ਸਪੋਰਟਸ ਡੈਸਕ : ਮੀਂਹ ਤੋਂ ਪ੍ਰਭਾਵਿਤ ਮਹਿਲਾ ਏਸ਼ੀਆ ਕੱਪ 2022 ਦੇ ਮੈਚ 'ਚ ਭਾਰਤ ਨੇ ਮਲੇਸ਼ੀਆ ਖਿਲਾਫ 30 ਦੌੜਾਂ (DLS ਵਿਧੀ) ਨਾਲ ਜਿੱਤ ਦਰਜ ਕੀਤੀ ਹੈ। ਬੰਗਲਾਦੇਸ਼ ਦੇ ਸਿਲਹਟ ਦੇ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਮਲੇਸ਼ੀਆ ਨੂੰ 182 ਦੌੜਾਂ ਦਾ ਟੀਚਾ ਦਿੱਤਾ ਪਰ ਮੀਂਹ ਕਾਰਨ ਖੇਡ ਮੁੜ ਸ਼ੁਰੂ ਨਹੀਂ ਹੋ ਸਕਿਆ ਅਤੇ ਭਾਰਤ ਨੂੰ ਜੇਤੂ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਸ਼ੋਏਬ ਅਖਤਰ ਨੂੰ ਡਰ, ਕਿਹਾ- ਪਾਕਿਸਤਾਨ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ ਤੋਂ ਹੀ ਬਾਹਰ ਨਾ ਹੋ ਜਾਵੇ
ਸਲਾਮੀ ਬੱਲੇਬਾਜ਼ ਐੱਸ. ਮੇਘਨਾ (69) ਦੇ ਆਪਣੇ ਕਰੀਅਰ ਦੇ ਪਹਿਲੇ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜੇ ਨਾਲ ਭਾਰਤ ਨੇ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਮਲੇਸ਼ੀਆ ਖ਼ਿਲਾਫ਼ ਚਾਰ ਵਿਕਟਾਂ ’ਤੇ 181 ਦੌੜਾਂ ਬਣਾਈਆਂ। ਮੇਘਨਾ ਨੇ 53 ਗੇਂਦਾਂ ਵਿੱਚ ਕਰੀਅਰ ਦੀ ਸਰਵੋਤਮ 69 ਦੌੜਾਂ ਬਣਾਈਆਂ। ਸ਼ੈਫਾਲੀ ਵਰਮਾ ਨੇ ਵੀ 39 ਗੇਂਦਾਂ ਵਿੱਚ 46 ਦੌੜਾਂ ਬਣਾਈਆਂ। ਮਲੇਸ਼ੀਆ ਵੱਲੋਂ 17 ਸਾਲਾ ਨੂਰ ਦਾਨੀਆ ਸੁਹਾਦਾ (9 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਕਪਤਾਨ ਵਿਨਿਫ੍ਰੇਡ ਦੁਰਾਈਸਿੰਘਮ (36 ਦੌੜਾਂ ਦੇ ਕੇ ਦੋ ਵਿਕਟਾਂ) ਨੇ ਦੋ-ਦੋ ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਯੁਵਾ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਨੇ ਪਹਿਲੀ ਵਾਰ ਰਾਸ਼ਟਰੀ ਖੇਡਾਂ ਵਿੱਚ ਜਿੱਤਿਆ ਸੋਨ ਤਮਗਾ
ਮਲੇਸ਼ੀਆ ਦੀ ਪਾਰੀ ਦੀ ਸ਼ੁਰੂਆਤ ਹੌਲੀ ਰਹੀ। ਟੀਮ ਨੇ ਮੀਂਹ ਤੋਂ ਪਹਿਲਾਂ ਓਪਨਰ ਅਤੇ ਕਪਤਾਨ ਵਿਨਿਫ੍ਰੇਡ ਦੁਰਾਈਸਿੰਘਮ (0) ਅਤੇ ਵਿਕਟਕੀਪਰ ਵਾਨ ਜੂਲੀਆ (ਇਕ) ਦੀਆਂ ਵਿਕਟਾਂ ਗੁਆ ਕੇ 3.1 ਓਵਰਾਂ ਵਿੱਚ ਸਿਰਫ਼ 6 ਦੌੜਾਂ ਬਣਾਈਆਂ। ਮਾਸ ਅਲੀਸਾ ਨੇ 17 ਗੇਂਦਾਂ 'ਤੇ 14 ਦੌੜਾਂ ਬਣਾ ਕੇ ਟੀਮ ਨੂੰ ਉਮੀਦ ਜਗਾਈ ਪਰ 5.2 ਓਵਰਾਂ 'ਚ ਸਕੋਰ 16/2 ਹੋਣ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਕੁਝ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਡੀ. ਐੱਲ. ਐੱਸ. ਨਿਯਮ ਤਹਿਤ ਭਾਰਤ ਨੂੰ ਜੇਤੂ ਐਲਾਨ ਦਿੱਤਾ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼ੋਏਬ ਅਖਤਰ ਨੂੰ ਡਰ, ਕਿਹਾ- ਪਾਕਿਸਤਾਨ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ ਤੋਂ ਹੀ ਬਾਹਰ ਨਾ ਹੋ ਜਾਵੇ
NEXT STORY