ਨਵੀਂ ਦਿੱਲੀ– ਭਾਰਤ ਦੇ ਸੀਮਤ ਓਵਰਾਂ ਦੀਆਂ ਕਪਤਾਨਾਂ ਮਿਤਾਲੀ ਰਾਜ ਤੇ ਹਰਮਨਪ੍ਰੀਤ ਕੌਰ ਅਤੇ ਦੋਵਾਂ ਸਵਰੂਪਾਂ ਵਿਚ ਉਸਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ 4 ਤੋਂ 9 ਨਵੰਬਰ ਵਿਚਾਲੇ ਹੋਣ ਵਾਲੀ ਬੀਬੀਆਂ ਦੀ ਟੀ-20 ਚੈਲੰਜ ਕ੍ਰਿਕਟ ਪ੍ਰਤੀਯੋਗਿਤਾ ਵਿਚ ਕ੍ਰਮਵਾਰ ਵੇਲੋਸਿਟੀ, ਸੁਪਰਨੋਵਾਜ ਤੇ ਟ੍ਰੇਲਬਲੇਜ਼ਰਸ ਦੀ ਕਮਾਨ ਸੰਭਾਲਣਗੀਆਂ। ਇਨ੍ਹਾਂ ਤਿੰਨਾਂ ਖਿਡਾਰਨਾਂ ਨੇ ਪਿਛਲੇ ਸਾਲ ਵੀ ਟੀਮਾਂ ਦੀ ਅਗਵਾਈ ਕੀਤੀ ਸੀ ਤੇ ਇਸ ਵਾਰ ਵੀ ਉਨ੍ਹਾਂ ਨੂੰ ਕਮਾਨ ਸੌਂਪੀ ਜਾਣਾ ਤੈਅ ਸੀ।
ਉਦਘਾਟਨੀ ਮੈਚ 4 ਨਵੰਬਰ ਨੂੰ ਸੁਪਰਨੋਵਾਜ ਤੇ ਵੇਲੋਸਿਟੀ ਵਿਚਾਲੇ ਹੋਵੇਗਾ। ਬਿੱਗ ਬੈਸ਼ ਲੀਗ ਵੀ ਇਸ ਦੌਰਾਨ ਸ਼ੁਰੂ ਹੋ ਜਾਵੇਗੀ ਤੇ ਇਸ ਲਈ ਆਸਟਰੇਲੀਆ, ਇੰਗਲੈਂਡ ਤੇ ਨਿਊਜ਼ੀਲੈਂਡ ਦੀਆਂ ਪ੍ਰਮੁੱਖ ਸਟਾਰ ਮਹਿਲਾ ਚੈਲੰਜ ਵਿਚ ਨਹੀਂ ਖੇਡ ਸਕਣਗੀਆਂ।
ਹਰਮਨਪ੍ਰੀਤ, ਸਮ੍ਰਿਤੀ ਤੇ ਮਿਤਾਲੀ ਰਾਜ ਸੰਭਾਲਣਗੀਆਂ ਟੀਮਾਂ ਦੀ ਕਮਾਨ
ਸੁਪਰਨੋਵਾਜ : ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੋਡ੍ਰਿਗੇਜ਼ (ਉਪ ਕਪਤਾਨ), ਚਮਾਰੀ ਅਟਾਪੱਟੂ, ਪ੍ਰਿਯਾ ਪੂਨੀਆ, ਅਨੁਜਾ, ਰਾਧਾ ਯਾਦਵ, ਤਾਨੀਆ ਭਾਟੀਆ (ਵਿਕਟਕੀਪਰ), ਸ਼ਸ਼ੀਕਲਾ ਸ਼੍ਰੀਵਰਧਨੇ, ਪੂਨਮ ਯਾਦਵ, ਸ਼ਕੀਰਾ ਸੇਲਮਨ, ਅਰੂੰਧਤੀ ਰੈੱਡੀ, ਪੂਜਾ, ਪੂਜਾ ਕੁਮਾਰੀ, ਅਯਾਬੋਂਗਾ ਖਾਕਾ, ਮੁਸਕਾਨ ਮਲਿਕ।
ਟ੍ਰੇਲਬਲੇਜ਼ਰਸ : ਸਮ੍ਰਿਤੀ ਮੰਧਾਨਾ (ਕਪਤਾਨ), ਦੀਪਤੀ ਸ਼ਰਮਾ (ਉਪ ਕਪਤਾਨ), ਪੂਨਮ ਰਾਊਤ, ਰਿਚਾ ਘੋਸ਼, ਡੀ. ਹੇਮਲਤਾ, ਨੁਜਹਤ (ਵਿਕਟਕੀਪਰ), ਰਾਜੇਸ਼ਵਰੀ ਗਾਇਕਵਾੜ, ਹਰਲੀਨ ਦਿਓਲ, ਝੂਲਨ ਗੋਸਵਾਮੀ, ਸਿਮਰਨ ਦਿਲ ਬਹਾਦੁਰ, ਸਲਮਾ ਖਾਤੂਨ, ਸੋਫੀ ਐਕਲੇਸਟੋਨ, ਨਥਾਕਨ ਚੈਥਮ, ਡ੍ਰੀਂਡਾ ਡੌਟਿਨ, ਕਾਸ਼ਵੀ ਗੌਤਮ।
ਵੇਲੋਸਿਟੀ : ਮਿਤਾਲੀ ਰਾਜ (ਕਪਤਾਨ), ਵੇਦਾ ਕ੍ਰਿਸ਼ਣਾਮੂਰਤੀ (ਉਪ ਕਪਤਾਨ), ਸ਼ੈਫਾਲੀ ਵਰਮਾ, ਸੁਸ਼ਮਾ ਵਰਮਾ (ਵਿਕਟਕੀਪਰ), ਏਕਤਾ ਬਿਸ਼ਟ, ਮਾਨਸੀ ਜੋਸ਼ੀ, ਸ਼ਿਖਾ ਪਾਂਡੇ, ਦੇਵਿਕਾ ਵੈਦ, ਸੁਸ਼੍ਰੀ ਦਿਵਿਆਦਰਸ਼ਨੀ, ਮਨਾਲੀ ਦੱਖਣੀ, ਲੇਘ ਕਾਸਪੇਰੇਕ, ਡੇਨੀਅਲ ਵਾਈਟ, ਸੁਨ ਲੂਸ, ਜਹਾਂਆਰਾ ਆਲਮ, ਐੱਮ. ਅਨਘਾ।
ਇਨ੍ਹਾਂ ਦੇਸ਼ਾਂ ਦੀਆਂ ਸਟਾਰ ਖਿਡਾਰਨਾਂ ਲੈਣਗੀਆਂ ਹਿੱਸਾ
ਵੈਸਟਇੰਡੀਜ਼ : ਡ੍ਰੀਂਡਾ ਡੌਟਿਨ।
ਇੰਗਲੈਂਡ : ਡੇਨੀਅਲ ਵਾਈਟ, ਸੋਫੀ ਐਕਲੇਸਟੋਨ।
ਸ਼੍ਰੀਲੰਕਾ : ਚਮਾਰੀ ਅਟਾਪੱਟੂ, ਸ਼ਸ਼ੀਕਲਾ।
ਦੱਖਣੀ ਅਫਰੀਕਾ : ਅਯਾਬੋਂਗਾ, ਸੁਨ ਲੂਸ।
ਨਿਊਜ਼ੀਲੈਂਡ : ਲੇਘ ਕਾਸਪੇਰੇਕ
ਬੰਗਲਾਦੇਸ਼ : ਜਹਾਂਆਰਾ, ਸਲਮਾ ਖਾਤੂਨ।
ਵੈਸਟਇੰਡੀਜ਼ : ਸ਼ਖੀਰਾ ਸੇਲਮਨ।
ਥਾਈਲੈਂਡ : ਨਥਾਕਨ ਚੈਥਮ।
ਪ੍ਰੋਗਰਾਮ ਇਸ ਤਰ੍ਹਾਂ ਹੈ-
04/11/2020-
ਸੁਪਰਨੋਵਾਜ ਬਨਾਮ ਵੇਲੋਸਿਟੀ
05/11/2020-
ਵੇਲੋਸਿਟੀ ਬਨਾਮ ਟ੍ਰੇਲਬਲੇਜਰਸ
07/11/2020-
ਟ੍ਰੇਲਬਲੇਜਰਸ ਬਨਾਮ ਸੁਪਰਨੋਵਾਦ
09/11/2020-ਫਾਈਨਲ
ਜਿੱਤ ਹਾਸਲ ਕਰਨ ਤੋਂ ਬਾਅਦ ਕਪਤਾਨ ਰੋਹਿਤ ਨੇ ਦਿੱਤਾ ਇਹ ਬਿਆਨ
NEXT STORY