ਦਾਂਬੁਲਾ, (ਭਾਸ਼ਾ)– ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਯਾਨੀ ਅੱਜ ਇਥੇ ਏਸ਼ੀਆ ਕੱਪ ਸੈਮੀਫਾਈਨਲ ’ਚ ਬੰਗਲਾਦੇਸ਼ ਵਿਰੁੱਧ ਜਿੱਤ ਦੀ ਮਜ਼ਬੂਤ ਦਾਅਵੇਦਾਰ ਦੇ ਤੌਰ ’ਤੇ ਮੈਦਾਨ ’ਚ ਉਤਰੇਗੀ, ਜਿਸ ’ਚ ਸ਼ੈਫਾਲੀ ਵਰਮਾ ਦੀਆਂ ਨਜ਼ਰਾਂ ਹਮਲਾਵਰ ਪ੍ਰਦਰਸ਼ਨ ਕਰਨ ’ਤੇ ਲੱਗੀਆਂ ਹੋਣਗੀਆਂ ਜਦਕਿ ਸਮ੍ਰਿਤੀ ਮੰਧਾਨਾ ਵੀ ਵੱਡਾ ਸਕੋਰ ਬਣਾਉਣ ਲਈ ਬੇਤਾਬ ਹੋਵੇਗੀ। ਸ਼ੈਫਾਲੀ ਨੇ ਹੁਣ ਤੱਕ 158 ਦੌੜਾਂ ਬਣਾਈਆਂ ਹਨ ਅਤੇ ਉਹ ਟੂਰਨਾਮੈਂਟ ’ਚ ਦੂਜੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਣ ਹੈ।
ਨਿਗਾਰ ਸੁਲਤਾਨਾ ਦੀ ਟੀਮ ਦੇ ਵਿਰੁੱਧ ਸ਼ੈਫਾਲੀ ਨੂੰ ਚੰਗੀ ਸ਼ੁਰੂਆਤ ਕਰਨੀ ਪਵੇਗੀ ਕਿਉਂਕਿ ਵਿਰੋਧੀ ਟੀਮ ਕੋਲ ਹੌਲੀ ਗਤੀ ਦੇ ਗੇਂਦਬਾਜ਼ਾਂ ਦੀ ਭਰਮਾਰ ਹੈ। ਭਾਰਤੀ ਮਹਿਲਾ ਟੀਮ ਨੇ ਸਾਰੇ ਤਿੰਨੇ ਮੁਕਾਬਲਿਆਂ ’ਚ ਵਿਰੋਧੀ ਟੀਮਾਂ ਨੂੰ ਹਰਾਇਆ ਹੈ। ਉਸ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ, ਯੂ. ਏ. ਈ. ਨੂੰ 78 ਦੌੜਾਂ ਅਤੇ ਨੇਪਾਲ ਨੂੰ 82 ਦੌੜਾਂ ਨਾਲ ਹਰਾਇਆ ਹੈ। ਹਾਲਾਂਕਿ ਕਪਤਾਨ ਹਰਮਨਪ੍ਰੀਤ ਕੌਰ ਜਾਣਦੀ ਹੈ ਕਿ ਏਸ਼ੀਆ ਕੱਪ ’ਚ ਸੈਮੀਫਾਈਨਲ ਅਤੇ ਫਾਈਨਲ ਹੀ ਜ਼ਿਆਦਾ ਮਾਅਨੇ ਰੱਖਦੇ ਹਨ, ਇਸ ਲਈ ਬੰਗਲਾਦੇਸ਼ੀ ਟੀਮ ਟੂਰਨਾਮੈਂਟ ਦੇ ਇਸ ਪੜਾਅ ’ਚ ਖਤਰਨਾਕ ਹੋ ਸਕਦੀ ਹੈ।
ਪੈਰਿਸ ਓਲੰਪਿਕ ਤੋਂ ਬਾਅਦ ਤਿੰਨ ਵਾਰ ਦੀ ਪ੍ਰਮੁੱਖ ਚੈਂਪੀਅਨ ਕਰਬਰ ਲਵੇਗੀ ਸੰਨਿਆਸ
NEXT STORY