ਕਰ ਲਈ ਹੈ।
ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਐਵਿਨ ਲੂਈਸ (44 ਗੇਂਦਾਂ ’ਚ 91 ਦੌੜਾਂ) ਤੇ ਕਪਤਾਨ ਸ਼ਾਈ ਹੋਪ (27 ਗੇਂਦਾਂ ’ਚ 51 ਦੌੜਾਂ) ਵਿਚਾਲੇ ਪਹਿਲੀ ਵਿਕਟ ਲਈ 10.3 ਓਵਰਾਂ ਵਿਚ 122 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ 5 ਵਿਕਟਾਂ ’ਤੇ 256 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ, ਜਿਸ 'ਚ ਵੈਸਟਇੰਡੀਜ਼ ਨੇ ਕੁੱਲ 20 ਛੱਕੇ ਲਾਏ। ਲੂਈਸ ਨੇ 8 ਜਦਕਿ ਹੋਪ ਤੇ ਕੀਸੀ ਕਾਰਟੀ ਨੇ 4-4 ਛੱਕੇ ਲਾਏ। ਕਾਰਟੀ ਨੇ 22 ਗੇਂਦਾਂ ’ਤੇ ਅਜੇਤੂ 49 ਦੌੜਾਂ ਦਾ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ- ਪਿਤਾ ਬਣਨ ਜਾ ਰਿਹੈ U-19 ਵਿਸ਼ਵ ਕੱਪ ਜੇਤੂ ਟੀਮ ਦਾ ਧਾਕੜ ਖ਼ਿਡਾਰੀ ! ਪਤਨੀ ਨੇ ਅਨੋਖੇ ਅੰਦਾਜ਼ 'ਚ ਕੀਤਾ ਐਲਾਨ
ਆਇਰਲੈਂਡ ਇਸ ਦੇ ਜਵਾਬ ਵਿਚ 7 ਵਿਕਟਾਂ ’ਤੇ 194 ਦੌੜਾਂ ਹੀ ਬਣਾ ਸਕਿਆ। ਉਸ ਵੱਲੋਂ ਰਾਸ ਅਡਾਯਰ (36 ਗੇਂਦਾਂ ਵਿਚ 48 ਦੌੜਾਂ) ਤੇ ਹੈਰੀ ਟੈਕਟਰ (25 ਗੇਂਦਾਂ ਵਿਚ 38 ਦੌੜਾਂ) ਨੇ ਦੂਜੀ ਵਿਕਟ ਲਈ 101 ਦੌੜਾਂ ਦੀ ਸਾਂਝੇਦਾਰੀ ਕੀਤੀ। ਪਹਿਲਾ ਤੇ ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਮਈ ਵਿਚ ਡਬਲਿਨ ਵਿਚ ਖੇਡੀ ਗਈ 3 ਮੈਚਾਂ ਦੀ ਵਨ ਡੇ ਲੜੀ ਵੀ 1-1 ਨਾਲ ਬਰਾਬਰ ਰਹੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇੰਗਲੈਂਡ ਖ਼ਿਲਾਫ਼ ਕੀ ਹੋਵੇਗਾ ਭਾਰਤ ਦਾ Team Combination ! ਪਲੇਇੰਗ-11 ਨੂੰ ਲੈ ਕੇ ਫ਼ਸਿਆ ਪੇਚ
NEXT STORY